ਪੜਚੋਲ ਕਰੋ
ਮਨੋਰੰਜਨ ਦੀ ਹਰ ਖਬਰ, ਸਿਰਫ 2 ਮਿੰਟ 'ਚ
1…..ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਾਣ ਕਹੇ ਜਾਂਦੇ ਗੁਰਦਾਸ ਮਾਨ ਦੀ ਮਾਂ ਤੇਜ ਕੌਰ ਦਾ ਦੇਹਾਂਤ ਹੋ ਗਿਆ ਹੈ। ਜਿਨਾਂ ਆਪਣੇ ਆਖਰੀ ਸਾਹ ਬਠਿੰਡਾ ਨੇਡ਼ਲੇ ਪਿੰਡ ਗਿੱਦਡ਼ਬਾਹਾ ਵਿਖੇ ਲਏ। ਜਿਥੇ ਅੱਜ ਦੁਪਹਿਰ ਉਹਨਾਂ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।
2….ਮਸ਼ਹੂਰ ਰਹੇ ਇਤਿਹਾਸਿਕ ਸੀਰੀਅਲ 'ਰਾਮਾਇਣ' ਵਿੱਚ ਵਿਭੀਸ਼ਣ ਦੀ ਭੂਮਿਕਾ ਨਿਭਾ ਚੁੱਕੇ ਅਭਿਨੇਤਾ ਮੁਕੇਸ਼ ਰਾਵਲ ਦੀ ਲਾਸ਼ ਸ਼ੱਕੀ ਹਾਲਾਤਾਂ ਵਿੱਚ ਮੁੰਬਈ ਵਿਖੇ ਰੇਲਵੇ ਟਰੈਕ ਤੇ ਮਿਲੀ ਜਿਸ ਮਗਰੋਂ ਪੁਲਿਸ ਨੇ ਖੁਦਕੁਸ਼ੀ ਦਾ ਸ਼ੱਕ ਜ਼ਾਹਰ ਕੀਤਾ ਹੈ।
3…'ਰੌਕ' ਦੇ ਨਾਮ ਨਾਲ ਮਸ਼ਹੂਰ ਹਾਲੀਵੁੱਡ ਅਭਿਨੇਤਾ ਡਵੇਨ ਜੌਨਸਨ 2020 ਦੇ ਅਮਰੀਕੀ ਰਾਸ਼ਟਰਪਤੀ ਚੋਣਾਂ ਦੀ ਦੌਡ਼ ਵਿੱਚ ਸ਼ਾਮਿਲ ਹੋ ਸਕਦੇ ਹਨ। ਵੈਬਸਾਈਟ ਏਮਸ਼ੋਬਿਜ ਡੌਟ ਕਾਮ ਮੁਤਾਬਕ ਡੋਨਲਡ ਟਰੰਪ ਦੀ ਜਿੱਤ ਬਾਰੇ ਬੋਲਦੇ ਅਭਿਨੇਤਾ ਨੇ ਕਿਹਾ ਉਹ 2020 ਵਿੱਚ ਚੋਣਾਂ ਲਡ਼ਨ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕਰਦੇ।
4...ਮਸ਼ਹੂਰ ਗਾਇਕਾ ਸ਼ਕੀਰਾ ਨੇ ਦੱਸਿਆ ਕਿ ਉਹਨਾਂ ਦਾ ਇੱਕ ਸਾਲ ਦਾ ਬੇਟਾ ਸਸ਼ਾ ਹੁਣ ਬਿਮਾਰੀ ਤੋਂ ਉਭਰ ਰਿਹਾ ਹੈ ਅਤੇ ਹੁਣ ਉਹ ਠੀਕ ਹੈ। ਟਵਿਟਰ ਤੇ ਬੇਟੇ ਨਾਲ ਤਸਵੀਰ ਸਾਂਝੀ ਕਰਦੇ ਹੋਏ ਸ਼ਕੀਰਾ ਨੇ ਕਿਹਾ ਬਿਮਾਰ ਸਸ਼ਾ ਲਈ ਭੇਜੇ ਸੰਦੇਸ਼ ਲਈ ਅਭਾਰੀ ਹਾਂ ਹੁਣ ਸਥਿਤੀ ਕੰਟਰੋਲ ਵਿੱਚ ਹੈ।
5….ਰਿਤਿਕ ਰੌਸ਼ਨ ਦੀ ਆਗਾਮੀ ਫਿਲਮ 'ਕਾਬਿਲ' ਅਤੇ ਸ਼ਾਹਰੁਖ ਦੀ 'ਰਈਸ' 26 ਜਨਵਰੀ ਨੂੰ ਇਕੱਠੇ ਬਾਕਸ ਆਫਿਸ ਤੇ ਰਿਲੀਜ਼ ਹੋ ਰਹੀਆਂ ਹਨ। ਇਸ ਟਕਰਾਅ ਤੇ ਰਿਤਿਕ ਨੇ ਕਿਹਾ ਕਿ ਇਸ ਨਾਲ ਸ਼ਾਹਰੁਖ ਨਾਲ ਉਹਨਾਂ ਦੇ ਸਬੰਧ ਖਰਾਬ ਨਹੀਂ ਹੋਣਹੇ। ਉਹ ਦੋਵੇਂ ਜਾਣਦੇ ਹਨ ਕਿ ਅਜਿਹੇ ਮਾਮਲੇ ਕਿਵੇਂ ਸੰਭਾਲੇ ਜਾਂਦੇ ਹਨ।
6…ਬਾਲੀਵੁੱਡ ਐਕਟਰਸ ਸਨੀ ਲਿਓਨ ਦੀ ਜ਼ਿੰਦਗੀ ਤੇ ਨਿਰਦੇਸ਼ਕ ਦਿਲੀਪ ਮਿਹਤਾ ਨੇ ਇੱਕ ਡੌਕਿਊਮੈਂਟਰੀ ਬਣਾਈ ਹੈ। 'ਮੋਸਟਲੀ ਸਨੀ' ਨਾਮੀ ਡੌਕਿਊਮੈਂਟਰੀ 'ਚ ਖੁਲਾਸਾ ਹੋਇਆ ਹੈ ਕਿ ਜਦੋਂ ਓਸਾਮਾ ਬਿਨ ਲਾਦੇਨ ਪਾਕਿਸਤਾਨ 'ਚ ਰਹਿੰਦਾ ਸੀ ਤਾਂ ਉਹ ਸਨੀ ਦਾ ਦੀਵਾਨਾ ਸੀ ਜਿਸ ਕੋਲ ਸਨੀ ਦੀਆਂ ਕਈ ਵੀਡੀਓ ਸੀਡੀਜ਼ ਵੀ ਸਨ।
7…ਬਾਰਡਰ ਤੇ ਪਹੁੰਚੇ ਅਭਿਨੇਤਾ ਨਾਨਾ ਪਾਟੇਕਰ ਨੇ ਨੋਟਬੰਦੀ ਤੇ ਕਿਹਾ ਜੇਕਰ ਜਵਾਨ ਫਾਇਰਿੰਗ ਦਾ ਡਟ ਕੇ ਮੁਕਾਬਲਾ ਕਰ ਰਹੇ ਹਨ ਤਾਂ ਕਿ ਅਸੀ ਨੋਟਾਂ ਦੀ ਦਿਕੱਤ ਨਹੀਂ ਸਹਿ ਸਕਦੇ । ਪੀਐਮ ਦੇ ਫੈਸਲੇ ਦੀ ਤਾਰੀਫ ਕਰਨ ਦੇ ਇਲਾਵਾ ਨਾਨਾ ਨੇ ਕਿਹਾ ਅਸੀਂ ਨਕਲੀ ਹੀਰੋ ਹਾਂ ਅਤੇ ਜਵਾਨ ਅਸਲੀ ਹੀਰੋ ਹਨ।
8…'ਗੋਲੀਓਂ ਕੀ ਰਾਸਲੀਲਾ ਰਾਮ-ਲੀਲਾ' ਵਿੱਚ ਫਿਲਮਕਾਰ ਸੰਜੇ ਲੀਲਾ ਭੰਸਾਲੀ ਦੇ ਨਿਰਦੇਸ਼ਨ ਵਿੱਚ ਕੰਮ ਕਰ ਰਹੇ ਰਣਵੀਰ ਸਿੰਘ ਨੇ ਕਿਹਾ ਕਿ ਉਹਨਾਂ ਨਾਲ ਕੰਮ ਕਰ ਮੇਰੀ ਐਕਟਿੰਗ ਵਿੱਚ ਬਦਲਾਅ ਆਏ ਹਨ। ਉਹਨਾਂ ਅਦਾਕਾਰੀ ਸਬੰਧੀ ਮੇਰੇ ਵਿਚਾਰ ਧਾਰਨਾ ਬਦਲੀ ਹੈ।
9…ਆਗਾਮੀ ਫਿਲਮ 'ਵਜ੍ਹਾ ਤੁਮ ਹੋ' ਵਿੱਚ ਪੁਲਿਸ ਅਧਿਕਾਰੀ ਦੀ ਭੂਮਿਕਾ ਨਿਭਾਉਣ ਵਾਲੇ ਅਭਿਨੇਤਾ ਸ਼ਰਮਨ ਜੋਸ਼ੀ ਦਾ ਕਹਿਣਾ ਹੈ ਕਿ ਪਰਦੇ ਤੇ ਪੁਲਿਸ ਦੀ ਭੂਮਿਕਾ 'ਚ ਅਮਿਤਾਭ ਬੱਚਨ ਉਹਨਾਂ ਨੂੰ ਬੇਹਦ ਪਸੰਦ ਹਨ ਪਰ ਮੈਂ ਆਪਣੀ ਫਿਲਮ 'ਚ ਕਿਰਦਾਰ ਉਹਨਾਂ ਦੀ ਭੂਮਿਕਾ ਤੋਂ ਪ੍ਰੇਰਿਤ ਹੋ ਨਹੀਂ ਨਿਭਾਇਆ।
10….ਰਣਜੀਤ ਬਾਵਾ ਦਾ ਨਵਾਂ ਗੀਤ 'ਜਾ ਵੇ ਮੁੰਡਿਆਂ' ਰਿਲੀਜ਼ ਹੋ ਗਿਆ ਹੈ ਜਿਸ ਵਿੱਕ ਕੋਈ ਬਾਵਾ ਦੇ ਬੋਲੇ ਝੂਠ ਫਡ਼ੇ ਜਾਂਦੇ ਹਨ। ਗੀਤ ਨੂੰ ਮਿਊਜ਼ਿਕ ਦੇਸੀ ਰੂਟਜ਼ ਨੇ ਦਿੱਤਾ ਹੈ ਜਦਕਿ ਗੀਤ ਦੇ ਬੋਲ ਮਨਿੰਦਰ ਕੈਲੇ ਨੇ ਲਿਖੇ ਹਨ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਸਿਹਤ
ਲਾਈਫਸਟਾਈਲ
ਆਟੋ
Advertisement