ਨਵੀਂ ਦਿੱਲੀ: ਹਿੰਦੀ ਫਿਲਮ ਇੰਡਸਟਰੀ 'ਚ 'ਉੜਤਾ ਪੰਜਾਬ' ਨਾਲ ਲੋਕਾਂ ਦੇ ਦਿਲਾਂ 'ਚ ਥਾਂ ਬਣਾਉਣ ਵਾਲੇ ਪੰਜਾਬੀ ਐਕਟਰ ਤੇ ਸਿੰਗਰ ਦਿਲਜੀਤ ਦੋਸਾਂਝ ਹੁਣ ਹਾਕੀ ਦੇ ਵੱਡੇ ਖਿਡਾਰੀ ਸੰਦੀਪ ਸਿੰਘ ਦੀ ਬਾਇਓਪਿਕ 'ਚ ਨਜ਼ਰ ਆਉਣਗੇ। ਦਿਲਜੀਤ ਨੇ ਇਸ ਫਿਲਮ ਦਾ ਪਹਿਲਾ ਪੋਸਟਰ ਜਾਰੀ ਕੀਤਾ ਹੈ। ਇਸ 'ਚ ਅੱਧੀ ਫੋਟੋ ਦਲਜੀਤ ਦੀ ਤੇ ਅੱਧੀ ਸੰਦੀਪ ਸਿੰਘ ਦੀ ਨਜ਼ਰ ਆ ਰਹੀ ਹੈ।


ਸੋਨੀ ਪਿਕਚਰਜ਼ ਨੈੱਟਵਰਕ ਪ੍ਰੋਡਕਸ਼ਨ ਦੇ ਬੈਨਰ ਹੇਠ ਬਣ ਰਹੀ ਇਹ ਫਿਲਮ ਹਾਕੀ ਖਿਡਾਰੀ ਸੰਦੀਪ ਸਿੰਘ ਦੀ ਜ਼ਿੰਦਗੀ 'ਤੇ ਅਧਾਰਤ ਹੈ। ਇਸ ਫਿਲਮ ਨੂੰ ਸ਼ਾਦ ਅਲੀ ਡਾਇਰੈਕਟ ਕਰ ਰਹੇ ਹਨ।

ਤੁਹਾਨੂੰ ਦੱਸ ਦੇਈਏ ਕਿ ਸਾਲ 2016 'ਚ ਆਈ ਫਿਲਮ ਉਡਤਾ ਪੰਜਾਬ 'ਚ ਦਿਲਜੀਤ ਦੇ ਕੰਮ ਦੀ ਖੂਬ ਵਾਹ-ਵਾਹੀ ਹੋਈ ਸੀ। ਇਸ ਫਿਲਮ 'ਚ ਉਨ੍ਹਾਂ ਤੋਂ ਇਲਾਵਾ ਸ਼ਾਹਿਦ ਕਪੂਰ, ਕਰੀਨਾ ਕਪੂਰ ਤੇ ਆਲਿਆ ਭੱਟ ਵੀ ਮੁੱਖ ਭੂਮਿਕਾ 'ਚ ਸਨ।

[embed]https://twitter.com/taran_adarsh/status/935017808294850560[/embed]