ਪੜਚੋਲ ਕਰੋ
ਬਾਲੀਵੁੱਡ ਫਿਲਮ 'ਕਨੇਡਾ' ਵਿੱਚ ਦਿਲਜੀਤ ਦੀ ਐਂਟਰੀ !

ਚੰਡੀਗੜ੍ਹ: ਕਾਮਯਾਬ ਫਿਲਮ 'ਉੜਤਾ ਪੰਜਾਬ' ਤੋਂ ਬਾਅਦ ਦਿਲਜੀਤ ਨੇ ਬਾਲੀਵੁੱਡ ਦੀ ਤੀਜੀ ਫਿਲਮ ਵੀ ਸਾਇਨ ਕਰ ਲਈ ਹੈ। ਫਿਲਮ ਦਾ ਨਾਮ ਹੈ 'ਕਨੇਡਾ', ਜਿਸ ਦਾ ਨਿਰਮਾਣ ਅਨੁਸ਼ਕਾ ਸ਼ਰਮਾ ਹੀ ਕਰੇਗੀ। ਫਿਲਮ ਵਿੱਚ ਅਰਜੁਨ ਕਪੂਰ ਵੀ ਮੁੱਖ ਕਿਰਦਾਰ ਵਿੱਚ ਹਨ। ਖਬਰ ਹੈ ਕਿ ਇਹ ਇੱਕ ਲਵ ਸਟੋਰੀ ਹੋਵੇਗੀ। ਫਿਲਮ ਦਾ ਨਿਰਦੇਸ਼ਨ ਨਵਦੀਪ ਸਿੰਘ ਕਰਨਗੇ ਤੇ ਸ਼ੂਟਿੰਗ ਅਗਲੇ ਸਾਲ ਸ਼ੁਰੂ ਹੋਵੇਗੀ। ਦਿਲਜੀਤ ਪਹਿਲਾਂ ਵੀ ਅਨੁਸ਼ਕਾ ਨਾਲ ਉਨ੍ਹਾਂ ਦੀ ਹੋਮ ਪ੍ਰੋਡਕਸ਼ਨ ਫਿਲਮ 'ਫਿਲੌਰੀ' ਵਿੱਚ ਕੰਮ ਕਰ ਚੁੱਕੇ ਹਨ। ਇਹ ਫਿਲਮ ਅਗਲੇ ਸਾਲ ਰਿਲੀਜ਼ ਹੋਵੇਗੀ। ਫਿਲਹਾਲ ਦਿਲਜੀਤ ਦੋਸਾਂਝ ਪੰਜਾਬ ਵਿੱਚ ਆਪਣੇ ਨਵੇਂ ਪ੍ਰਾਜੈਕਟ ਦੀ ਸ਼ੂਟਿੰਗ ਕਰ ਰਹੇ ਹਨ। ਅਗਲੇ ਸਾਲ ਉਨ੍ਹਾਂ ਦੀ ਪੰਜਾਬੀ ਫਿਲਮ 'ਸੂਪਰ ਸਿੰਘ' ਵੀ ਪਰਦੇ 'ਤੇ ਉੱਤਰੇਗੀ।
Before You Go
CM Mann's order? No NOC! — Majithia's big claim
ਟ੍ਰੈਂਡਿੰਗ ਟੌਪਿਕ






















