ਪੜਚੋਲ ਕਰੋ
Advertisement
ਮਨੋਰੰਜਨ ਜਗਤ ਦੀਆਂ ਖ਼ਬਰਾਂ ਸਿਰਫ ਦੋ ਮਿੰਟਾਂ 'ਚ
1….ਫਿਲਮਕਾਰ ਅਨੁਰਾਗ ਕਸ਼ਯੱਪ ਚਾਹੁੰਦੇ ਹਨ ਕਿ ਪੀ.ਐਮ. ਮੋਦੀ ਨਵਾਜ਼ ਸ਼ਰੀਫ ਨੂੰ ਮਿਲਣ ਲਈ ਮੁਆਫੀ ਮੰਗਣ। ਪਾਕਿ ਕਲਾਕਾਰਾਂ ਨੂੰ ਬੈਨ ‘ਤੇ ਅਨੁਰਾਗ ਬੇਹੱਦ ਖਫਾ ਹਨ। ਉਹਨਾਂ ਕਿਹਾ, ‘ਮੋਦੀ ਜੀ ਨਵਾਜ਼ ਸ਼ਰੀਫ ਨੂੰ ਪਿਛਲੇ ਸਾਲ ਦਸੰਬਰ ਵਿੱਚ ਮਿਲ ਕੇ ਆਏ ਸਨ, ਠੀਕ ਉਸ ਸਮੇਂ ਜਦੋਂ ਕਰਨ ਫਿਲਮ ਬਣਾ ਰਹੇ ਸੀ। ਫਿਰ ਕਿਉਂ ਸਿਰਫ ਕਰਨ ਜੌਹਰ ਹੀ ਮੁਆਫੀ ਮੰਗੇ ਜਾਂ ਫਿਰ ਨੁਕਸਾਨ ਝੱਲੇ।’
2...ਅਨੁਰਾਗ ਕਸ਼ਯੱਪ ਦੀ ਮੰਗ 'ਤੇ ਮਸ਼ਹੂਰ ਗਾਇਕ ਅਭਿਜੀਤ ਭੜਕ ਉੱਠੇ ਜਿਨਾਂ ਨੇ ਅਨੁਰਾਗ ਨੂੰ ਦੇਸ਼ ਵਿਰੋਧੀ ਦੱਸਿਆ। ਅਭਿਜੀਤ ਨੇ ਟਵੀਟ ਕਰ ਪੀ.ਐਮ. ਮੋਦੀ ਨੂੰ ਦੇਸ਼ ਦਾ ਮਾਣ ਦੱਸਿਆ ਤੇ ਕਿਹਾ ਕਿ ਅਨੁਰਾਗ ਕਸ਼ਯੱਪ, ਮਹੇਸ਼ ਭੱਟ ਤੇ ਕਰਨ ਜੌਹਰ ਨੂੰ ਠੋਕ ਦੇਵਾਂਗੇ।
3.....ਪਾਕਿ ਕਲਾਕਾਰਾਂ ਨੂੰ ਬੈਨ ਕਰਨ ਦੇ ਮਾਮਲੇ ‘ਤੇ ਹੁਣ ਅਦਾਕਾਰਾ ਪ੍ਰਿਅੰਕਾ ਚੋਪੜਾ ਵੀ ਬੋਲੀ ਹੈ। ਇੱਕ ਇੰਟਰਵਿਊ ਵਿੱਚ ਪ੍ਰਿਅੰਕਾ ਨੇ ਕਿਹਾ ਕਿ ਸਿਰਫ ਅਦਾਕਾਰ ਹੀ ਕਿਉਂ ਹਰ ਵਾਰ ਫਸਦੇ ਹਨ। ‘ਜੇਕਰ ਦੇਸ਼ ਵਿੱਚ ਕੁਝ ਵੀ ਗਲਤ ਹੁੰਦਾ ਹੈ, ਸਭ ਤੋਂ ਪਹਿਲਾਂ ਅਦਾਕਾਰਾਂ ਨੂੰ ਹੀ ਫਸਾਇਆ ਜਾਂਦਾ ਹੈ। ਕੋਈ ਕਿਉਂ ਨਹੀਂ ਨੇਤਾਵਾਂ ਨੂੰ ਜਾਂ ਫਿਰ ਹੋਰ ਬਿਜ਼ਨਸ ਨੂੰ ਬੰਦ ਕਰਦਾ ?’
4….ਅਦਾਕਾਰਾ ਸੋਹਾ ਆਲੀ ਖਾਨ ਨੇ ਕਿਹਾ ਕਿ ਉਹ ਸਫਲਤਾ ਅਤੇ ਅਸਫਲਤਾ ਦੋਹਾਂ ਨੂੰ ਸਹਿਜਤਾ ਨਾਲ ਲੈਂਦੀ ਹੈ। ਸੋਹਾ ਨੇ ਕਿਹਾ ਮੈਂ ਜ਼ਿੰਦਗੀ 'ਚ ਬਹੁਤ ਕੁੱਝ ਨਹੀਂ ਚਾਹੁੰਦੀ ਬਸ ਸਭ ਕੁੱਝ ਥੋੜਾ-ਥੋੜਾ ਚਾਹੀਦਾ ਹੈ। ਮੈਂ ਆਪਣੀ ਜ਼ਿੰਦਗੀ ਚ ਬਹੁਤ ਸਾਰੀਆਂ ਖੁਸ਼ੀਆਂ ਚਾਹੁੰਦੀ ਹਾਂ।
5...ਅਭਿਨੇਤਰੀ ਆਲੀਆ ਭੱਟ ਨੇ ਕਿਹਾ ਕਿ ਉਹਨਾਂ ਨੂੰ ਐ ਦਿਲ ਹੈ ਮੁਸ਼ਕਿਲ ਵਿੱਚ ਡੀ.ਜੇ. ਬਣ ਕੇ ਕਾਫੀ ਮਜ਼ਾ ਆਇਆ। ਆਲੀਆ ਮੁਤਾਬਕ, ਉਹਨਾਂ ਸ਼ੂਟਿੰਗ ਪੂਰੀ ਕਰ ਲਈ ਹੈ ਉਮੀਦ ਹੈ ਕਿ ਇਹ ਪਰਦੇ 'ਤੇ ਬਿਹਤਰ ਲੱਗੇਗਾ। ਆਲਿਆ ਫਿਲਮ ਦੇ ਇੱਕ ਖਾਸ ਕਿਰਦਾਰ 'ਚ ਹੈ।
6…..ਮੋਸਟ ਅਵੇਟਡ ਹਾਲੀਵੁੱਡ ਮੁਵੀ 'XXX ਰਿਟਰਨ ਆਫ ਜ਼ੈਂਡਰ ਕੇਜ' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ ਜਿਸ 'ਚ ਵਿਨ ਡੀਜ਼ਲ ਨਾਲ ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੁਕੋਣ ਲੀਡ ਰੋਲ ਨਿਭਾ ਰਹੀ ਹੈ। ਟ੍ਰੇਲਰ ਵਿੱਚ ਦੀਪਿਕਾ ਦਾ ਐਕਸ਼ਨ ਅਵਤਾਰ ਨਜ਼ਰ ਆ ਰਿਹਾ ਹੈ । ਫਿਲਮ 20 ਜਨਵਰੀ 2017 ਨੂੰ ਰਿਲੀਜ਼ ਹੋਵੇਗੀ।
7….ਨੀਰੂ ਬਾਜਵਾ ਨਿਰਦੇਸ਼ਨ ਵਜੋਂ ਆਪਣੀ ਪਹਿਲੀ ਫਿਲਮ ਦੀ ਸ਼ੂਟਿੰਗ ਖਤਮ ਕਰ ਚੁਕੀ ਹੈ। ਜਿਸ ਰਾਂਹੀ ਨੀਰੂ ਦੀ ਛੋਟੀ ਭੈਣ ਰੁਬੀਨਾ ਬਾਜਵਾ ਡੈਬਿਊ ਕਰ ਰਹੀ ਹੈ। ਫਿਲਮ ਦੇ ਨਾਂ ਦਾ ਐਲਾਨ ਨੀਰੂ ਬਾਜਵਾ ਨੇ ਸੋਸ਼ਲ ਮੀਡੀਆ 'ਤੇ ਕੀਤਾ ਹੈ ਜੋ ਕਿ 'ਸਰਗੀ' ਰੱਖਿਆ ਗਿਆ ਹੈ, ਇਹ ਫਿਲਮ ਅਗਲੇ ਸਾਲ 24 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ ।ਫਿਲਮ 'ਚ ਰੁਬੀਨਾ ਤੋਂ ਇਲਾਵਾ ਜੱਸੀ ਗਿੱਲ ਤੇ ਬੱਬਲ ਰਾਏ ਵੀ ਮੁੱਖ ਭੂਮਿਕਾ ਨਿਭਾਅ ਰਹੇ ਹਨ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਲੁਧਿਆਣਾ
ਅੰਮ੍ਰਿਤਸਰ
ਪੰਜਾਬ
Advertisement