ਪੜਚੋਲ ਕਰੋ
Advertisement
ਸ਼ਾਹਰੁਖ ਖ਼ਾਨ ਦੇ ਜਨਮ ਦਿਨ ‘ਤੇ ਰੋਸ਼ਨ ਹੋਇਆ ਬੁਰਜ ਖਲੀਫਾ, ਬਣ ਗਿਆ ਟਵਿੱਟਰ ਟ੍ਰੈਂਡ
ਸ਼ਾਹਰੁਖ ਖ਼ਾਨ ਦਾ 55ਵਾਂ ਜਨਮ ਦਿਨ ਦੁਬਈ ਵਿੱਚ ਇੱਕ ਖਾਸ ਤਰੀਕੇ ਨਾਲ ਮਨਾਇਆ ਗਿਆ। ਸ਼ਾਹਰੁਖ ਦੇ ਫਿਲਮੀ ਕਿਰਦਾਰਾਂ ਦੀ ਦੁਬਈ ਦੇ ਬੁਰਜ ਖਲੀਫਾ ‘ਤੇ ਸਕਰੀਨਿੰਗ ਕੀਤੀ ਗਈ ਤੇ ਉਸ ਨੂੰ ਜਨਮ ਦਿਨ ਦੀ ਵਧਾਈ ਦਿੱਤੀ।
ਮੁੰਬਈ: ਬਾਲੀਵੁੱਡ ਦੇ ਕਿੰਗ ਸ਼ਾਹਰੁਖ ਖ਼ਾਨ ਨੇ ਆਪਣਾ 55ਵਾਂ ਜਨਮ ਦਿਨ ਸੋਮਵਾਰ ਨੂੰ ਦੁਬਈ ਵਿੱਚ ਮਨਾਇਆ। ਉਹ ਆਪਣੇ ਪਰਿਵਾਰ ਨਾਲ ਦੁਬਈ ਵਿੱਚ ਹਨ ਤੇ ਆਪਣੇ ਪਰਿਵਾਰ ਨਾਲ ਆਈਪੀਐਲ ਦਾ ਅਨੰਦ ਲੈ ਰਹੇ ਹਨ ਤੇ ਆਪਣੀ ਟੀਮ ਨੂੰ ਚੀਅਰ ਕਰ ਰਹੇ ਹਨ।
ਸ਼ਾਹਰੁਖ ਨੂੰ ਉਨ੍ਹਾਂ ਦੇ ਜਨਮ ਦਿਨ 'ਤੇ ਉਨ੍ਹਾਂ ਦੇ ਦੋਸਤਾਂ, ਫੈਨਸ ਤੇ ਫੌਲੋਅਰਸ ਨੇ ਵਧਾਈ ਦਿੱਤੀ। ਇਨ੍ਹਾਂ ਤੋਂ ਇਲਾਵਾ ਦੁਬਈ ਦੇ ਬੁਰਜ ਖਲੀਫਾ ਨੇ ਵੀ ਦੁਨੀਆ ਦੇ ਸਭ ਤੋਂ ਵੱਡੇ ਸੁਪਰਸਟਾਰ ਸ਼ਾਹਰੁਖ ਖ਼ਾਨ ਨੂੰ ਖਾਸ ਤਰੀਕੇ ਨਾਲ ਵਧਾਈ ਦਿੱਤੀ।
ਦੱਸ ਦਈਏ ਸ਼ਾਹਰੁਖ ਦੇ ਜਨਮ ਦਿਨ ਮੌਕੇ ਦੁਬਈ ਸਥਿਤ ਬੁਰਜ ਖਲੀਫਾ 'ਤੇ ਸ਼ਾਹਰੁਖ ਖ਼ਾਨ ਦੇ ਵੱਖਰੇ-ਵੱਖਰੇ ਫਿਲਮੀ ਕਿਰਦਾਰਾਂ ਦੀ ਸਕ੍ਰੀਨਿੰਗ ਕੀਤੀ ਗਈ। ਇਸ ਤੋਂ ਬਾਅਦ ਸ਼ਾਹਰੁਖ ਨੂੰ ਅੰਗਰੇਜ਼ੀ, ਅਰਬੀ ਤੇ ਹਿੰਦੀ ਵਿੱਚ ਵਧਾਈ ਦਿੱਤੀ ਗਈ। ਬੁਰਜ ਖਲੀਫਾ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਦੁਨੀਆ ਦੀ ਸਭ ਤੋਂ ਵੱਡੀ ਇਮਾਰਤ ਦੀ ਇਸ ਸਕ੍ਰੀਨਿੰਗ ਦਾ ਵੀਡੀਓ ਸ਼ੇਅਰ ਕੀਤਾ ਤੇ ਸ਼ਾਹਰੁਖ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੱਤੀਆਂ।
ਇੱਥੇ ਵੇਖੋ ਬੁਰਜ ਖਲੀਫਾ ਦਾ ਸ਼ਾਨਦਾਰ ਵੀਡੀਓ: ਇਸ ਤੋਂ ਬਾਅਦ ਸ਼ਾਹਰੁਖ ਖ਼ਾਨ ਨੇ ਟਵੀਟ ਕਰ ਲਿਖਿਆ, “ਮੈਂ ਆਪਣੇ ਆਪ ਨੂੰ ਦੁਨੀਆ ਦੀ ਸਭ ਤੋਂ ਵੱਡੀਆਂ ਤੇ ਲੰਬੀਆਂ ਸਕ੍ਰੀਨਾਂ ‘ਤੇ ਵੇਖ ਕੇ ਬਹੁਤ ਖੁਸ਼ ਹਾਂ। ਮੇਰੇ ਦੋਸਤ ਮੁਹੰਮਦ ਅਲਾਬਾਰ ਨੇ ਮੇਰੀ ਅਗਲੀ ਫਿਲਮ ਤੋਂ ਪਹਿਲਾਂ ਮੈਨੂੰ ਵੱਡੇ ਪਰਦੇ ‘ਤੇ ਦਿਖਾਇਆ। ਧੰਨਵਾਦ ਬੁਰਜ ਖਲੀਫਾ ਤੇ ਈਮਾਰ ਦੁਬਈ ਤੇ ਬਹੁਤ ਸਾਰਾ ਪਿਆਰ। ਦੁਬਈ ਵਿੱਚ ਮੇਰੇ ਆਪਣੇ ਮਹਿਮਾਨ ਹੋਣ ਕਰਕੇ... ਮੇਰੇ ਬੱਚੇ ਬਹੁਤ ਪ੍ਰਭਾਵਿਤ ਹੋਏ ਅਤੇ ਮੈਂ ਇਸ ਨੂੰ ਪਿਆਰ ਕਰ ਰਿਹਾ ਹਾਂ!” ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904#BurjKhalifa adds sparkle to the birthday celebration of the Baadshah of Bollywood! Happy birthday @iamsrk! #ShahRukhKhan احتفالاتنا بعيد ميلاد نجم بوليوود وملكها، شاروخان، لا يمكن أن تمر دون أن نضيء #برج_خليفة لنهنئه على طريقتنا! كل عام وأنت بخير! pic.twitter.com/xFMycVD90V
— Burj Khalifa (@BurjKhalifa) November 2, 2020
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਦੇਸ਼
Advertisement