Rekha Fitness and Beauty Secret: 70 ਤੇ 80ਵੇਂ ਦਹਾਕੇ 'ਚ ਆਪਣੀ ਸ਼ਾਨਦਾਰ ਅਦਾਕਾਰੀ ਤੇ ਅਦਾਵਾਂ ਨਾਲ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੀ ਐਵਰਗ੍ਰੀਨ ਅਦਾਕਾਰਾ ਰੇਖਾ ਦੀ ਖੂਬਸੂਰਤੀ ਦੇ ਅੱਜ ਵੀ ਲੱਖਾਂ ਲੋਕ ਕਾਇਲ ਹਨ। ਉਨ੍ਹਾਂ ਨੂੰ ਦੇਖ ਕੇ ਕੋਈ ਵੀ ਰੇਖਾ ਦੀ ਉਮਰ ਦਾ ਅੰਦਾਜ਼ਾ ਨਹੀਂ ਲਾ ਸਕਦਾ। ਤਿੰਨ ਫਿਲਮਫੇਅਰ ਅਵਾਰਡ ਨਾਲ ਸਨਮਾਨਤ ਰੇਖਾ, ਆਪਣੀ ਫਿਟਨੈਸ ਨੂੰ ਲੈਕੇ ਕਾਫੀ ਐਕਟਿਵ ਰਹਿੰਦੀ ਹੈ।
ਰੇਖਾ ਨੇ ਮਾਇੰਡ ਐਂਡ ਬੌਡੀ ਟੈਂਪਲ ਨਾਂਅ ਦਾ ਇਕ ਵੀਡੀਓ ਵੀ ਸ਼ੇਅਰ ਕੀਤਾ ਸੀ। ਹਰ ਕੋਈ ਰੇਖਾ ਦੀ ਖੂਬਸੂਰਤੀ ਤੇ ਫਿਟਨੈਸ ਦਾ ਸੀਕ੍ਰੇਟ ਜਾਣਨਾ ਚਾਹੁੰਦਾ ਹੈ। ਵੈਸੇ ਤਹਾਨੂੰ ਜਾਣਕੇ ਹੈਰਾਨੀ ਹੋਵੇਗੀ ਕਿ ਰੇਖਾ ਦਾ ਫਿਟਨੈੱਸ ਮੰਤਰ ਕਾਫੀ ਸਿੰਪਲ ਹੈ ਤੇ ਉਹ ਆਪਣੀ ਖੂਬਸੂਰਤੀ ਨੂੰ ਨਿਖਾਰਣ ਲਈ ਮਹਿੰਗੇ ਪ੍ਰੋਡਕਟਸ ਤੋਂ ਜ਼ਿਆਦਾ ਕੁਦਰਤੀ ਚੀਜ਼ਾਂ ਦਾ ਇਸਤੇਮਾਲ ਕਰਦੀ ਹੈ।
66 ਸਾਲ ਦੀ ਉਮਰ 'ਚ ਵੀ ਹਰ ਮੌਕੇ 'ਤੇ ਆਪਣੀ ਖੂਬਸੂਰਤੀ ਨਾਲ ਲੋਕਾਂ ਦਾ ਦਿਲ ਜਿੱਤ ਲੈਂਦੀ ਹੈ। ਰੇਖਾ ਨੇ ਇਕ ਵਾਰ ਆਪਣੇ ਇਕ ਇੰਟਰਵਿਊ 'ਚ ਦੱਸਿਆ ਸੀ ਕਿ ਉਨ੍ਹਾਂ ਦਾ ਖਾਣਾ ਸ਼ੁੱਧ ਸ਼ਾਕਾਹਾਰੀ ਹੁੰਦਾ ਹੈ। ਖਾਣੇ ਤੋਂ ਇਲਾਵਾ ਉਹ ਇਸ ਉਮਰ 'ਚ ਵੀ ਆਪਣੀ ਫਿੱਟਨੈਸ ਦਾ ਚੰਗੀ ਤਰ੍ਹਾਂ ਖਿਆਲ ਰੱਖਦੀ ਹੈ। ਰੇਖਾ ਦਾ ਮੰਨਣਾ ਹੈ ਕਿ ਫਿੱਟ ਰਹਿਣ ਨਾਲ ਤੁਹਾਡਾ ਮਨ ਵੀ ਸ਼ਾਂਤ ਰਹਿੰਦਾ ਹੈ।
ਫਿੱਟ ਰਹਿਣ ਲਈ ਉਹ ਯੋਗ ਦਾ ਸਹਾਰਾ ਲੈਂਦੀ ਹੈ। ਉਨ੍ਹਾਂ ਨੂੰ ਸੈਰ ਕਰਨਾ ਵੀ ਬਹੁਤ ਪਸੰਦ ਹੈ। ਰੇਖਾ ਆਪਣੀ ਡਾਈਟ 'ਚ ਫਰੈਸ਼ ਜੂਸ ਤੇ ਨਾਰੀਅਲ ਪਾਣੀ ਜ਼ਰੂਰ ਸ਼ਾਮਲ ਕਰਦੀ ਹੈ। ਰੇਖਾ ਫਰੈਸ਼ ਸਬਜ਼ੀਆਂ ਖਾਂਦੀ ਹੈ ਤੇ ਨਾਲ ਸਲਾਦ ਤੇ ਮਿਲਕ ਪ੍ਰੋਡਕਟ ਖਾਣੇ 'ਚ ਸ਼ਾਮਿਲ ਕਰਦੀ ਹੈ।
ਰੇਖਾ ਆਪਣੀ ਸਕਿਨ ਲਈ ਕਲੀਂਜ਼ਰ, ਟੋਨਿੰਗ, ਮੌਸਚਰਾਇਜ਼ਿੰਗ ਦਾ ਇਸਤੇਮਾਲ ਕਰਦੀ ਹੈ ਤੇ ਨਾਲ ਹੀ ਉਹ ਬਿਨਾਂ ਮੇਕਅਪ ਰਿਮੂਵ ਕੀਤੇ ਨਹੀਂ ਸਾਉਂਦੀ। ਇਸ ਤੋਂ ਇਲਾਵਾ ਰੇਖਾ ਅਰੋਮਾ ਥੈਰੇਪੀ ਤੇ ਸਪਾ ਟ੍ਰੀਟਮੈਂਟ ਜ਼ਰੀਏ ਵੀ ਆਪਣੀ ਸਕਿੱਨ ਨੂੰ ਪੈਂਪਰ ਕਰਦੀ ਹੈ।
ਆਪਣੇ ਵਾਲਾਂ ਦੀ ਖੂਬਸੂਰਤੀ ਨੂੰ ਬਣਾਏ ਰੱਖਣ ਲਈ ਦਹੀ, ਸ਼ਹਿਦ ਤੇ ਆਂਡੇ ਨਾਲ ਬਣਾਇਆ ਹੋਇਆ ਹੇਅਰ ਪੈਕ ਲਾਉਂਦੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਰੇਖਾ ਸਾਢੇ ਸੱਤ ਵਜੇ ਤੋਂ ਪਹਿਲਾਂ ਰਾਤ ਦਾ ਖਾਣਾ ਖਾ ਲੈਂਦੀ ਹੈ। ਜਿਸ ਵਜ੍ਹਾ ਨਾਲ ਉਹ ਖੁਦ ਨੂੰ ਬੇਹੱਦ ਹਲਕਾ ਫੀਲ ਕਰਦੀ ਹੈ। ਫਿੱਟ ਰਹਿਣ ਦਾ ਇਕ ਸਭ ਤੋਂ ਸੌਖਾ ਤਰੀਕਾ ਹੈ।