ਲਾਸ ਏਂਜਲਸ: ਫ਼ਿਲਮ ਡਾਇਰੈਕਟਰ ਗੁਇਲੇਰਮੋ ਡੇਲ ਟੋਰੋ ਦੀ ਫ਼ਿਲਮ 'ਦ ਸ਼ੇਪ ਆਫ਼ ਵਾਟਰ' 90ਵੇਂ ਅਕੈਡਮੀ ਐਵਾਰਡ ਸਮਾਰੋਹ ਵਿੱਚ 13 ਕੈਟਾਗਰੀ ਵਿੱਚ ਨੌਮੀਨੇਟ ਕੀਤੀ ਗਈ। ਆਸਕਰ ਦੀ ਰੇਸ ਵਿੱਚ ਅੱਗੇ ਦੱਸੀ ਜਾ ਰਹੀ 'ਡਨਕਿਰਕ' ਤੇ 'ਥ੍ਰੀ ਬਿਲਬੋਰਡ ਆਉਟਸਾਈਡ ਏਬਿੰਗ', 'ਮਿਸੂਰੀ' ਫ਼ਿਲਮਾਂ ਇਸ ਫ਼ਿਲਮ ਦੇ ਮੁਕਾਬਲੇ ਕਾਫ਼ੀ ਪਿੱਛੇ ਰਹਿ ਗਈਆਂ।


ਇਸ ਤੋਂ ਪਹਿਲਾਂ 'ਲਾ ਲਾ ਲੈਂਡ', 'ਆਲ ਅਬਾਉਟ ਈਵ' ਤੇ 'ਟਾਇਟੈਨਿਕ' ਅਜਿਹੀਆਂ ਫ਼ਿਲਮਾਂ ਰਹੀਆਂ ਹਨ ਜਿਨ੍ਹਾਂ ਨੂੰ 14 ਨੌਮੀਨੇਸ਼ਨ ਮਿਲੇ ਸਨ। ਕ੍ਰਿਸਟੋਫਰ ਨੋਲੰਸ ਦੀ ਜੰਗ 'ਤੇ ਆਧਾਰਤ ਫ਼ਿਲਮ 'ਡਨਕਿਰਕ' ਨੂੰ ਅੱਠ, ਮਾਰਟਿਨ ਮੈਕਡੋਨਸ ਦੀ 'ਥ੍ਰੀ ਬਿਲਬੋਰਡ' ਨੂੰ ਸੱਤ ਨੌਮੀਨੇਸ਼ਨ ਮਿਲੇ ਹਨ।

ਸ਼ਾਨਦਾਰ ਫ਼ਿਲਮਾਂ ਦੀ ਲਿਸਟ ਵਿੱਚ 'ਦ ਪੋਸਟ', 'ਗੈੱਟ ਆਊਟ', ਕਾਲ ਮੀ ਬਾਈ ਯੋਰ ਨੇਮ ਤੇ ਲੇਡੀ ਬਰਡ ਨਾਂ ਦੀ ਫ਼ਿਲਮ ਸ਼ਾਮਲ ਹਨ। 1970 ਦੇ ਦਹਾਕੇ ਦੀ ਮਸ਼ਹੂਰ ਫ਼ਿਲਮ ਪੈਂਟਾਗਨ ਪੇਪਰਜ਼ ਦੀ ਪ੍ਰਕਾਸ਼ਿਤ ਕਰਨ ਵਿੱਚ ਅਮਰੀਕਾ ਦੇ ਵੱਡੇ ਅਖ਼ਬਾਰ ਦੀ ਭੂਮਿਕਾ 'ਤੇ ਬਣੀ ਫ਼ਿਲਮ ਦੀ ਪੋਸਟ ਵਿੱਚ ਕੈਥਰੀਨ ਗ੍ਰਾਹਮ ਦਾ ਕਿਰਦਾਰ ਨਿਭਾਉਣ ਵਾਲੀ ਮਸ਼ਹੂਰ ਅਦਾਕਾਰਾ ਮੇਰਿਲ ਸਟ੍ਰੀਪ ਨੂੰ 21ਵੀਂ ਵਾਰ ਆਸਕਰ ਲਈ ਨੌਮੀਨੇਟ ਕੀਤਾ ਗਿਆ ਹੈ।