ਮੁੰਬਈ: ਬਿੱਗ ਬੌਸ ਦੇ ਘਰੋਂ ਇਸ ਵਾਰ ਸਪਨਾ ਚੌਧਰੀ ਬਾਹਰ ਹੋ ਗਈ। ਸਪਨਾ ਘਰ ਦੇ ਮਜ਼ਬੂਤ ਦਾਅਵੇਦਾਰਾਂ 'ਚੋਂ ਇੱਕ ਮੰਨੀ ਜਾ ਰਹੀ ਸੀ। ਘਰੋਂ ਬਾਹਰ ਹੋਣ ਤੋਂ ਬਾਅਦ ਸਪਨਾ ਨੇ ਕਈ ਵੱਡੇ ਖੁਲਾਸੇ ਕੀਤੇ ਹਨ। ਉਨ੍ਹਾਂ ਕਿਹਾ ਕਿ ਮੈਂ ਘਰੋਂ ਬਾਹਰ ਆ ਕੇ ਕਾਫੀ ਖੁਸ਼ ਹਾਂ। ਮੇਰੇ ਦਿਲ 'ਚ ਕਿਸੇ ਖਿਲਾਫ ਕੁਝ ਨਹੀਂ ਹੈ।
ਹਿਨਾ ਨੂੰ ਲੈ ਕੇ ਸਪਨਾ ਦਾ ਕਹਿਣਾ ਹੈ ਕਿ ਹਿਨਾ ਖਾਨ ਬਹੁਤ ਚੰਗੀ ਹੈ। ਉਸ ਬਾਰੇ ਲੋਕ ਗਲਤ ਸੋਚਦੇ ਹਨ। ਸਪਨਾ ਨੇ ਹਿਨਾ ਖਾਨ ਦੀ ਤਰੀਫ ਕਰਦੇ ਹੋਏ ਕਿਹਾ ਕਿ ਮੈਨੂੰ ਨਹੀਂ ਪਤਾ ਸੀ ਕਿ ਬਾਹਰ ਕੀ ਵਿਖਾਉਂਦੇ ਹਨ ਪਰ ਹਿਨਾ ਕੋਲ ਦਿਲ ਤੇ ਦਿਮਾਗ ਦੋਵੇਂ ਹਨ। ਸ਼ਿਲਪਾ ਨੂੰ ਲੈ ਕੇ ਸਪਨਾ ਦਾ ਕਹਿਣਾ ਹੈ ਕਿ ਅਸੀਂ ਕਿਸੇ ਨੂੰ ਸਹੀ ਜਾਂ ਗਲਤ ਨਹੀਂ ਦੱਸ ਸਕਦੇ। ਸ਼ਿਲਪਾ ਤੇ ਅਰਸ਼ੀ ਦੋਵੇਂ ਹੀ ਮਜ਼ਬੂਤ ਦਾਅਵੇਦਾਰ ਹਨ। ਇਸੇ ਲਈ ਸ਼ੋਅ 'ਚ ਬਣੇ ਹਨ। ਸਪਨਾ ਨੇ ਵਿਕਾਸ ਨੂੰ ਵੱਡਾ ਗੇਮ ਪਲਾਨਰ ਦੱਸਿਆ।
ਜਦ ਸਪਨਾ ਨੂੰ ਪੁੱਛਿਆ ਗਿਆ ਕਿ ਘਰ 'ਚ ਕਿਹੜੇ ਤਿੰਨ ਕੰਟੈਸਟੰਟ ਲਾਸਟ ਤੱਕ ਪੁੱਜਣਗੇ ਤਾਂ ਸਪਨਾ ਨੇ ਕਿਹਾ ਕਿ ਸਭ ਤੋਂ ਜ਼ਿਆਦਾ ਰਿਸਕੀ ਹੁੰਦਾ ਹੈ ਸਾਇਲੰਟ ਕਿੱਲਰ। ਘਰ 'ਚ ਹਿਤੇਨ ਸਾਇਲੰਟ ਕਿਲਰ ਹੈ ਪਰ ਉਹ ਨਿਉਟ੍ਰਲ ਹੈ। ਦੂਜੇ ਨੰਬਰ 'ਤੇ ਹਿਨਾ ਹੋ ਸਕਦੀ ਹੈ ਤੇ ਤੀਜੇ 'ਤੇ ਵਿਕਾਸ। ਸਪਨਾ ਨੇ ਸ਼ੋਅ 'ਚ ਪੁਨੀਸ਼ ਤੇ ਬੰਦਗੀ ਦੀ ਸਪੀਡ ਨੂੰ ਸਲੋ ਦੱਸਿਆ। ਉਨ੍ਹਾਂ ਕਿਹਾ ਕਿ ਆਉਣ ਵੇਲੇ ਟਾਈਮ 'ਚ ਇਨ੍ਹਾਂ ਨੂੰ ਵੀ ਘਰੋਂ ਬਾਹਰ ਹੋਣਾ ਪੈ ਸਕਦਾ ਹੈ।