ਪੜਚੋਲ ਕਰੋ
(Source: ECI/ABP News)
Pubg Ban in India: PUBG ਬੈਨ ਹੋਣ ‘ਤੇ ਦਿਲਜੀਤ ਦੁਸਾਂਝ ਦਾ ਟਵਿੱਟਰ ‘ਤੇ ਆਇਆ ਰਿਐਕਸ਼ਨ, ਸ਼ੇਅਰ ਕੀਤਾ ਮਜ਼ੇਦਾਰ ਮੀਮ
Diljit Dosanjh on Pubg Ban in India: ਦਿਲਜੀਤ ਦੁਸਾਂਝ ਨੇ ਭਾਰਤ ਵਿਚ ਪੱਬਜੀ ਬੈਨ ਹੋਣ 'ਤੇ ਮੀਮਜ਼ ਸ਼ੇਅਰ ਕੀਤਾ ਹੈ। ਜਿਸ ‘ਤੇ ਲੋਕ ਵੱਖ-ਵੱਖ ਕੁਮੈਂਟ ਕਰ ਰਹੇ ਹਨ।
![Pubg Ban in India: PUBG ਬੈਨ ਹੋਣ ‘ਤੇ ਦਿਲਜੀਤ ਦੁਸਾਂਝ ਦਾ ਟਵਿੱਟਰ ‘ਤੇ ਆਇਆ ਰਿਐਕਸ਼ਨ, ਸ਼ੇਅਰ ਕੀਤਾ ਮਜ਼ੇਦਾਰ ਮੀਮ Diljit Dosanjh Reacts to PUBG Ban in India Pubg Ban in India: PUBG ਬੈਨ ਹੋਣ ‘ਤੇ ਦਿਲਜੀਤ ਦੁਸਾਂਝ ਦਾ ਟਵਿੱਟਰ ‘ਤੇ ਆਇਆ ਰਿਐਕਸ਼ਨ, ਸ਼ੇਅਰ ਕੀਤਾ ਮਜ਼ੇਦਾਰ ਮੀਮ](https://static.abplive.com/wp-content/uploads/sites/5/2020/09/05000339/Diljit.jpg?impolicy=abp_cdn&imwidth=1200&height=675)
ਚੰਡੀਗੜ੍ਹ: ਭਾਰਤ ਸਰਕਾਰ ਨੇ ਬੁੱਧਵਾਰ ਨੂੰ 118 ਹੋਰ ਚੀਨੀ ਮੋਬਾਈਲ ਐਪਸ ‘ਤੇ ਪਾਬੰਦੀ ਲਗਾਈ ਹੈ। ਇਨ੍ਹਾਂ ਵਿੱਚ ਪੱਬਜੀ ਤੋਂ ਇਲਾਵਾ Baidu, APUS ਲਾਂਚਰ ਪ੍ਰੋ ਵਰਗੀਆਂ ਐਪਸ ਸ਼ਾਮਲ ਹਨ। ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਮੀਮਜ਼ ਦਾ ਹੜ੍ਹ ਆ ਗਿਆ। ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ ਵੀ ਇਸ ਵਿੱਚ ਪਿੱਛੇ ਨਹੀਂ ਹੱਟੇ ਤੇ ਉਨ੍ਹਾਂ ਨੇ ਇਸ ‘ਤੇ ਮਜ਼ੇ ਲੈਂਦਿਆਂ ਮਜ਼ਾਕੀਆ ਮੀਮ ਸ਼ੇਅਰ ਕੀਤਾ। ਦਿਲਜੀਤ ਦੁਸਾਂਝ ਨੇ ਲਿਖਿਆ: ਇਹ ਭਾਣਾ ਕਦੋਂ ਵਰਤ ਗਿਆ।
ਦੱਸ ਦਈਏ ਕਿ ਦਿਲਜੀਤ ਦੁਸਾਂਝ ਦੇ ਇਸ ਟਵੀਟ 'ਤੇ ਹਜ਼ਾਰਾਂ ਲਾਈਕ ਅਤੇ ਕੁਮੈਂਟ ਆਏ ਹਨ। ਉਸ ਨੂੰ ਇੱਕ ਯੂਜ਼ਰ ਨੇ ਲਿਖਿਆ - ਪਾਜੀ ਕੀ ਤੁਸੀਂ ਪੱਬਜੀ ਖੇਡਦੇ ਹੋ? ਇਸ 'ਤੇ ਦਿਲਜੀਤ ਨੇ ਜਵਾਬ ਦਿੰਦਿਆਂ ਕਿਹਾ, "ਨਹੀਂ ਭੈਣ ਜੀ, ਮੈਂ ਰਸੋਈ 'ਚ ਸਬਜ਼ੀ-ਸਬਜ਼ੀ ਖੇਡਦਾ ਹਾਂ।"
ਦਿਲਜੀਤ ਦਾ ਇਹ ਟਵੀਟ ਵੀ ਬਹੁਤ ਵਾਇਰਲ ਹੋ ਰਿਹਾ ਹੈ। ਪੱਬਜੀ ‘ਤੇ ਪਾਬੰਦੀ ਲੱਗਣ ਤੋਂ ਬਾਅਦ #PUBG ਟਵਿੱਟਰ 'ਤੇ ਟ੍ਰੈਂਡ ਕਰ ਰਿਹਾ ਹੈ। ਲੋਕ ਮਜ਼ਾਕੀਆ ਮੀਮਜ਼ ਅਤੇ ਚੁਟਕਲੇ ਸਾਂਝੇ ਕਰ ਰਹੇ ਹਨ। ਕੁਝ ਇਸ ਪਾਬੰਦੀ ਤੋਂ ਨਾਖੁਸ਼ ਹਨ ਅਤੇ ਕੁਝ ਬਹੁਤ ਖੁਸ਼ ਹਨ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904Ah Kadon Bhaana Vart Geya .. PUBG wala ... pic.twitter.com/9DitI1fvup
— DILJIT DOSANJH (@diljitdosanjh) September 3, 2020
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਨਰਲ ਨੌਲਜ
ਪੰਜਾਬ
ਆਈਪੀਐਲ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)