ਨਵੀਂ ਦਿੱਲੀ: ਬਾਲੀਵੁੱਡ ਡਾਇਰੈਕਟਰ ਤੇ ਪ੍ਰੋਡਿਊਸਰ ਰਾਮ ਗੋਪਾਲ ਵਰਮਾ ਜਲਦ ਹੀ ਅਮਰੀਕਾ ਦੀ ਮਸ਼ਹੂਰ ਪੌਰਨ ਸਟਾਰ ਮੀਆ ਮਾਲਕੋਵਾ ਨਾਲ 'ਗੌਡ, ਸੈਕਸ ਐਂਡ ਟਰੁੱਥ' ਨਾਂ ਦੀ ਫ਼ਿਲਮ ਲਿਆ ਰਹੇ ਹਨ। ਇਸ ਫ਼ਿਲਮ ਨੂੰ ਲੈ ਕੇ ਰਾਮ ਗੋਪਾਲ ਵਰਮਾ ਲਗਾਤਾਰ ਸੁਰਖ਼ੀਆਂ ਵਿੱਚ ਹਨ। ਹੁਣ ਇਸੇ ਫ਼ਿਲਮ ਨੂੰ ਲੈ ਕੇ ਵਰਮਾ ਨੇ ਇੱਕ ਟਵੀਟ ਕੀਤਾ ਹੈ ਜਿਸ ਵਿੱਚ ਉਹ ਮੀਆ ਮਾਲਕੋਵਾ ਨੂੰ ਦੀਪਿਕਾ ਪਾਦੁਕੋਣ ਲਈ ਕੰਪੀਟੀਸ਼ਨ ਦੱਸ ਰਹੇ ਹਨ।
https://twitter.com/RGVzoomin/status/955513019588427777
ਵਰਮਾ ਨੇ ਟਵੀਟ ਵਿੱਚ ਲਿਖਿਆ, "ਮੇਰੀ ਫ਼ਿਲਮ 26 ਜਨਵਰੀ ਨੂੰ ਸਵੇਰੇ 9 ਵਜੇ ਫ਼ਿਲਮ 'ਪਦਮਾਵਤ' ਨਾਲ ਰਿਲੀਜ਼ ਹੋ ਰਹੀ ਹੈ। ਇਸ ਤੋਂ ਬਾਅਦ ਮੀਆ ਮਾਲਕੋਵਾ ਤੇ ਦੀਪਿਕਾ ਪਾਦੁਕੋਣ ਵਿੱਚ ਚੰਗੀ ਔਰਤ ਦੀ ਜਿੱਤ ਹੋਵੇਗੀ। ਹੁਣ ਵੇਖਣਾ ਇਹ ਹੈ ਕਿ ਦਰਸ਼ਕਾਂ ਨੂੰ ਮੀਆ ਮਾਲਕੋਵਾ ਪਸੰਦ ਆਉਂਦੀ ਹੈ ਜਾਂ ਫਿਰ ਦੀਪਿਕਾ ਪਾਦੁਕੋਣ।"
https://twitter.com/RGVzoomin/status/955690147697192960
ਇਸੇ ਦੇ ਨਾਲ ਰਾਮ ਗੋਪਾਲ ਵਰਮਾ ਨੇ ਇੱਕ ਹੋਰ ਟਵੀਟ ਕੀਤਾ। ਇਸ ਵਿੱਚ ਉਨ੍ਹਾਂ ਲਿਖਿਆ, "ਮੀਆ ਮਾਲਕੋਵਾ ਦੀ ਫ਼ਿਲਮ ਤੇ 'ਪਦਮਾਵਤ' ਵਿੱਚ ਸਿਰਫ਼ ਇੱਕ ਹੀ ਫ਼ਰਕ ਹੈ। ਉਹ ਇਹ ਕਿ ਮੀਆ ਦੀ ਫ਼ਿਲਮ ਸਮਾਜਿਕ ਵਿਵਾਦ ਹੈ ਤੇ ਦੀਪਿਕਾ ਦੀ ਇਤਿਹਾਸਕ।
https://twitter.com/RGVzoomin/status/953327754937683968
ਰਾਮ ਗੋਪਾਲ ਵਰਮਾ ਦੀ ਇਹ ਫ਼ਿਲਮ ਸਿਰਫ਼ ਆਨਲਾਈਨ ਹੀ ਰਿਲੀਜ਼ ਹੋ ਰਹੀ ਹੈ ਜਦਕਿ ਦੀਪਿਕਾ ਦੀ ਪੂਰੇ ਮੁਲਕ ਦੇ ਥਿਏਟਰਾਂ ਵਿੱਚ। ਫਿਰ ਵੀ ਰਾਮ ਗੋਪਾਲ ਨੇ ਦੋਹਾਂ ਫ਼ਿਲਮਾਂ ਵਿੱਚ ਕੰਪੀਟੀਸ਼ਨ ਦੀ ਗੱਲ ਆਖੀ ਹੈ।