ਪੜਚੋਲ ਕਰੋ
Advertisement
ਮਨੋਰੰਜਨ ਜਗਤ ਦੀਆਂ ਖ਼ਬਰਾਂ ਦੋ ਮਿੰਟ 'ਚ
1….ਫਿਲਮ 'ਪਾਰਚਡ' ਦਾ ਨਵਾਂ ਗਾਣਾ 'ਭੂਕੰਪ' ਰਿਲੀਜ਼ ਹੋ ਗਿਆ ਹੈ। ਜਿਸਨੂੰ ਬਾਲੀਵੁੱਡ ਐਕਟਕਸ ਸੁਰਵੀਨ ਚਾਵਲਾ ਤੇ ਫਿਲਮਾਇਆ ਗਿਆ ਹੈ। ਇਸ ਗਾਣੇ 'ਚ ਸੁਰਵੀਨ ਦਾ ਕਾਫੀ ਹੌਟ ਅੰਦਾਜ਼ ਵੇਖਣ ਨੂੰ ਮਿਲਿਆ ਹੈ। ਫਿਲਮ ਚ ਰਾਧਿਕਾ ਆਪਟੇ, ਤਨਿਸ਼ਾ ਚਟਰਜੀ ਅਤੇ ਆਦਿਲ ਹੁਸੈਨ ਮੁਖ ਭੂਮਿਕਾ 'ਚ ਹਨ। ਫਿਲਮ 23 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।
2...ਬਾਲੀਵੁੱਡ ਅਭਿਨੇਤਰੀ ਕੈਟਰੀਨਾ ਕੈਫ ਦੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਬਾਰ ਬਾਰ ਦੇਖੋ' ਬਾਕਸ ਆਫਿਸ ਤੇ ਕੋਈ ਕਮਾਲ ਨਹੀਂ ਕਰ ਸਕੀ। ਇਸੇ ਵਿਚਾਲੇ ਐਲਾਨ ਹੋਇਆ ਹੈ ਕਿ ਉਹਨਾਂ ਨੂੰ ਸਮਿਤਾ ਪਾਟਿਲ ਮੈਮੋਰੀਅਲ ਐਵਾਰਡ ਨਾਲ ਨਵਾਜ਼ਿਆ ਜਾਵੇਗਾ। ਇਸ ਐਲਾਨ ਮਗਰੋਂ ਸੋਸ਼ਲ ਮੀਡੀਆ ਤੇ ਕੈਟਰੀਨਾ ਦਾ ਖੂਬ ਮਜ਼ਾਕ ਉਡ਼ਾਇਆ ਜਾ ਰਿਹੈ। ਲੋਕਾਂ ਮੁਤਾਬਕ ਕੈਟ ਨੂੰ ਇਹ ਐਵਾਰਡ ਸਿਮਤਾ ਪਾਟਿਲ ਵਰਗੀ ਅਭਿਨੇਤਰੀ ਦਾ ਅਪਮਾਨ ਹੈ।
3…ਸਲਮਾਨ ਖਾਨ ਇਹਨੀਂ ਦਿਨੀ ਮਨਾਲੀ ਵਿੱਚ ਆਪਣੀ ਆਗਾਮੀ ਫਿਲਮ 'ਟਿਊਬਲਾਈਟ' ਦੀ ਸ਼ੂਟਿੰਗ ਕਰ ਰਹੇ ਨੇ। ਜਿਸਦੀਆਂ ਕੁੱਝ ਤਸਵੀਰਾਂ ਸਾਹਮਣੇ ਆਈਆਂ ਹਨ। ਜਿਨਾਂ ਚ ਦਬੰਗ ਖਾਨ ਆਪਣੇ ਭਾਣਜੇ ਆਹਿਲ ਨਾਲ ਖੇਡਦੇ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਫਿਲਮ ਦੇ ਨਿਰਦੇਸ਼ਕ ਕਬੀਰ ਖਾਨ ਵੀ ਪਰਿਵਾਰ ਸਮੇਤ ਮਨਾਲੀ ਪਹੁੰਚੇ ਨੇ।
4…ਅਮਿਤਾਭ ਦੀ ਫਿਲਮ 'ਪਿੰਕ' ਕਾਫੀ ਤਾਰੀਫਾਂ ਬਟੋਰ ਰਹੀ ਹੈ। ਮੇਗਾਸਟਾਰ ਨੇ ਕਿਹਾ ਕਿ ਉਹਨਾਂ ਨੂੰ ਫਿਲਮ ਦੇ ਪ੍ਰਭਾਵ ਦਾ ਅੰਦਾਜ਼ਾ ਉਦੋਂ ਹੀ ਹੋ ਗਿਆ ਸੀ, ਜਦੋਂ ਇਹ ਬਣ ਰਹੀ ਸੀ। ਕਿਉਂਕਿ ਕੁੱਝ ਲੋਕ ਭਾਵੁਕ ਹੋ ਗਏ ਸੀ। ਪਿੰਕ ਤਿੰਨ ਕੁੜੀਆਂ ਦੀ ਕਹਾਣੀ ਹੈ ਜੋ ਸਮਾਜ ਚ ਉਹਨਾਂ ਨਾਲ ਗਲਤ ਕਰਨ ਵਾਲਿਆਂ ਨੂੰ ਸਬਕ ਖਾਉਂਦੀਆਂ ਹਨ।
5….ਗਿਰੀਸ਼ ਮਲਿਕ ਨਿਰਦੇਸ਼ਿਤ ਫਿਲਮ 'ਟੋਰਬਾਜ' ਵਿੱਚ ਬਾਲੀਵੁੱਡ ਅਭਿਨੇਤਾ ਸੰਜੈ ਦੱਤ ਇਕ ਸੈਨਿਕ ਦੀ ਭੂਮਿਕਾ ਨਿਭਾਉਣਗੇ। ਇੱਕ ਬਿਆਨ 'ਚ ਕਿਹਾ ਗਿਆ ਕਿ ਸੰਜੈ ਨੂੰ ਫਿਲਮ ਦੀ ਸਕ੍ਰਿਪਟ ਪਸੰਦ ਆਈ ਅਤੇ ਉਹਨਾਂ ਤੁਰੰਤ ਹਾਂ ਕਰ ਦਿੱਤੀ। ਇਹ ਫਿਲਮ ਅਫਗਾਨਿਸਤਾਨ ਦੇ ਆਤਮਘਾਤੀ ਬੱਚਿਆਂ ਦੀ ਕਹਾਣੀ ਹੈ। ਸੰਜੈ ਫਿਲਮ 'ਚ ਇਹਨਾਂ ਬੱਚਿਆਂ ਨੂੰ ਉਮੀਦ ਦੀ ਕਿਰਨ ਦੇਣਾ ਚਾਹੁੰਦੇ ਹਨ।
6….ਸ਼ਾਹਿਦ ਕਪੂਰ ਦੇ ਘਰ ਮੱਛਰ ਦਾ ਲਾਰਵਾ ਮਿਲਣ ਮਗਰੋਂ ਬੀ.ਐਮ.ਸੀ ਨੇ ਉਹਨਾਂ ਵਿਰੁੱਧ ਮਾਮਲਾ ਦਾਇਰ ਕਰਨ ਦਾ ਫੈਸਲਾ ਕੀਤਾ ਹੈ। ਕਿਉਂਕਿ ਸ਼ਾਹਿਦ ਨੇ ਇਸ ਸਬੰਧੀ ਨਿਯਮ ਨਹੀਂ ਮੰਨੇ। ਬੀਐਮਸੀ ਦੇ ਕੀਟਨਾਸ਼ਕ ਦਲ ਨੂੰ ਅਭਿਨੇਤਾ ਦੇ ਜੂਹੂ ਤਾਰਾ ਰੋਡ ਇਲਾਕੇ ਚ ਸਥਿਤ ਘਰ ਦੇ ਸਵਿਮਿੰਗ ਪੂਲ ਤੋਂ ਖਤਰਨਾਕ ਬਿਮਾਰੀਆਂ ਫੈਲਾਉਣ ਵਾਲੇ ਮੱਛਰ ਦਾ ਲਾਰਵਾ ਮਿਲਿਆ ਸੀ।
7……'ਬਿੱਗ ਬਾਸ' ਦੇ 10 ਵੇਂ ਸੀਜ਼ਨ ਦੀ ਲਾਂਚ ਡੇਟ ਆ ਗਈ ਹੈ। ਇੱਕ ਵਾਰ ਫਿਰ ਤੋਂ ਇਹ ਸ਼ੋਅ ਸੋਮਵਾਰ ਤੋਂ ਸ਼ੁਕਰਵਾਰ 10.30 ਵਜੇ ਅਤੇ ਐਤਵਾਰ ਨੂੰ 9 ਵਜੇ ਆਵੇਗਾ। ਜੋ ਅਗਲੇ ਮਹੀਨੇ ਯਾਨਿ 16 ਅਕਤੂਬਰ ਤੋਂ ਸ਼ੁਰੂ ਹੋਵੇਗਾ। ਕਲਰਜ਼ ਚੈਨਲ ਦੇ ਸੀਈਓ ਨੇ ਨਵਾਂ ਪਰੋਮੋ ਸ਼ੇਅਰ ਕਰਦੇ ਹੋਏ ਡੇਟ ਅਤੇ ਟਾਈਮਿੰਗ ਦਾ ਐਲਾਨ ਕੀਤਾ।
8….ਅਭਿਨੇਤਰੀ ਤਾਪਸੀ ਪੰਨੂ ਦਾ ਕਹਿਣਾ ਹੈ ਕਿ ਉਹ ਵੀ ਛੇੜਛਾੜ ਦੀ ਸ਼ਿਕਾਰ ਰਹੀ ਹੈ ਅਤੇ ਪਹਿਨਾਵੇ ਨੂੰ ਲੈ ਕੇ ਵੀ ਉਹਨਾਂ ਦੇ ਮਾਤਾ ਪਿਤਾ ਨੇ ਸਵਾਲ ਕੀਤੇ ਸੀ। ਸ਼ਹਿਰਾਂ 'ਚ ਮਹਿਲਾਵਾਂ ਖਿਲਾਫ ਅਪਰਾਧਾਂ ਨੂੰ ਦਰਸ਼ਾਉਂਦੀ ਫਿਲਮ 'ਪਿੰਕ' ਵਿੱਚ ਤਾਪਸੀ ਨੂੰ ਮੁੱਖ ਭੂਮਿਕਾ 'ਚ ਵੇਖਿਆ ਜਾ ਰਿਹਾ ਹੈ। ਤਾਪਸੀ ਨੇ ਕਿਹਾ ਉਹ ਦਿੱਲੀ ਦੀ ਹੈ ਅਤੇ ਉਹਨਾਂ ਲਈ ਛੇੜਛਾੜ ਅਤੇ ਫਰਜ਼ੀ ਫੌਨ ਆਉਣਾ ਰੋਜ਼ ਦੀ ਗੱਲ ਸੀ।
9…ਐਮੀ ਵਿਰਕ ਅਤੇ ਸੋਨਮ ਬਾਜਵਾ ਦੀ ਆਗਾਮੀ ਫਿਲਮ 'ਨਿੱਕਾ ਜੈਲਦਾਰ' ਦਾ ਨਵਾਂ ਗੀਤ 'ਲੱਗਦੀ ਨਾ ਅੱਖ' ਰਿਲੀਜ਼ ਹੋ ਗਿਆ ਹੈ। ਜਿਸ 'ਚ ਐਮੀ ਸੋਨਮ ਅੱਗੇ ਦਿਲ ਹਾਰਦੇ ਨਜ਼ਰ ਆ ਰਹੇ ਹਨ। ਇਸ ਤੋਂ ਪਹਿਲਾਂ ਰਿਲੀਜ਼ ਹੋਇਆ ਗੀਤ 'ਮਿਨੀ ਕੂਪਰ' ਵੀ ਕਾਫੀ ਪਸੰਦ ਕੀਤਾ ਗਿਆ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅਜ਼ਬ ਗਜ਼ਬ
ਪੰਜਾਬ
ਪੰਜਾਬ
ਪੰਜਾਬ
Advertisement