ਨਵੀਂ ਦਿੱਲੀ: ਫਿਲਮ 'ਪਦਮਾਵਤੀ' ਦੇ ਵਿਵਾਦ ਨੂੰ ਲੈ ਕੇ ਪ੍ਰੇਸ਼ਾਨ ਦੀਪਿਕਾ ਪਾਦੁਕੋਣ ਨੇ ਵੱਡੇ ਪ੍ਰੋਗਰਾਮ 'ਚੋਂ ਆਪਣਾ ਨਾਂ ਵਾਪਸ ਲੈ ਲਿਆ ਹੈ। ਗਲੋਬਲ ਇੰਟਰਪ੍ਰਿਨਿਓਰ ਸਮਿੱਟ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਕੁੜੀ ਇਵਾਂਕਾ ਨੇ ਵੀ ਆਉਣਾ ਹੈ। ਇਸ ਪ੍ਰੋਗਰਾਮ 'ਚ ਹੁਣ ਦੀਪਿਕਾ ਨਹੀਂ ਜਾਵੇਗੀ। ਦੀਪਿਕਾ ਨੇ ਆਪਣਾ ਨਾਂ ਵਾਪਸ ਲੈ ਲਿਆ ਹੈ।

ਤੇਲੰਗਾਨਾ ਸਰਕਾਰ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਦੀਪਿਕਾ ਨੇ ਇਸ ਇਵੈਂਟ ਤੋਂ ਆਪਣਾ ਨਾਂ ਵਾਪਸ ਲੈ ਲਿਆ ਹੈ, ਜਦਕਿ ਪਹਿਲਾਂ ਉਨ੍ਹਾਂ ਨੇ ਇਸ 'ਚ ਸ਼ਾਮਲ ਹੋਣ ਦੀ ਗੱਲ ਆਖੀ ਸੀ। ਉਨ੍ਹਾਂ ਇਹ ਵੀ ਕਿਹਾ ਹੈ ਕਿ ਇਸ ਇਵੈਂਟ 'ਚ ਨਾਂ ਵਾਪਸ ਲੈਣ ਬਾਰੇ ਉਨ੍ਹਾਂ ਨੂੰ ਕੁਝ ਨਹੀਂ ਦੱਸਿਆ।

ਜ਼ਿਕਰਯੋਗ ਹੈ ਕਿ ਇਸ ਸਮਿੱਟ 'ਚ ਦੀਪਿਕਾ ਨੂੰ 'ਹਾਲੀਵੁੱਡ ਟੂ ਨੋਲੀਵੁੱਡ ਟੂ ਬਾਲੀਵੁਡ: ਦ ਪਾਥ ਟੂ ਮੂਵਮੇਕਿੰਗ' ਵਿਸ਼ੇ 'ਤੇ ਗੱਲ ਰੱਖਣੀ ਸੀ। ਦੱਸ ਦਈਏ ਕਿ ਨਾਈਜ਼ਰੀਆ ਦੀ ਫਿਲਮ ਇੰਡਸਟਰੀ ਨੂੰ ਨੋਲੀਵੁੱਡ ਦੇ ਨਾਂ ਤੋਂ ਜਾਣਿਆ ਜਾਂਦਾ ਹੈ।