ਮੁੰਬਈ: ਜਿੱਥੇ ਬਾਲੀਵੁੱਡ ਸਟਾਰ ਅਕਸਰ ਹੀ ਕਿਤੇ ਨਾ ਕਿਤੇ ਮਸਤੀ ਤੇ ਫਨ ਕਰਦੇ ਨਜ਼ਰ ਆਉਂਦੇ ਹਨ ਉਥੇ ਹੀ 18 ਮਈ ਦੀ ਸ਼ਾਮ ਕਈ ਸਿਤਾਰੇ ਆਪਣੇ ਕੰਮ-ਕਾਜ਼ 'ਚ ਵਿਅਸਤ ਦੇਖੇ ਗਏ।


 

ਹਸੀਨਾ ਪਾਰਕਰ ਨਾਲ ਪਿਛਲੇ ਸਾਲ ਪਰਦੇ 'ਤੇ ਆਈ ਸ਼ਰਧਾ ਕਪੂਰ ਨੇ ਹਾਲ ਹੀ 'ਚ ਆਪਣੀ ਫਿਲਮ 'ਸ਼ਤਰੀ' ਦੀ ਸ਼ੂਟਿੰਗ ਪੂਰੀ ਕੀਤੀ ਹੈ। ਸ਼ੂਟਿੰਗ ਤੋਂ ਬਾਅਦ ਸ਼ਰਧਾ ਮੁੰਬਈ ਪਰਤ ਆਈ ਹੈ ਜਿਥੇ ਉਸਨੂੰ ਇਕ ਪ੍ਰੋਡਕਸ਼ਨ ਹਾਊਸ ਤੋਂ ਬਾਹਰ ਆਉਂਦਿਆਂ ਸਪੌਟ ਵੀ ਕੀਤਾ ਗਿਆ।

ਸ਼ਰਧਾ ਕਪੂਰ ਦੀ ਇਸ ਮੌਕੇ ਦੀ ਵੀਡੀਓ ਵੀ ਖੂਬ ਵਾਇਰਲ ਹੋ ਰਹੀ ਹੈ ਕਿਉਂਕਿ ਸ਼ਰਧਾ ਕਪੂਰ ਨੇ ਇਕ ਬਜ਼ੁਰਗ ਔਰਤ ਦੇ ਆਦਰ 'ਚ ਹੱਥ ਜੋੜ ਲਏ। ਸ਼ਕਤੀ ਕਪੂਰ ਦੀ ਧੀ ਸ਼ਰਧਾ ਦਾ ਇਹ ਅੰਦਾਜ਼ ਉਸਦੇ ਚਾਹੁਣ ਵਾਲਿਆ ਨੂੰ ਖੂਬ ਜਚਿਆ।

ਏਸੇ ਤਰ੍ਹਾਂ 'ਰੇਸ-3' ਦੇ ਦੋ ਸਿਤਾਰੇ ਬੌਬੀ ਦਿਓਲ ਤੇ ਜੈਕਲਿਨ ਫ੍ਰਨਾਂਡਿਸ ਨੂੰ ਵੀ ਇਕ ਸਟੂਡੀਓ ਦੇ ਬਾਹਰ ਦੇਖਿਆ ਗਿਆ। ਦਰਅਸਲ ਸੰਨੀ ਸਟੂਡੀਓ 'ਚ ਇਹ ਸਟਾਰ ਆਪਣੀ ਫਿਲਮ 'ਰੇਸ-3' ਦੀ ਡਬਿੰਗ ਲਈ ਪਹੁੰਚੇ ਸਨ।

ਅੱਗੇ ਗੱਲ ਕਰਦੇ ਹਾਂ ਕਰਨ ਜੌਹਰ ਦੇ ਸਟੂਡੈਂਟ ਵਰੁਣ ਧਵਨ ਦੀ ਜੋ ਅੱਜਕਲ੍ਹ ਆਪਣੇ ਡ੍ਰੀਮ ਪ੍ਰੋਜੈਕਟ ਲਈ ਪੂਰੀ ਸਰੀਰਕ ਮਿਹਨਤ ਕਰ ਰਿਹਾ ਹੈ। ਵਰੁਣ ਆਪਣੀ ਆਉਣ ਵਾਲੀ ਫਿਲਮ ਲਈ ਆਪਣੀ ਬੌਡੀ ਨੂੰ ਲੈਕੇ ਸਖ਼ਤ ਮਿਹਨਤ ਕਰ ਰਿਹਾ ਹੈ ਜਿਸਦੀਆਂ ਤਸਵੀਰਾਂ ਤੇ ਵੀਡੀਓਜ਼ ਵੀ ਉਹ ਲਗਾਤਾਰ ਸਾਂਝੀਆਂ ਕਰਦੇ ਰਹਿੰਦੇ ਹਨ।