ਮੁੰਬਈ: ਬਾਲੀਵੁੱਡ ਦੇ ਸੋਨੂੰ ਯਾਨੀ ਕੀ ਐਕਟਰ ਕਾਰਤਿਕ ਆਰੀਅਨ ਕੋਲ ਆਪਣੀ ਆਖਰੀ ਫ਼ਿਲਮ ‘ਸੋਨੂੰ ਕੇ ਟੀਟੂ ਕੀ ਸਵੀਟੀ’ ਤੋਂ ਬਾਅਦ ਫ਼ਿਲਮਾਂ ਦੀ ਝੜੀ ਲੱਗ ਗਈ ਹੈ। ਇਸ ਫ਼ਿਲਮ ਨੂੰ ਵੀ ‘ਪਿਆਰ ਕਾ ਪੰਚਨਾਮਾ’ ਦੇ ਹੀ ਡਾਈਰੈਕਟਰ ਲਵ ਰੰਜਨ ਨੇ ਡਾਇਰੈਕਟ ਕੀਤਾ ਹੈ। ਫ਼ਿਲਮ ਨੇ ਬਾਕਸਆਫਿਸ ‘ਤੇ ਜ਼ਬਰਦਸਤ ਕਮਾਈ ਕਰਦੇ ਹੋਏ 100 ਕਰੋੜ ਦੀ ਕਮਾਈ ਕੀਤੀ ਸੀ। ਅਤੇ ਇਸ ਤੋਂ ਬਾਅਦ ਕਾਰਤੀਨ ਨੇ ਬੈਂਕਾਕ ‘ਚ ਆਈਫਾ ਦੀ ਐਂਕਰਿੰਗ ਵੀ ਕੀਤੀ ਜਿਸ `ਤੇ ਮਿਲੀ ਉਸ ਨੂੰ ਖ਼ੂਬ ਤਾਰੀਫ।



ਹੁਣ ਕਾਰਤਿਕ ਨੂੰ ਲੈ ਕੇ ਖ਼ਬਰਾਂ ਨੇ ਕਿ ਉਹ ਜਲਦੀ ਹੀ ਦਿਨੇਸ਼ ਵਿਜ਼ਨ ਦੀ ਫ਼ਿਲਮ ‘ਲੂਕਾ ਛੁੱਪੀ’ ਦੀ ਸ਼ੂਟਿੰਗ ਸ਼ੁਰੂ ਕਰ ਰਹੇ ਹਨ। ਇਸ ਫ਼ਿਲਮ ‘ਚ ਪਹਿਲਾਂ ਸ਼ਰਦਾ ਕਪੂਰ ਨੂੰ ਕਾਰਤੀਕ ਦੇ ਆਪੋਜ਼ਿਟ ਲੈਣ ਦੀ ਗੱਲ ਹੋ ਰਹੀ ਸੀ ਪਰ ਹੁਣ ਕਿਰਤੀ ਸੈਨਨ ਫ਼ਿਲਮ ‘ਚ ਕਾਰਤੀਕ ਨਾਲ ਰੋਮਾਂਸ ਕਰਦੀ ਨਜ਼ਰ ਆਵੇਗੀ। ਕਿਰਤੀ ਦੀ ਪਹਿਲੀ ਫ਼ਿਲਮ ਦਿਨੇਸ਼ ਵਿਜਨ ਦੇ ਨਾਲ ‘ਰਾਬਤਾ’ ਸੀ। ਗੱਲ ਕਰੀਏ `ਲੂਕਾ ਛੂੱਪੀ` ਦੀ ਤਾਂ ਇਸ ਫ਼ਿਲਮ ‘ਚ ਕਾਰਤੀਕ ਨਿਊਜ਼ ਰਿਪੋਟਿੰਗ ਕਰਦੇ ਨਜ਼ਰ ਆਉਣਗੇ।

[embed]https://twitter.com/taran_adarsh/status/1013638425491079168[/embed]

ਫ਼ਿਲਮ ਇੱਕ ਛੋਟੇ ਜਿਹੇ ਸ਼ਹਿਰ ਦੀ ਲਵ ਸਟੋਰੀ ਹੈ, ਜੋ ਮਥੁਰਾ, ਆਗਰਾ ਅਤੇ ਗਵਾਲੀਅਰ ਦੇ ਆਲੇ-ਦੁਆਲੇ ਘੁੰਮਦੀ ਹੈ। ਕਿਰਤੀ ਮਥੁਰਾ ਦੀ ਆਮ ਜਿਹੀ ਕੁੜੀ ਦਾ ਰੋਲ ਕਰੇਗੀ ਜੋ ਪੜ੍ਹਾਈ ਲਈ ਦਿੱਲੀ ਜਾਂਦੀ ਹੈ ਅਤੇ ਫੇਰ ਵਾਪਸ ਮਥੁਰਾ ਆ ਜਾਂਦੀ ਹੈ। ਜਦੋਂ ਕਿ ਕਰਤੀਕ ਗਵਾਲਿਅਰ ‘ਚ ਰੋਹਿੰਦੇ ਹਨ। ਹੁਣ ਦੋਨਾਂ ਦੀ ਮੁਲਾਕਾਤ ਕਿਥੇ ਕਿਵੇਂ ਹੁੰਦੀ ਹੈ ਅਤੇ ਪਿਆਰ ਕਿਵੇਂ ਹੁੰਦਾ ਹੈ ਕੀ-ਕੀ ਟਵਿਸਟ ਇਨ੍ਹਾਂ ਦੀ ਲਵ ਸਟੋਰੀ ‘ਚ ਹੋਣਗੇ ਇਹ ਤਾਂ ਫ਼ਿਲਮ ਦੇਖਣ ਤੋਂ ਬਾਅਦ ਹੀ ਪਤਾ ਲਗੇਗਾ।