ਪੜਚੋਲ ਕਰੋ
Advertisement
ਦਾਦਾ ਸਾਹਿਬ ਫਾਲਕੇ ਪੁਰਸਕਾਰ ਜੇਤੂ ਫ਼ਿਲਮਕਾਰ ਨਹੀਂ ਰਹੇ
ਕੋਲਕਾਤਾ: ਬੰਗਲਾ ਫ਼ਿਲਮਾਂ ਦੇ ਪ੍ਰਸਿੱਧ ਫ਼ਿਲਮਕਾਰ ਮ੍ਰਿਣਾਲ ਸੇਨ ਦਾ 95 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ। ਮ੍ਰਿਣਾਲ ਨੇ ਐਤਵਾਰ ਸਵੇਰ ਕਰੀਬ ਸਾਢੇ ਦਸ ਵਜੇ ਕੋਲਕਾਤਾ ਦੇ ਭਵਾਨੀਪੋਰ 'ਚ ਆਖਰੀ ਸਾਹ ਲਏ। ਉਹ ਪਿਛਲੇ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ।
ਉਨ੍ਹਾਂ ਨੂੰ ਸਾਲ 1981 'ਚ ਪਦਮ ਭੂਸ਼ਣ ਤੇ 2005 'ਚ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਸੀ। ਮ੍ਰਿਣਾਲ 1998 ਤੋਂ 2000 ਤੱਕ ਸੰਸਦ ਮੈਂਬਰ ਵੀ ਰਹਿ ਚੁੱਕੇ ਹਨ। 1955 'ਚ ਮ੍ਰਿਣਾਲ ਸੇਨ ਨੇ ਪਹਿਲੀ ਫੀਚਰ ਫਿਲਮ 'ਰਾਤਭਰ' ਬਣਾਈ। ਉਨ੍ਹਾਂ ਦੀ ਅਗਲੀ ਫਿਲਮ 'ਨੀਲ ਆਕਾਸ਼ੇਰ ਨੀਚੇ' ਨਾਲ ਉਨ੍ਹਾਂ ਨੂੰ ਪਛਾਣ ਮਿਲੀ ਤੇ ਤੀਜੀ ਫਿਲਮ 'ਬਾਇਸ਼ੇ ਸ਼੍ਰਾਵਣ' ਨੇ ਉਨ੍ਹਾਂ ਨੂੰ ਅੰਤਰ-ਰਾਸ਼ਟਰੀ ਪੱਧਰ 'ਤੇ ਸਥਾਪਤ ਕੀਤਾ।
ਮ੍ਰਿਣਾਲ ਦੇ ਦੇਹਾਂਤ 'ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਟਵੀਟ ਕਰਕੇ ਦੁੱਖ ਪ੍ਰਗਟ ਕੀਤਾ। ਉਨ੍ਹਾਂ ਲਿਖਿਆ ਕਿ ਮ੍ਰਿਣਾਲ ਦੀ ਮੌਤ ਨਾਲ ਫ਼ਿਲਮ ਜਗਤ ਨੂੰ ਵੱਡਾ ਨੁਕਸਾਨ ਹੋਇਆ। ਉਨ੍ਹਾਂ ਮ੍ਰਿਣਾਲ ਦੇ ਪਰਿਵਾਰ ਨਾਲ ਵੀ ਹਮਦਰਦੀ ਪ੍ਰਗਟਾਈ।Saddened at the passing away of Mrinal Sen. A great loss to the film industry. My condolences to his family
— Mamata Banerjee (@MamataOfficial) December 30, 2018
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਦੇਸ਼
Advertisement