Dream Girl 2 Trailer Release: 'ਡ੍ਰੀਮ ਗਰਲ 2' ਦਾ ਟ੍ਰੇਲਰ ਲੰਬੇ ਇੰਤਜ਼ਾਰ ਤੋਂ ਬਾਅਦ ਰਿਲੀਜ਼ ਹੋ ਗਿਆ ਹੈ। ਆਯੁਸ਼ਮਾਨ ਖੁਰਾਣਾ ਅਤੇ ਅਨੰਨਿਆ ਪਾਂਡੇ ਦੀ ਆਨਸਕ੍ਰੀਨ ਕੈਮਿਸਟਰੀ ਦਰਸ਼ਕਾਂ ਦਾ ਦਿਲ ਜਿੱਤਣ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ। ਦੱਸ ਦੇਈਏ ਕਿ ਫਿਲਮ 'ਡ੍ਰੀਮ ਗਰਲ 2' ਟ੍ਰੇਲਰ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕ ਹੱਸ-ਹੱਸ ਲੋਟਪੋਟ ਹੋ ਗਏ ਹਨ। ਜੀ ਹਾਂ, ਫਿਲਮ ਦੀ ਜ਼ਬਰਦਸਤ ਕਾਮੇਡੀ ਨੇ ਪ੍ਰਸ਼ੰਸਕਾਂ ਨੂੰ ਹੱਸਾ-ਹੱਸਾ ਲੋਟਪੋਟ ਕਰ ਦਿੱਤਾ ਹੈ। 


ਦਰਅਸਲ, 'ਪੂਜਾ' ਦੇ ਬੋਲਡ ਡਾਇਲਾਗ ਅਤੇ ਐਕਟਿੰਗ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਹੀ ਹੈ। ਫਿਲਮ 'ਚ ਪਰੇਸ਼ ਰਾਵਲ, ਅਸਰਾਨੀ, ਅੰਨੂ ਕਪੂਰ, ਅਭਿਸ਼ੇਕ ਬੈਨਰਜੀ, ਮਨਜੋਤ ਸਿੰਘ, ਰਾਜਪਾਲ ਯਾਦਵ, ਮਨੋਜ ਜੋਸ਼ੀ, ਸੀਮਾ ਪਾਹਵਾ ਅਤੇ ਵਿਜੇ ਰਾਜ ਸਣੇ ਕਈ ਸਿਤਾਰੇ ਪਰਦੇ ਉੱਪਰ ਇਕੱਠੇ ਦਸਤਕ ਦੇਣ ਜਾ ਰਹੇ ਹਨ।


ਏਕਤਾ ਕਪੂਰ ਨੇ ਕੀਤੀ ਤਾਰੀਫ਼


ਬਾਲਾਜੀ ਟੈਲੀਫਿਲਮਜ਼ ਦੀ ਜੁਆਇੰਟ ਮੈਨੇਜਿੰਗ ਡਾਇਰੈਕਟਰ ਏਕਤਾ ਆਰ ਕਪੂਰ ਨੇ ਕਿਹਾ, 'ਡ੍ਰੀਮ ਗਰਲ 2 ਸਾਲ 2023 ਦਾ ਸਭ ਤੋਂ ਵੱਧ ਉਡੀਕਿਆ ਜਾਣ ਵਾਲਾ ਸੀਕਵਲ ਹੈ, ਅਤੇ ਅਸੀਂ ਇਸ ਕਾਮੇਡੀ ਐਂਟਰਟੇਨਰ ਨੂੰ ਪੇਸ਼ ਕਰਨ ਲਈ ਉਤਸ਼ਾਹਿਤ ਹਾਂ ਜੋ ਦਰਸ਼ਕਾਂ ਨੂੰ ਖੂਬ ਹਸਾਏਗਾ।' ਉਸਨੇ ਅੱਗੇ ਕਿਹਾ, "ਸ਼ਾਨਦਾਰ ਕਾਸਟ ਅਤੇ ਰਾਜ ਸ਼ਾਂਡਿਲਿਆ ਦੇ ਸ਼ਾਨਦਾਰ ਦੇ ਨਾਲ ਸਾਨੂੰ ਭਰੋਸਾ ਹੈ ਕਿ ਇਹ ਫਿਲਮ 2023 ਦੀ ਕਾਮੇਡੀ ਹਾਈਲਾਈਟ ਹੋਵੇਗੀ।"


 


ਆਯੁਸ਼ਮਾਨ ਖੁਰਾਣਾ ਨੇ ਉਤਸ਼ਾਹ ਜ਼ਾਹਰ ਕੀਤਾ


ਫਿਲਮ 'ਚ ਮੁੱਖ ਭੂਮਿਕਾ ਨਿਭਾਅ ਰਹੇ ਅਭਿਨੇਤਾ ਆਯੁਸ਼ਮਾਨ ਖੁਰਾਣਾ ਨੇ ਵੀ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਹੈ। ਉਸ ਨੇ ਕਿਹਾ, 'ਡ੍ਰੀਮ ਗਰਲ 2 ਸ਼ੁਰੂ ਤੋਂ ਹੀ ਜੁਆਏਰਾਈਡ ਰਹੀ ਹੈ। ਸਕ੍ਰਿਪਟ ਹਾਸੋਹੀਣੀ ਹੈ ਅਤੇ ਮੈਂ ਇੱਕ ਵਾਰ ਫਿਰ ਆਪਣੇ ਪ੍ਰਸ਼ੰਸਕਾਂ ਲਈ ਹਾਸਾ ਅਤੇ ਮਨੋਰੰਜਨ ਜੋੜਨ ਲਈ ਉਤਸ਼ਾਹਿਤ ਹਾਂ।'






ਅਨੰਨਿਆ ਪਾਂਡੇ ਨੇ ਅਨੁਭਵ ਸਾਂਝਾ ਕੀਤਾ


ਇਸ ਪ੍ਰੋਜੈਕਟ 'ਤੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ, ਅਦਾਕਾਰਾ ਅਨੰਨਿਆ ਪਾਂਡੇ ਨੇ ਕਿਹਾ, 'ਡ੍ਰੀਮ ਗਰਲ 2 'ਤੇ ਕੰਮ ਕਰਨਾ ਬਹੁਤ ਮਜ਼ੇਦਾਰ ਸੀ ਅਤੇ ਮੈਂ ਇਸ ਕਾਮੇਡੀ ਐਕਸਟਰਾਵੈਗਨਜ਼ਾ ਫਿਲਮ ਦੀ ਸ਼ੂਟਿੰਗ ਦੌਰਾਨ ਜੋ ਮਸਤੀ ਕੀਤੀ ਉਸ ਨੂੰ ਦੇਖਣ ਲਈ ਇੰਤਜ਼ਾਰ ਨਹੀਂ ਕਰ ਸਕਦੀ।' ਫਿਲਮ ਲਈ ਆਪਣਾ ਉਤਸ਼ਾਹ ਦਿਖਾਉਂਦੇ ਹੋਏ, ਨਿਰਦੇਸ਼ਕ ਰਾਜ ਸ਼ਾਂਡਿਲਿਆ ਨੇ ਕਿਹਾ, 'ਡ੍ਰੀਮ ਗਰਲ 2 ਸ਼ੁਰੂ ਤੋਂ ਲੈ ਕੇ ਅੰਤ ਤੱਕ ਹਾਸੇ ਦਾ ਦੰਗਲ ਹੈ ਅਤੇ ਅਸੀਂ ਇੱਕ ਯਾਦਗਾਰ ਸਿਨੇਮੈਟਿਕ ਅਨੁਭਵ ਬਣਾਉਣ ਲਈ ਆਪਣਾ ਦਿਲ ਅਤੇ ਆਤਮਾ ਲਗਾ ਦਿੱਤਾ ਹੈ।'


ਇਹ ਫਿਲਮ 25 ਅਗਸਤ 2023 ਨੂੰ ਰਿਲੀਜ਼ ਹੋਵੇਗੀ


ਫਿਲਮ ਦੇ ਟ੍ਰੇਲਰ ਨੇ ਦਰਸ਼ਕਾਂ ਵਿੱਚ ਰਿਲੀਜ਼ ਹੁੰਦੇ ਹੀ ਤਹਿਲਕਾ ਮਚਾ ਦਿੱਤਾ ਹੈ। ਇਸਨੂੰ 2023 ਦੀ ਕਾਮੇਡੀ ਫਿਲਮ ਵਜੋਂ ਸਲਾਹਿਆ ਗਿਆ ਹੈ। ਹੁਣ ਦਰਸ਼ਕ ਇਸ ਫਿਲਮ ਦੀ 25 ਅਗਸਤ 2023 ਨੂੰ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਡ੍ਰੀਮ ਗਰਲ 2 ਦਾ ਨਿਰਦੇਸ਼ਨ ਰਾਜ ਸ਼ਾਂਡਿਲਿਆ ਦੁਆਰਾ ਕੀਤਾ ਗਿਆ ਹੈ ਅਤੇ ਏਕਤਾ ਆਰ ਕਪੂਰ ਅਤੇ ਸ਼ੋਭਾ ਕਪੂਰ ਦੁਆਰਾ ਨਿਰਮਿਤ ਹੈ।