ਪੜਚੋਲ ਕਰੋ
ਰਣਵੀਰ ਨਾਲ ਬ੍ਰੇਕ-ਅਪ 'ਤੇ ਕੀ ਬੋਲੀ ਦੀਪਿਕਾ ?

ਮੁੰਬਈ: ਬੀ-ਟਾਉਨ ਦੀ ਸਭ ਤੋਂ ਪਿਆਰੀ ਜੋੜੀ ਰਣਵੀਰ ਤੇ ਦੀਪਿਕਾ ਦਾ ਬ੍ਰੇਕ-ਅਪ ਹੋ ਗਿਆ ਹੈ, ਇਸ ਤਰ੍ਹਾਂ ਦੀ ਖਬਰਾਂ ਸਨ। ਪਹਿਲੀ ਵਾਰ ਦੀਪਿਕਾ ਨੇ ਮੀਡੀਆ ਨਾਲ ਇਸ 'ਤੇ ਖੁੱਲ੍ਹ ਕੇ ਗੱਲਬਾਤ ਕੀਤੀ ਹੈ। ਦੀਪਿਕਾ ਨੇ ਕਿਹਾ, "ਇਹ ਖਬਰਾਂ ਮੈਨੂੰ ਪ੍ਰੇਸ਼ਾਨ ਨਹੀਂ ਕਰਦੀਆਂ ਕਿਉਂਕਿ ਮੈਂ ਜਾਣਦੀ ਹਾਂ ਕਿ ਕੀ ਲੈਣਾ ਹੈ ਤੇ ਕੀ ਛੱਡਣਾ ਹੈ। ਇਹ ਮੇਰੀ ਜੌਬ ਦਾ ਹਿੱਸਾ ਹਨ ਤੇ ਮੈਂ ਇਨ੍ਹਾਂ ਨੂੰ ਅਪਣਾਉਂਦੀ ਹਾਂ। ਬਹੁਤ ਪਹਿਲਾਂ ਹੀ ਮੈਂ ਪ੍ਰਵਾਹ ਕਰਨੀ ਛੱਡ ਦਿੱਤੀ ਸੀ ਕਿਉਂਕਿ ਇਹ ਚੀਜ਼ਾਂ ਮੇਰੇ ਵੱਸ ਵਿੱਚ ਨਹੀਂ। ਜੋ ਪਿਆਰ ਮੈਨੂੰ ਮਿਲਦਾ ਹੈ, ਉਸ ਅੱਗੇ ਇਹ ਨੈਗੇਟਿਵ ਖਬਰਾਂ ਕੁਝ ਵੀ ਨਹੀਂ ਹਨ।" ਸੋ ਦੀਪਿਕਾ ਨੇ ਅਜੇ ਵੀ ਸਾਫ-ਸਾਫ ਰਣਵੀਰ ਨਾਲ ਰਿਸ਼ਤੇ ਬਾਰੇ ਕੁਝ ਨਹੀਂ ਕਿਹਾ। ਖਬਰ ਸੀ ਕਿ ਰਣਵੀਰ ਦੀਪਿਕਾ ਦੇ ਬੇਪ੍ਰਵਾਹ ਅੰਦਾਜ਼ ਤੋਂ ਖਫਾ ਸਨ।
Before You Go
CM Mann's order? No NOC! — Majithia's big claim
ਟ੍ਰੈਂਡਿੰਗ ਟੌਪਿਕ






















