ਦੀਪਿਕਾ ਪਾਦੁਕੋਣ ਤੇ ਰਣਵੀਰ ਸਿੰਘ ਨੇ ਫਿਲਮ 'ਪਦਮਾਵਤ' ਦੀ ਵਿਸ਼ੇਸ਼ ਸਕ੍ਰੀਨਿੰਗ ਵਿੱਚ ਇਕੱਠੇ ਪਹੁੰਚੇ। ਇਨ੍ਹਾਂ ਦੋਵਾਂ ਦੀ ਫਿਲਮ 25 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਦੀ ਸਕ੍ਰੀਨਿੰਗ ਦੀ ਖਾਸ ਵਿਸ਼ੇਸ਼ਤਾ ਇਹ ਸੀ ਕਿ ਉਹ ਦੋਵੇਂ ਹੀ ਫਿਲਮ ਨੂੰ ਦੇਖਣ ਹੱਥਾਂ ਵਿੱਚ ਹੱਥ ਪਾ ਕੇ ਆਏ। ਸਿਰਫ ਇਹ ਹੀ ਨਹੀਂ, ਦੋਵਾਂ ਦੇ ਕੱਪੜੇ ਇੱਕ ਦੂਜੇ ਨਾਲ ਮੇਲ ਖਾਂਦੇ ਸੀ।
ਦੋਹਾਂ ਦਾ ਇਹ ਸਟਾਈਲ ਦੇਖਦਿਆਂ ਲੱਗਦਾ ਸੀ ਕਿ ਇਹ ਦੋਵੇਂ ਹੁਣ ਦੁਨੀਆਂ ਸਾਹਮਣੇ ਆਪਣੇ ਰਿਸ਼ਤੇ ਦਾ ਇਕਬਾਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਟਾਈਮ ਦੀ ਰਿਪੋਰਟ ਹੈ, ਦੀਪਿਕਾ ਪਾਦੁਕੋਣ ਦੇ ਜਨਮ ਦਿਨ 'ਤੇ ਦੋਵੇਂ ਸਗਾਈ ਕਰਨ ਦੀ ਤਿਆਰੀ ਵਿੱਚ ਸਨ, ਪਰ ਫਿਰ ਪਤਾ ਲੱਗਿਆ ਕਿ 'ਪਦਮਾਵਤ' ਦੇ ਵਿਵਾਦ ਕਾਰਨ ਉਹ ਨਹੀਂ ਕਰ ਰਹੇ।
ਹੁਣ ਇਸ ਫਿਲਮ ਨੂੰ ਸੁਪਰੀਮ ਕੋਰਟ ਤੇ ਸੈਂਸਰ ਬੋਰਡ ਤੋਂ ਹਰੀ ਝੰਡੀ ਮਿਲ ਗਈ ਹੈ ਤੇ ਰਿਲੀਜ਼ ਦੀ ਤਰੀਕ 25 ਜਨਵਰੀ ਰੱਖੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਰਣਵੀਰ ਸਿੰਘ ਤੇ ਦੀਪਿਕਾ ਪਾਦੁਕੋਣ ਇਸ ਸਾਲ ਵਿਆਹ ਦੇ ਬੰਧਨ ਵਿੱਚ ਬੰਨ੍ਹੇ ਜਾ ਸਕਦੇ ਹਨ।