ਪੜਚੋਲ ਕਰੋ
Advertisement
Punjab Farmer Protest: ਕਿਸਾਨਾਂ ਦੇ ਪ੍ਰਦਰਸ਼ਨ 'ਤੇ ਬਾਲੀਵੁੱਡ ਸੈਲੇਬ੍ਰਿਟੀ ਨੇ ਕੁਝ ਇਸ ਤਰ੍ਹਾਂ ਦਿੱਤੇ ਰੀਐਕਸ਼ਨ, ਜਾਣੋ ਕਿਸ ਨੇ ਕੀ ਕਿਹਾ
ਇੱਕ ਵਾਰ ਫੇਰ ਤੋਂ ਫਿਲਮੀ ਜਗਤ ਨਾਲ ਜੁੜੇ ਲੋਕ ਵੀ ਕਿਸਾਨਾਂ ਦੇ ਸਮਰਥਨ ਵਿਚ ਸਾਹਮਣੇ ਆ ਗਏ ਹਨ ਅਤੇ ਉਨ੍ਹਾਂ ਨੇ ਕਿਸਾਨਾਂ 'ਤੇ ਤਾਕਤ ਦੀ ਵਰਤੋਂ ਬਾਰੇ ਆਪਣੇ ਵਿਚਾਰ ਦਿੱਤੇ। ਦਿਲਜੀਤ ਦੁਸਾਂਝ ਨੇ ਕਿਸਾਨਾਂ 'ਤੇ ਸੁੱਟੇ ਜਾ ਰਹੇ ਪਾਣੀ ਦੀਆਂ ਤਸਵੀਰਾਂ ਇੰਸਟਾਗ੍ਰਾਮ ਅਤੇ ਟਵਿੱਟਰ 'ਤੇ ਸਾਂਝੀਆਂ ਕੀਤੀਆਂ ਹਨ।
ਚੰਡੀਗੜ੍ਹ: ਕਿਸਾਨਾਂ ਨੇ ਖੇਤੀਬਾੜੀ ਕਾਨੂੰਨਾਂ ਖਿਲਾਫ ਆਪਣਾ ਮੋਰਚਾ ਖੋਲ੍ਹ ਦਿੱਤਾ ਹੈ ਅਤੇ ਕਾਨੂੰਨ ਦੇ ਵਿਰੋਧ ਵਿੱਚ ਦਿੱਲੀ ਵਿੱਚ ਮਾਰਚ ਕਰ ਰਹੇ ਹਨ। ਪਹਿਲਾਂ, ਪੁਲਿਸ ਨੇ ਤਾਕਤ ਦੀ ਵਰਤੋਂ ਕਰਕੇ ਹਰਿਆਣਾ ਅਤੇ ਦਿੱਲੀ ਬਾਰਡਰ 'ਤੇ ਕਿਸਾਨਾਂ ਨੂੰ ਰੋਕਿਆ। ਸਰਦੀਆਂ ਦੇ ਮੌਸਮ 'ਚ ਪੁਲਿਸ ਵਲੋਂ ਪ੍ਰਦਰਸ਼ਨ ਕਰ ਰਹੇ ਕਿਸਾਨਾਂ 'ਤੇ ਪਾਣੀ ਸੁੱਟਿਆ ਗਿਆ, ਰਸਤੇ ਵਿੱਚ ਸੜਕਾਂ ਪੁੱਟੀਆਂ ਗਈਆਂ, ਪੱਥਰ ਅਤੇ ਬੈਰੀਕੇਡ ਲਗਾਏ ਗਏ, ਜਿਸ ਤੋਂ ਬਾਅਦ ਤੋਂ ਪੁਲਿਸ ਦੇ ਰਵੱਈਏ ਦੀ ਅਲੋਚਨਾ ਹੋ ਰਹੀ ਹੈ।
ਹੁਣ ਫਿਲਮੀ ਜਗਤ ਨਾਲ ਜੁੜੇ ਲੋਕ ਵੀ ਕਿਸਾਨਾਂ ਦੇ ਸਮਰਥਨ ਵਿਚ ਸਾਹਮਣੇ ਆ ਗਏ ਹਨ ਅਤੇ ਉਨ੍ਹਾਂ ਨੇ ਕਿਸਾਨਾਂ 'ਤੇ ਤਾਕਤ ਦੀ ਵਰਤੋਂ ਬਾਰੇ ਆਪਣੇ ਵਿਚਾਰ ਸਾਂਜੇ ਕੀਤੇ। ਸੋਸ਼ਲ ਮੀਡੀਆ ਯੂਜ਼ਰਸ ਕਿਸਾਨਾਂ ਦੀ ਕਾਰਗੁਜ਼ਾਰੀ 'ਤੇ ਆਪਣੀ ਰਾਏ ਦੇ ਰਹੇ ਹਨ ਅਤੇ ਹੁਣ ਉਨ੍ਹਾਂ ਨਾਲ ਬਾਲੀਵੁੱਡ ਸੈਲੇਬ੍ਰਿਜ ਦਾ ਨਾਂ ਵੀ ਜੁੜ ਗਿਆ ਹੈ। ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ ਨੇ ਇੰਸਟਾਗ੍ਰਾਮ ਅਤੇ ਟਵਿੱਟਰ 'ਤੇ ਕਿਸਾਨਾਂ 'ਤੇ ਸੁੱਟੇ ਜਾ ਰਹੇ ਪਾਣੀ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਉਸਨੇ ਕਿਹਾ, "ਬਾਬਾ ਭਲਾ ਕਰੇ।"
ਇਸ ਤੋਂ ਇਲਾਵਾ ਤਾਪਸੀ ਪਨੂੰ ਨੇ ਟਵਿੱਟਰ 'ਤੇ ਕਿਸਾਨਾਂ ਨੂੰ ਦਿੱਲੀ ਵਿਚ ਸ਼ਾਮਲ ਹੋਣ ਦੀ ਇਜਾਜ਼ਤ ਮਿਲਣ ਦੀ ਖ਼ਬਰ ਸਾਂਝੀ ਕੀਤੀ। ਇਸ ਦੇ ਨਾਲ ਹੀ ਦਿੱਲੀ ਸਰਕਾਰ ਨੇ ਸਟੇਡੀਅਮਾਂ ਨੂੰ ਕਿਸਾਨਾਂ ਦੀਆਂ ਜੇਲਾਂ ਵਿਚ ਤਬਦੀਲ ਕਰਨ ਤੋਂ ਇਨਕਾਰ ਕਰ ਦਿੱਤਾ, ਤਾਪਸੀ ਨੇ ਇਸ ਫੈਸਲੇ 'ਤੇ ਟਿੱਪਣੀ ਕੀਤੀ।View this post on Instagram
ਇਸ ਮਾਮਲੇ 'ਤੇ ਲੋਕਾਂ ਦੀ ਮਦਦ ਕਾਰਨ ਸੁਰਖੀਆਂ ਵਿਚ ਰਹਿਣ ਵਾਲੇ ਸੋਨੂੰ ਸੂਦ ਨੇ ਵੀ ਟਵੀਟ ਕਰਕੇ ਲਿਖਿਆ ਹੈ- ਕਿਸਾਨ ਮੇਰੇ ਭਗਵਾਨ। ਉਧਰ ਉਰਮਿਲਾ ਮਾਤੋਂਡਕਰ ਨੇ ਪਹਿਲਾਂ ਲਿਖਿਆ ਸੀ - ਅੰਨ ਦਾਤਾ ਸੁੱਖੀ ਭਾਵ:अन्नदाता सुखी भव: 🙏🏼🙏🏼🇮🇳🇮🇳
— Urmila Matondkar (@UrmilaMatondkar) November 26, 2020
ਇਸ ਦੇ ਨਾਲ ਹੀ ਪੰਜਾਬੀ ਐਕਟਰ ਅਤੇ ਫਿਲਮ ਨਿਰਮਾਤਾ ਹਰਭਜਨ ਮਾਨ ਨੇ ਕਿਸਾਨੀ ਪ੍ਰਦਰਸ਼ਨ ਦੀ ਵੀਡੀਓ ਸਾਂਝੀ ਕੀਤੀ।किसान मेरा भगवान। 🙏
— sonu sood (@SonuSood) November 26, 2020
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904Kehrra Bann Maaru Yaaro, Vagdeyan Daraavan Nu !! Shaala! Sachaayi Di Jitt Hove!! Shaala! Roti Di Jitt Hove 🙏🏻#kisanmazdurektazindabaad#standingwithfarmers#kisanandolandelhi pic.twitter.com/yiZbCiM4yd
— Harbhajan Mann (@harbhajanmann) November 26, 2020
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਸਿਹਤ
ਲਾਈਫਸਟਾਈਲ
Advertisement