Death: ਮਨੋਰੰਜਨ ਜਗਤ ਤੋਂ ਦੁਖਦ ਖਬਰ ਸਾਹਮਣੇ ਆ ਰਹੀ ਹੈ। ਜਿਸ ਨਾਲ ਫਿਲਮੀ ਸਿਤਾਰਿਆਂ ਦੇ ਨਾਲ-ਨਾਲ ਪ੍ਰਸ਼ੰਸਕਾਂ ਨੂੰ ਵੱਡਾ ਝਟਕਾ ਲੱਗਾ ਹੈ। ਦਰਅਸਲ, ਮਰਹੂਮ ਪੰਡਿਤ ਜਸਰਾਜ ਦੀ ਪਤਨੀ ਮਧੁਰਾ ਪੰਡਿਤ ਜਸਰਾਜ ਦਾ ਦੇਹਾਂਤ ਹੋ ਗਿਆ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਮਧੁਰਾ ਦੀ ਸਿਹਤ ਪਿਛਲੇ ਕੁਝ ਮਹੀਨਿਆਂ ਤੋਂ ਠੀਕ ਨਹੀਂ ਚੱਲ ਰਹੀ ਸੀ। ਮਧੁਰਾ ਇੱਕ ਫਿਲਮ ਨਿਰਮਾਤਾ, ਲੇਖਕ ਅਤੇ ਸੰਗੀਤ ਪ੍ਰੇਮੀ ਸੀ। ਉਨ੍ਹਾਂ ਨੇ ਮੁੰਬਈ ਦੇ ਵਰਸੋਵਾ ਸਥਿਤ ਆਪਣੇ ਘਰ 'ਚ ਆਖਰੀ ਸਾਹ ਲਿਆ।
ਮਧੁਰਾ ਜਸਰਾਜ ਦੇ ਦੇਹਾਂਤ ਨਾਲ ਸੰਗੀਤ ਜਗਤ ਵਿੱਚ ਸੋਗ ਦੀ ਲਹਿਰ ਹੈ। ਹਰ ਕੋਈ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰ ਰਿਹਾ ਹੈ। ਮਧੁਰਾ ਜਸਰਾਜ ਦੇ ਦੁਨੀਆ ਨੂੰ ਅਲਵਿਦਾ ਕਹਿਣ 'ਤੇ ਪ੍ਰਸ਼ੰਸਕਾਂ ਨੇ ਦੁੱਖ ਪ੍ਰਗਟ ਕੀਤਾ ਹੈ। ਬੇਟੇ ਸ਼ਾਰੰਗ ਦੇਵ ਅਤੇ ਬੇਟੀ ਦੁਰਗਾ ਜਸਰਾਜ ਤੋਂ ਇਲਾਵਾ ਉਨ੍ਹਾਂ ਦੇ ਪਰਿਵਾਰ ਵਿਚ ਪੋਤੇ-ਪੋਤੀਆਂ ਵੀ ਹਨ। ਮਧੁਰਾ ਫਿਲਮ ਨਿਰਮਾਤਾ ਡਾਕਟਰ ਵੀ. ਸ਼ਾਂਤਾਰਾਮ ਦੀ ਬੇਟੀ ਸੀ।
ਪੰਡਿਤ ਜਸਰਾਜ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਸੀ ਮੌਤ
ਮਧੁਰਾ ਪੰਡਿਤ ਜਸਰਾਜ ਨੇ ਦੋ ਫਿਲਮਾਂ ਬਣਾਈਆਂ ਸਨ। ਬਹੁਤ ਸਾਰੀਆਂ ਦਸਤਾਵੇਜ਼ੀ ਫਿਲਮਾਂ ਦਾ ਨਿਰਦੇਸ਼ਨ ਕੀਤਾ ਅਤੇ ਕਲਾਸੀਕਲ ਸੰਗੀਤ ਨਾਲ ਸਬੰਧਤ ਕਈ ਸੰਗੀਤ ਐਲਬਮਾਂ ਵਿੱਚ ਯੋਗਦਾਨ ਪਾਇਆ। ਮਸ਼ਹੂਰ ਫਿਲਮ ਨਿਰਮਾਤਾ ਵੀ ਸ਼ਾਂਤਾਰਾਮ ਦੀ ਲਾਡਲੀ ਬੇਟੀ ਮਧੁਰਾ ਦਾ ਵਿਆਹ ਪੰਡਿਤ ਜਸਰਾਜ ਨਾਲ 1962 ਵਿੱਚ ਹੋਇਆ ਸੀ। ਦੋਵਾਂ ਦੀ ਮੁਲਾਕਾਤ 1954 ਵਿੱਚ ਇੱਕ ਸੰਗੀਤਕ ਪ੍ਰੋਗਰਾਮ ਵਿੱਚ ਹੋਈ ਸੀ। ਪੰਡਿਤ ਜਸਰਾਜ ਦੀ ਅਗਸਤ 2020 ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ।
Read MOre; Aishwarya Rai: ਐਸ਼ਵਰਿਆ ਰਾਏ ਇਸ ਬਿਮਾਰੀ ਨਾਲ ਰਹੀ ਜੂਝ! ਤਲਾਕ ਦੀਆਂ ਖਬਰਾਂ ਵਿਚਾਲੇ ਸਿਹਤ ਨੂੰ ਲੈ ਵੱਡਾ ਖੁਲਾਸਾ
ਪੰਡਿਤ ਜੀ ਦੇ ਕਲਾ ਅਭਿਆਸ ਦੇ ਨਾਲ-ਨਾਲ ਮਧੁਰਾ ਨੇ ਆਪਣੀ ਸ਼ਖ਼ਸੀਅਤ ਨੂੰ ਨਿਖਾਰਨ ਲਈ ਸਖ਼ਤ ਤਪੱਸਿਆ ਵੀ ਕੀਤੀ। ਉਸਨੇ ਆਪਣੇ ਪਤੀ ਪੰਡਿਤ ਜਸਰਾਜ ਨਾਲ ਕਈ ਦਸਤਾਵੇਜ਼ੀ ਫਿਲਮਾਂ ਅਤੇ ਨਾਟਕਾਂ ਦਾ ਨਿਰਦੇਸ਼ਨ ਕੀਤਾ ਸੀ। ਇੰਨਾ ਹੀ ਨਹੀਂ ਮਧੁਰਾ ਨੇ ਆਪਣੇ ਪਿਤਾ ਵੀ ਸ਼ਾਂਤਾਰਾਮ ਅਤੇ ਪਤੀ ਪੰਡਿਤ ਜਸਰਾਜ 'ਤੇ ਡਾਕੂਮੈਂਟਰੀ ਬਣਾਈ ਸੀ ਅਤੇ ਕਿਤਾਬ ਵੀ ਲਿਖੀ ਸੀ। ਉਨ੍ਹਾਂ ਨੇ ਮਰਾਠੀ ਫੀਚਰ ਫਿਲਮ 'ਆਈ ਤੁਜਾ ਆਸ਼ੀਰਵਾਦ' ਦਾ ਨਿਰਦੇਸ਼ਨ ਵੀ ਕੀਤਾ। ਮਧੁਰਾ ਨੇ ਕਈ ਕਿਤਾਬਾਂ ਵੀ ਲਿਖੀਆਂ ਸਨ। ਮਧੁਰਾ ਜਸਰਾਜ ਭਾਵੇਂ ਅੱਜ ਸਾਡੇ ਵਿਚਕਾਰ ਨਹੀਂ ਹੈ ਪਰ ਮਨੋਰੰਜਨ ਜਗਤ ਵਿੱਚ ਉਨ੍ਹਾਂ ਦੇ ਯੋਗਦਾਨ ਦੀ ਹਮੇਸ਼ਾ ਸਰਾਹਿਆ ਜਾਵੇਗਾ।