ਮੁੰਬਈ: ਬਾਲੀਵੁੱਡ ‘ਚ ਹਰ ਸਾਲ ਆਉਂਦੀਆਂ ਨੇ ਕਈਂ ਫ਼ਿਲਮਾਂ ਜਿਨ੍ਹਾਂ ਨੂੰ ਲੋਕ ਕਦੇ ਭੁੱਲਦੇ। ਅਜਿਹੀ ਹੀ ਇੱਕ ਅਡਲਟ ਕੰਟੈਂਟ ਅਤੇ ਕਾਮੇਡੀ ਫ਼ਿਲਮ ਬਣੀ ਸੀ 2011 ‘ਚ। ਜਿਸ ‘ਚ ਆਮਿਰ ਖਾਨ ਦੇ ਭਾਣਜੇ ਇਮਰਾਨ ਖ਼ਾਨ ਨੇ ਕੰਮ ਕੀਤਾ ਸੀ। ਫ਼ਿਲਮ ਹੈ ‘ਡੈਲੀ ਬੈਲੀ’।



ਇਸ ਫ਼ਿਲਮ ‘ਚ ਨਾ ਸਿਰਫ ਆਮਿਰ ਨੇ ਕੈਮਿਓ ਕੀਤਾ ਸਗੋਂ ਕੀਤਾ ਇਸ ਫ਼ਿਲਮ ਨੂੰ ਪ੍ਰੋਡਿਊਸ ਵੀ। ਇਸ ਫ਼ਿਲਮ ਕਲਾਸਿਕ ਡਾਰਕ ਕਾਮੇਡੀ ਫ਼ਿਲਮ ਰਹੀ ਹੈ ਜਿਸ ਨੇ ਲੋਕਾਂ ਨੂੰ ਖੂਬ ਇੰਪ੍ਰੈਸ ਕੀਤਾ ਅਤੇ ਹਸਾਇਆ ਸੀ। ‘ਡੈਲੀ ਬੈਲੀ’ ‘ਚ ਬੇਸ਼ੱਕ ਅਡਲਟ ਕੰਟੈਂਟ ਵੀ ਸੀ ਪਰ ਉਹ ਕੀਤੇ ਓਵਰ ਨਹੀਂ ਸੀ ਅਤੇ ਫ਼ਿਲਮ ਦਾ ਹਿਊਮਰ ਲੋਕਾਂ ਨੂੰ ਕਾਫੀ ਪਸੰਦ ਆਇਆ ਸੀ।



ਇਮਰਾਨ ਤੋਂ ਪਹਿਲਾਂ ਲੀਡ ਰੋਲ ਰਣਬੀਰ ਕਪੂਰ ਨੂੰ ਆਫਰ ਕੀਤਾ ਗਿਆ ਸੀ, ਪਰ ਰਣਬੀਰ ਨੇ ਇਸ ਨੂੰ ਰਿਜੈਕਟ ਕੀਤਾ। ਜਿਸ ਤੋਂ ਬਾਅਦ ਫ਼ਿਲਮ ‘ਚ ਇਮਰਾਨ ਦੇ ਨਾਲ ਵੀਰ ਦਾਸ ਅਤੇ ਕੁਨਾਲ ਰਾਏ ਕਪੂਰ ਲੀਡ ਰੋਲ `ਚ ਨਜ਼ਰ ਆਏ। ਫ਼ਿਲਮ ਨੂੰ ਪਹਿਲਾ ਕਾਫੀ ਕ੍ਰਿਟੀਸ਼ਜ਼ਿਮ ਦਾ ਸ਼ਿਕਾਰ ਹੋਣਾ ਪਿਆ ਅਤੇ ਬਾਅਦ `ਚ ਇਸ ਦੀ ਕਹਾਣੀ ਅਤੇ ਗਾਣੇ ਜ਼ਬਰਦਸਤ ਹਿੱਟ ਸਾਬਤ ਹੋਏ।



ਆਮਿਰ ਖ਼ਾਨ ਨੇ ਇਸ ਫ਼ਿਲਮ ਨਾਲ ਭਾਰਤੀ ਸਿਨੇਮਾ ਵਿੱਚ ਇੱਕ ਪ੍ਰਯੋਗ ਕੀਤਾ ਸੀ, ਜੋ ਸਫ਼ਲ ਵੀ ਰਿਹਾ। ਹੁਣ ਦਰਸ਼ਕ ਆਸ ਕਰਦੇ ਹਨ ਕਿ ਅਜਿਹੇ ਤਾਸੀਰ ਵਾਲੀ ਕੋਈ ਹੋਰ ਫ਼ਿਲਮ ਵੀ ਬਣਾਈ ਜਾਵੇ।