ਨਵੀਂ ਦਿੱਲੀ- ਸੰਜੈ ਲੀਲਾ ਭੰਸਾਲੀ ਦੀ ਫ਼ਿਲਮ "ਪਦਮਾਵਤੀ" ਦੇ ਭਾਰੀ ਵਿਰੋਧ ਦੇ ਵਿਚਾਲੇ ਅਜਿਹੀਆਂ ਖ਼ਬਰਾਂ ਹਨ ਕਿ ਇਸ ਫ਼ਿਲਮ ਦਾ ਨਾਂਅ ਬਦਲਿਆ ਜਾ ਸਕਦਾ ਹੈ। ਏ.ਬੀ.ਪੀ. ਨਿਊਜ਼ ਨੂੰ ਮਿਲੀ ਜਾਣਕਾਰੀ ਮੁਤਾਬਕ ਫ਼ਿਲਮ ਦਾ ਨਾਂਅ ਬਦਲ ਕੇ 'ਪਦਮਾਵਤ" ਕੀਤਾ ਜਾ ਸਕਦਾ ਹੈ। ਨਾਲ ਹੀ ਬੋਰਡ ਨੇ ਨਿਰਮਾਤਾਵਾਂ ਨੂੰ ਇਹ ਸੁਝਾਅ ਦਿੱਤਾ ਹੈ ਕਿ ਇਸ ਵਿੱਚ ਡਿਸਕਲੇਮਰ ਵੀ ਪਾਇਆ ਜਾਵੇ ਅਤੇ ਘੂਮਰ ਗਾਣੇ ਵਿੱਚ ਵੀ ਕੁਝ ਬਦਲਾਅ ਕੀਤੇ ਜਾਣ।

ਫ਼ਿਲਮ ਰਿਲੀਜ਼ ਦੀ ਮਨਜ਼ੂਰੀ ਲਈ ਤਿੰਨ ਵੱਡੇ ਬਦਲਾਅ ਹੋ ਸਕਦੇ ਹਨ-

  • "ਪਦਮਾਵਤੀ" ਦਾ ਨਾਂਅ ਬਦਲ ਕੇ "ਪਦਮਾਵਤ" ਕਰ ਦਿੱਤਾ ਜਾਵੇ।

  • ਘੂਮਰ ਡਾਂਸ ਗਾਣੇ ਵਿੱਚ ਬਦਲਾਅ ਕੀਤਾ ਜਾਵੇ।

  • ਫ਼ਿਲਮ ਵਿੱਚ ਡਿਸਕਲੇਮਰ ਪਾਇਆ ਜਾਵੇ। ਇਸ ਡਿਸਕਲੇਮਰ ਵਿੱਚ ਇਹ ਲਿਖਣਾ ਹਵੇਗਾ ਕਿ ਇਹ ਫਿਲਮ ਕਿਸੇ ਵੀ ਤਰਾਂ ਵੀ "ਸਤੀ ਪ੍ਰਥਾ" ਨੂੰ ਉਤਸ਼ਾਹਤ ਨਹੀਂ ਕਰਦੀ ਹੈ।


 

ਸੈਂਸਰ ਬੋਰਡ ਦੀ 28 ਦਸੰਬਰ ਨੂੰ ਹੋਈ ਬੈਠਕ ਵਿੱਚ ਇਹ ਤਹਿ ਹੋ ਗਿਆ ਹੈ ਕਿ ਫ਼ਿਲਮ ਨੂੰ U/A ਸਰਟੀਫਿਕੇਟ ਦਿੱਤਾ ਜਾਵੇਗਾ। ਫ਼ਿਲਮ ਵਿੱਚ ਬਦਲਾਅ ਹੋਣ ਤੋਂ ਬਾਅਦ ਇਸ ਲਈ ਪ੍ਰਮਾਣ ਪੱਤਰ ਜਾਰੀ ਕਰ ਦਿੱਤਾ ਜਾਵੇਗਾ। ਇਹ ਵਿਸ਼ੇਸ਼ ਸਲਾਹਕਾਰ ਪੈਨਲ ਦੀ ਬੈਠਕ ਸੀ।

ਇਸ ਬੈਠਕ ਵਿੱਚ ਸੈਂਸਰ ਬੋਰਡ ਦੇ ਮੁਖੀ ਪ੍ਰਸੁੰਨ ਜੋਸ਼ੀ, ਇਤਿਹਾਸਕਾਰ ਅਰਵਿੰਦ ਸਿੰਘ, ਡਾਕਟਰ ਚੰਦਰਮਣੀ ਸਿੰਘ, ਡਾਕਟਰ ਕੇ.ਕੇ. ਸਿੰਘ ਮੌਜੂਦ ਸਨ। ਫ਼ਿਲਮ ਨਿਰਮਾਤਾਵਾਂ ਵੱਲੋਂ ਮੰਗ ਕੀਤੀ ਗਈ ਸੀ ਕਿ ਪੈਨਲ ਵਿੱਚ ਰਾਜਘਰਾਣੇ ਦੇ ਕੁਝ ਲੋਕਾਂ ਨੂੰ ਵੀ ਸ਼ਾਮਿਲ ਕੀਤਾ ਜਾਵੇ।

ਏਬੀਪੀ ਨਿਊਜ਼ ਦੇ ਸੂਤਰਾਂ ਨੂੰ ਮਿਲੀ ਜਾਣਕਾਰੀ ਮੁਤਾਬਕ ਸੰਜੈ ਲੀਲਾ ਭੰਸਾਲੀ ਸੈਂਸਰ ਬੋਰਡ ਵਲੋਂ ਦਿੱਤੇ ਗਏ ਸੁਝਾਅ ਤੋਂ ਬਾਅਦ ਸਾਰੇ ਬਦਲਾਅ ਕਰਨ ਨੂੰ ਤਿਆਰ ਹੋ ਗਏ ਹਨ। ਹੁਣ ਜਲਦ ਹੀ ਇਸ ਫ਼ਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਜਾ ਸਕਦਾ ਹੈ।

ਵੇਖੋ ਫ਼ਿਲਮ ਦਾ ਟ੍ਰੇਲਰ-

[embed]