ਪੜਚੋਲ ਕਰੋ
(Source: ECI/ABP News)
ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਦੀ ਵਿਗੜੀ ਤਬੀਅਤ
ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਦੀ ਅਚਾਨਕ ਤਬੀਅਤ ਵਿਗੜ ਗਈ ਹੈ। ਉਸ ਦੇ ਦਿਲ ਦੀ ਧੜਕਣ ਵਧ ਗਈ ਸੀ, ਜਿਸ ਤੋਂ ਬਾਅਦ ਉਹ ਹੈਦਰਾਬਾਦ ਦੇ ਕਾਮਿਨੇਨੀ ਹਸਪਤਾਲ ਪਹੁੰਚੀ।
![ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਦੀ ਵਿਗੜੀ ਤਬੀਅਤ Deepika Padukone Health : Bollywood actress Deepika Padukone's ill health ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਦੀ ਵਿਗੜੀ ਤਬੀਅਤ](https://feeds.abplive.com/onecms/images/uploaded-images/2022/06/14/07d7d7803ca44ea2d73ce73181c19e38_original.jpg?impolicy=abp_cdn&imwidth=1200&height=675)
Deepika Padukone Health
Deepika Padukone Health : ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਦੀ ਅਚਾਨਕ ਤਬੀਅਤ ਵਿਗੜ ਗਈ ਹੈ। ਉਸ ਦੇ ਦਿਲ ਦੀ ਧੜਕਣ ਵਧ ਗਈ ਸੀ, ਜਿਸ ਤੋਂ ਬਾਅਦ ਉਹ ਹੈਦਰਾਬਾਦ ਦੇ ਕਾਮਿਨੇਨੀ ਹਸਪਤਾਲ ਪਹੁੰਚੀ। ਫਿਲਹਾਲ ਨੋਵੋਟੇਲ ਹੋਟਲ 'ਚ ਡਾਕਟਰ ਉਨ੍ਹਾਂ ਦੀ ਸਿਹਤ ਦੀ ਨਿਗਰਾਨੀ ਕਰ ਰਹੇ ਹਨ।
ਦੀਪਿਕਾ ਪਾਦੂਕੋਣ ਅੱਜ ਕਿਸੇ ਜਾਣ-ਪਛਾਣ ਦੀ ਮੁਹਤਾਜ਼ ਨਹੀਂ ਹੈ। ਅਭਿਨੇਤਰੀ ਨੂੰ ਬਾਲੀਵੁੱਡ ਵਿੱਚ ਸਭ ਤੋਂ ਯੋਗ ਸੈਲੇਬਸ ਵਿੱਚ ਗਿਣਿਆ ਜਾਂਦਾ ਹੈ। ਦੀਪਿਕਾ ਨੇ 2007 'ਚ ਸ਼ਾਹਰੁਖ ਖਾਨ ਦੇ ਨਾਲ ਫਿਲਮ 'ਓਮ ਸ਼ਾਂਤੀ ਓਮ' ਤੋਂ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਉਹ ਸ਼ਾਂਤੀਪ੍ਰਿਆ ਦੇ ਰੋਲ 'ਚ ਖ਼ੂਬ ਜਚੀ ਸੀ। ਉਸ ਨੂੰ ਆਲੋਚਕਾਂ ਨੇ ਵੀ ਸ਼ਾਨਦਾਰ ਨੰਬਰ ਦਿੱਤੇ ਸੀ।
ਇਸ ਤੋਂ ਬਾਅਦ ਉਸਨੇ ਬਾਜੀਰਾਓ ਮਸਤਾਨੀ, ਕਾਕਟੇਲ, ਪਦਮਾਵਤ, ਯੇ ਜਵਾਨੀ ਹੈ ਦੀਵਾਨੀ, ਚੇਨਈ ਐਕਸਪ੍ਰੈਸ, ਛਪਾਕ, 83 ਅਤੇ ਹੋਰ ਬਹੁਤ ਸਾਰੀਆਂ ਹਿੱਟ ਫਿਲਮਾਂ ਦਿੱਤੀਆਂ ਹਨ। ਬਾਲੀਵੁੱਡ 'ਚ ਆਉਣ ਤੋਂ ਪਹਿਲਾਂ ਦੀਪਿਕਾ ਬਤੌਰ ਮਾਡਲ ਕੰਮ ਕਰਦੀ ਸੀ। ਉਸਨੇ ਮਾਡਲਿੰਗ ਇੰਡਸਟਰੀ ਵਿੱਚ ਵੀ ਆਪਣਾ ਨਾਮ ਕਮਾਇਆ ਹੈ।
18 ਸਾਲ ਦੀ ਉਮਰ 'ਚ ਸ਼ੁਰੂ ਕਰ ਦਿੱਤੀ ਸੀ ਮਾਡਲਿੰਗ
18 ਸਾਲ ਦੀ ਉਮਰ 'ਚ ਸ਼ੁਰੂ ਕਰ ਦਿੱਤੀ ਸੀ ਮਾਡਲਿੰਗ
ਸਾਲ 2004 'ਚ 18 ਸਾਲ ਦੀ ਉਮਰ 'ਚ ਦੀਪਿਕਾ ਨੇ ਮਾਡਲ ਦੇ ਰੂਪ 'ਚ ਖੁਦ ਨੂੰ ਸਥਾਪਿਤ ਕਰਨਾ ਸ਼ੁਰੂ ਕਰ ਦਿੱਤਾ ਸੀ। ਉਸਨੇ ਫੈਸ਼ਨ ਅਤੇ ਮਾਡਲਿੰਗ ਦੀ ਦੁਨੀਆ ਵਿੱਚ ਆਪਣੀ ਪਛਾਣ ਬਣਾਉਣੀ ਸ਼ੁਰੂ ਕਰ ਦਿੱਤੀ ਸੀ। ਇਸ ਤੋਂ ਪਹਿਲਾਂ ਅਭਿਨੇਤਰੀ ਬਾਲ ਕਲਾਕਾਰ ਦੇ ਰੂਪ ਵਿੱਚ ਕੁਝ ਇਸ਼ਤਿਹਾਰਾਂ ਵਿੱਚ ਵੀ ਨਜ਼ਰ ਆ ਚੁੱਕੀ ਹੈ। ਉਸਨੇ 10ਵੀਂ ਬੋਰਡ ਦੀ ਪ੍ਰੀਖਿਆ ਤੋਂ ਬਾਅਦ ਮਾਡਲਿੰਗ ਨੂੰ ਆਪਣੇ ਪੂਰੇ ਸਮੇਂ ਦੇ ਕਰੀਅਰ ਵਜੋਂ ਚੁਣਿਆ। 2005 ਵਿੱਚ ਅਭਿਨੇਤਰੀ ਨੇ ਆਪਣਾ ਰਨਵੇਅ ਡੈਬਿਊ ਕੀਤਾ, ਜਿਸ ਤੋਂ ਬਾਅਦ ਉਸਨੇ ਕਿੰਗਫਿਸ਼ਰ ਫੈਸ਼ਨ ਅਵਾਰਡ ਵਿੱਚ "ਸਾਲ ਦਾ ਮਾਡਲ" ਪੁਰਸਕਾਰ ਜਿੱਤਿਆ ਸੀ।
ਮਲਾਇਕਾ ਅਰੋੜਾ ਨੇ ਦਿਲਾਈ ਸੀ ਪਹਿਲੀ ਫਿਲਮ
ਅਭਿਨੇਤਰੀ ਨੇ ਮਰਹੂਮ ਡਿਜ਼ਾਈਨਰ ਵੇਂਡੇਲ ਰੌਡਰਿਕਸ ਲਈ ਰੈਂਪ ਵਾਕ ਕੀਤਾ ਸੀ, ਜਿਸ ਦੇ ਜ਼ਰੀਏ ਉਹ ਲਾਈਮਲਾਈਟ ਵਿੱਚ ਆ ਗਈ। ਮਲਾਇਕਾ ਅਰੋੜਾ ਨੇ ਓਮ ਸ਼ਾਂਤੀ ਓਮ ਲਈ ਫਰਾਹ ਖਾਨ ਨੂੰ ਉਸਦੇ ਨਾਮ ਦਾ ਸੁਝਾ ਦਿੱਤਾ ਸੀ। ਹਾਲਾਂਕਿ ਇਸ ਤੋਂ ਪਹਿਲਾਂ ਉਹ ਇੱਕ ਵੀਡੀਓ ਐਲਬਮ ਲਈ ਸਾਈਨ ਕਰ ਲਈ ਗਈ ਸੀ। ਹਿਮੇਸ਼ ਰੇਸ਼ਮੀਆ ਦੇ ਸੰਗੀਤ ਵੀਡੀਓ 'ਨਾਮ ਹੈ ਤੇਰਾ' ਦੇ ਗੀਤ 'ਆਪ ਕਾ ਸਰੂਰ' ਵਿਚ ਨਜ਼ਰ ਆਈ ਸੀ।
ਅਭਿਨੇਤਰੀ ਨੇ ਮਰਹੂਮ ਡਿਜ਼ਾਈਨਰ ਵੇਂਡੇਲ ਰੌਡਰਿਕਸ ਲਈ ਰੈਂਪ ਵਾਕ ਕੀਤਾ ਸੀ, ਜਿਸ ਦੇ ਜ਼ਰੀਏ ਉਹ ਲਾਈਮਲਾਈਟ ਵਿੱਚ ਆ ਗਈ। ਮਲਾਇਕਾ ਅਰੋੜਾ ਨੇ ਓਮ ਸ਼ਾਂਤੀ ਓਮ ਲਈ ਫਰਾਹ ਖਾਨ ਨੂੰ ਉਸਦੇ ਨਾਮ ਦਾ ਸੁਝਾ ਦਿੱਤਾ ਸੀ। ਹਾਲਾਂਕਿ ਇਸ ਤੋਂ ਪਹਿਲਾਂ ਉਹ ਇੱਕ ਵੀਡੀਓ ਐਲਬਮ ਲਈ ਸਾਈਨ ਕਰ ਲਈ ਗਈ ਸੀ। ਹਿਮੇਸ਼ ਰੇਸ਼ਮੀਆ ਦੇ ਸੰਗੀਤ ਵੀਡੀਓ 'ਨਾਮ ਹੈ ਤੇਰਾ' ਦੇ ਗੀਤ 'ਆਪ ਕਾ ਸਰੂਰ' ਵਿਚ ਨਜ਼ਰ ਆਈ ਸੀ।
ਮਾਡਲਿੰਗ ਨੂੰ ਬਣਾਉਣਾ ਚਾਹੁੰਦਾ ਸੀ ਕਰੀਅਰ
ਸਾਲ 2009 'ਚ ਦੀਪਿਕਾ ਦੀ ਫਿਲਮ ਚਾਂਦਨੀ ਚੌਕ ਟੂ ਚਾਈਨਾ ਦੀ ਰਿਲੀਜ਼ ਦੌਰਾਨ ਅਦਾਕਾਰਾ ਨੇ ਇਕ ਇੰਟਰਵਿਊ ਦੌਰਾਨ ਆਪਣੇ ਮਾਡਲਿੰਗ ਕਰੀਅਰ ਬਾਰੇ ਦੱਸਿਆ ਸੀ ਕਿ ਕਿਵੇਂ ਉਨ੍ਹਾਂ ਨੂੰ ਆਪਣਾ ਪਹਿਲਾ ਬ੍ਰੇਕ ਮਿਲਿਆ, ਦੀਪਿਕਾ ਦੇ ਮੁਤਾਬਕ ਉਨ੍ਹਾਂ ਨੇ ਇਕ ਛੋਟਾ ਜਿਹਾ ਐਡ ਕੀਤਾ। ਇੱਕ ਹੋਰਡਿੰਗ ਵਿੱਚ ਉਸਦੀ ਫੋਟੋ ਲਗਾਈ ਗਈ ਸੀ। ਇਸ ਤੋਂ ਬਾਅਦ ਏਜੰਸੀ ਦੇ ਕੁਝ ਲੋਕਾਂ ਨੇ ਉਸ ਨੂੰ ਦੇਖਿਆ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਵੱਡੇ ਬ੍ਰਾਂਡਸ ਲਈ ਸਾਈਨ ਕੀਤਾ। ਇਸ ਤਰ੍ਹਾਂ ਮੇਰਾ ਮਾਡਲਿੰਗ ਕਰੀਅਰ ਲਗਾਤਾਰ ਅੱਗੇ ਵਧ ਰਿਹਾ ਸੀ, ਇਸੇ ਦੌਰਾਨ ਉਸ ਨੂੰ ਫਿਲਮ ਦੀ ਪੇਸ਼ਕਸ਼ ਹੋਈ। ਪਾਦੂਕੋਣ ਮੁਤਾਬਕ ਉਹ ਆਪਣੇ ਪਿਤਾ ਵਾਂਗ ਬੈਡਮਿੰਟਨ ਖਿਡਾਰੀ ਵਜੋਂ ਕਰੀਅਰ ਬਣਾ ਸਕਦੀ ਸੀ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਨਰਲ ਨੌਲਜ
ਪੰਜਾਬ
ਆਈਪੀਐਲ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)