ਮੁੰਬਈ: ਅਮਿਤਾਭ ਬੱਚਨ ਦੀ ਆਉਣ ਵਾਲੀ ਫਿਲਮ 'ਦ ਗ੍ਰੇਟ ਲੀਡਰ' ਦਾ ਫਸਟ ਲੁਕ ਸਾਹਮਣੇ ਆ ਗਿਆ ਹੈ। ਇਸ ਫਿਲਮ ਨੂੰ ਅਭਿਸ਼ੇਕ ਚੰਦਰਾ ਨੇ ਡਾਇਰੈਕਟ ਕੀਤਾ ਹੈ ਤੇ ਪ੍ਰੋਡਿਊਸ ਦੀਪਕ ਸਾਵੰਤ ਨੇ ਕੀਤਾ ਹੈ। ਦੱਸ ਦਈਏ ਕਿ ਦੀਪਕ ਸਾਵੰਤ ਲੰਮੇ ਸਮੇਂ ਤੋਂ ਬਿੱਗ ਬੀ ਦੇ ਮੇਕਅਪ ਆਰਟਿਸਟ ਸਨ।


ਇਸ ਫਿਲਮ 'ਚ ਅਮਿਤਾਭ ਦੇ ਨਾਲ ਉਨ੍ਹਾਂ ਦੀ ਪਤਨੀ ਜਯਾ ਬੱਚਨ ਵੀ ਨਜ਼ਰ ਆਉਣਗੇ। ਅਮਿਤਾਭ ਤੇ ਜਯਾ ਇਸ ਤੋਂ ਪਹਿਲਾਂ ਫਿਲਮ 'ਕੀ ਐਂਡ ਕਾ' 'ਚ ਨਜ਼ਰ ਆਏ ਸਨ। ਇਸ ਫਿਲਮ 'ਚ ਦੋਹਾਂ ਦੀ ਸਪੈਸ਼ਲ ਅਪੀਅਰੈਂਸ ਸੀ। ਇਨ੍ਹਾਂ ਦੋਹਾਂ ਦੀ ਫਿਲਮ 'ਕਭੀ ਖੁਸ਼ੀ ਕਭੀ ਗਮ' ਲੋਕਾਂ ਨੂੰ ਅੱਜ ਤੱਕ ਨਹੀਂ ਭੁੱਲੀ ਹੈ।

ਫਿਲਮ 'ਦ ਗ੍ਰੇਟ ਲੀਡਰ' ਵਿਚ ਗੁਲਸ਼ਨ ਗ੍ਰੋਵਰ ਤੇ ਭੋਜਪੁਰੀ ਐਕਟਰ ਨਿਰਹੁਆ ਵੀ ਨਜ਼ਰ ਆਉਣਗੇ। ਦੀਪਕ ਸਾਵੰਤ ਕਰੀਬ 40 ਸਾਲ ਤੱਕ ਅਮਿਤਾਭ ਬੱਚਨ ਦੇ ਮੇਕਅਪ ਆਰਟਿਸਟ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਅਮਿਤਾਭ ਬੱਚਨ ਨੇ ਆਪਣੀ ਕਾਰ ਵੀ ਦੀਪਕ ਨੂੰ ਗਿਫਟ ਕਰ ਦਿੱਤੀ ਸੀ। ਫਿਲਮ ਦੀ ਸ਼ੂਟਿੰਗ ਕਰੀਬ-ਕਰੀਬ ਪੂਰੀ ਹੋ ਚੁੱਕੀ ਹੈ। ਅਗਲੇ ਸਾਲ ਇਹ ਫਿਲਮ ਰਿਲੀਜ਼ ਹੋਵੇਗੀ।