Amitabh Bachchan: ਬਾਲੀਵੁੱਡ ਦੇ ਦਿੱਗਜ ਅਦਾਕਾਰ ਅਮਿਤਾਭ ਬੱਚਨ ਨੇ 11 ਅਕਤੂਬਰ ਨੂੰ ਆਪਣਾ 82ਵਾਂ ਜਨਮਦਿਨ ਮਨਾਇਆ। 'ਸ਼ਹਿਨਸ਼ਾਹ' ਦੀ ਖਾਸ ਗੱਲ ਇਹ ਹੈ ਕਿ ਇਸ ਉਮਰ 'ਚ ਵੀ ਅਮਿਤਾਭ ਸਿਹਤਮੰਦ ਹਨ ਅਤੇ ਫਿਲਮਾਂ 'ਚ ਵੀ ਸਰਗਰਮ ਰਹਿੰਦੇ ਹਨ। ਉਨ੍ਹਾਂ ਆਪਣੇ ਪੰਜ ਦਹਾਕਿਆਂ ਤੱਕ ਫੈਲੇ ਕਰੀਅਰ ਵਿੱਚ ਭਾਰਤੀ ਸਿਨੇਮਾ ਨੂੰ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ। ਅੱਜ ਵੀ ਪ੍ਰਸ਼ੰਸਕ ਉਨ੍ਹਾਂ ਦੀ ਫਿਲਮਾਂ ਵਿੱਚ ਅਦਾਕਾਰੀ ਨੂੰ ਬੇਹੱਦ ਪਸੰਦ ਕਰਦੇ ਹਨ। ਅੱਜ ਅਸੀ ਤੁਹਾਨੂੰ ਅਮਿਤਾਭ ਨਾਲ ਜੁੜਿਆ ਇੱਕ ਅਜਿਹਾ ਕਿੱਸਾ ਦੱਸਣ ਜਾ ਰਹੇ ਹਾਂ, ਜਿਸ ਬਾਰੇ ਜਾਣ ਤੁਸੀ ਵੀ ਹੈਰਾਨ ਰਹਿ ਜਾਓਗੇ।


ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਏਗੀ ਕਿ ਬਿੱਗ ਬੀ ਸਾਲ ਵਿੱਚ ਇੱਕ ਵਾਰ ਨਹੀਂ ਬਲਕਿ ਦੋ ਵਾਰ ਆਪਣਾ ਜਨਮਦਿਨ ਮਨਾਉਂਦਾ ਹੈ। ਆਓ ਜਾਣਦੇ ਹਾਂ ਅਜਿਹਾ ਕਿਉਂ ਹੁੰਦਾ ਹੈ ਅਤੇ ਇਸ ਦੇ ਪਿੱਛੇ ਕੀ ਕਾਰਨ ਹੈ। ਬਿੱਗ ਬੀ ਦਾ ਜਨਮ 11 ਅਕਤੂਬਰ 1942 ਨੂੰ ਯੂਪੀ ਦੇ ਇਲਾਹਾਬਾਦ ਵਿੱਚ ਹੋਇਆ ਸੀ ਅਤੇ ਇਹ ਉਨ੍ਹਾਂ ਦਾ ਅਸਲ ਜਨਮਦਿਨ ਵੀ ਹੈ ਪਰ ਸ਼ਹਿਨਸ਼ਾਹ ਸਾਲ ਵਿੱਚ ਦੋ ਵਾਰ ਆਪਣਾ ਜਨਮਦਿਨ ਮਨਾਉਂਦੇ ਹਨ। ਉਹ 2 ਅਗਸਤ ਨੂੰ ਵੀ ਆਪਣਾ ਦੂਜਾ ਜਨਮਦਿਨ ਮਨਾਉਂਦੇ ਹਨ। ਦਰਅਸਲ 1982 'ਚ ਉਹ ਫਿਲਮ 'ਕੂਲੀ' ਦੀ ਸ਼ੂਟਿੰਗ ਕਰ ਰਹੇ ਸਨ ਅਤੇ ਇਸ ਦੌਰਾਨ ਉਨ੍ਹਾਂ ਦਾ ਇੱਕ ਵੱਡਾ ਹਾਦਸਾ ਵਾਪਰਿਆ। ਉਸ ਦੌਰਾਨ ਬੈਂਗਲੂਰ ਵਿੱਚ ਸ਼ੂਟਿੰਗ ਕਰਦੇ ਹੋਏ ਬਿੱਗ ਬੀ ਦੇ ਪੇਟ ਵਿੱਚ ਗਲਤੀ ਨਾਲ ਪੁਨੀਤ ਇਸਰ ਦਾ ਮੁੱਕਾ ਲੱਗ ਗਿਆ ਸੀ ਅਤੇ ਇਹ ਉਨ੍ਹਾਂ ਨੂੰ ਕਾਫੀ ਮਹਿੰਗਾ ਪਿਆ। 


Read More: Sanjay Dutt: ਸੰਜੇ ਦੱਤ ਨੇ 65 ਸਾਲ ਦੀ ਉਮਰ 'ਚ ਚੌਥੀ ਵਾਰ ਕਿਉਂ ਕੀਤਾ ਵਿਆਹ ? ਇੰਟਰਨੈੱਟ 'ਤੇ ਤਸਵੀਰਾਂ ਵਾਇਰਲ



ਮੌਤ ਦੇ ਮੂੰਹ 'ਚੋਂ ਇੰਝ ਬਾਹਰ ਆਏ ਬਿੱਗ ਬੀ  


ਦਰਅਸਲ, ਇਸ ਹਾਦਸੇ ਤੋਂ ਬਾਅਦ ਉਨ੍ਹਾਂ ਦੀ ਸਿਹਤ ਵਿਗੜ ਗਈ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਜਿੱਥੇ ਉਨ੍ਹਾਂ ਦੀਆਂ ਕਈ ਸਰਜਰੀਆਂ ਹੋਈਆਂ। ਮੁੰਬਈ ਦੇ ਹਸਪਤਾਲ 'ਚ ਭਰਤੀ ਹੋਣ ਤੋਂ ਬਾਅਦ ਉਨ੍ਹਾਂ ਦੀ ਹਾਲਤ ਇੰਨੀ ਵਿਗੜ ਗਈ ਸੀ ਕਿ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਸੀ। ਪਰ 2 ਅਗਸਤ ਨੂੰ ਉਨ੍ਹਾਂ ਨੇ ਆਪਣਾ ਅੰਗੂਠਾ ਹਿਲਾਇਆ ਜਿਸ ਨਾਲ ਬਿੱਗ ਬੀ ਕਿਸੇ ਤਰ੍ਹਾਂ ਮੌਤ ਦੇ ਮੂੰਹ 'ਚੋਂ ਬਾਹਰ ਆ ਗਏ ਅਤੇ ਇਸ ਤਰ੍ਹਾਂ ਉਨ੍ਹਾਂ ਦਾ ਇਹ ਦੂਜਾ ਜਨਮ ਸੀ। ਇਸੇ ਲਈ ਬਿੱਗ ਬੀ 2 ਅਗਸਤ ਨੂੰ ਆਪਣਾ ਦੂਜਾ ਜਨਮਦਿਨ ਮਨਾਉਂਦੇ ਆ ਰਹੇ ਹਨ। ਜਿਵੇਂ ਹੀ ਮਹਾਨ ਨਾਇਕ ਹਸਪਤਾਲ ਤੋਂ ਬਾਹਰ ਆਏ, ਵੱਡੀ ਗਿਣਤੀ ਵਿੱਚ ਫੈਨਜ਼ ਉਨ੍ਹਾਂ ਨੂੰ ਮਿਲਣ ਲਈ ਆ ਗਏ। ਉਦੋਂ ਅਮਿਤਾਭ ਨੇ ਕਿਹਾ ਸੀ- 'ਹੁਣ ਮੈਂ ਮੌਤ ਨੂੰ ਜਿੱਤ ਕੇ ਘਰ ਪਰਤ ਰਿਹਾ ਹਾਂ।'
 
ਵਰਕਫਰੰਟ ਦੀ ਗੱਲ ਕਰਿਏ ਤਾਂ ਅਮਿਤਾਭ ਦੀ ਮਈ ਮਹੀਨੇ ਰਿਲੀਜ਼ 'ਕਲਕੀ 2898 AD' ਸੀ, ਜਿਸ ਵਿੱਚ ਉਨ੍ਹਾਂ ਅਸ਼ਵਥਾਮਾ ਦਾ ਕਿਰਦਾਰ ਨਿਭਾਇਆ ਸੀ। ਇਸ ਫਿਲਮ 'ਚ ਸਾਊਥ ਸਟਾਰ ਪ੍ਰਭਾਸ ਨੇ ਮੁੱਖ ਭੂਮਿਕਾ ਨਿਭਾਈ ਹੈ, ਇਸ 'ਚ ਦੀਪਿਕਾ ਪਾਦੂਕੋਣ ਤੋਂ ਇਲਾਵਾ ਕਮਲ ਹਾਸਨ ਨੇ ਖਾਸ ਭੂਮਿਕਾਵਾਂ ਨਿਭਾਈਆਂ ਹਨ। ਵਿਜੇ ਦੇਵਰਕੋਂਡਾ, ਦੁਲਕਰ ਸਲਮਾਨ, ਰਾਜਾਮੌਲੀ ਵਰਗੇ ਸਿਤਾਰਿਆਂ ਨੇ ਵੀ ਇਸ 'ਚ ਖਾਸ ਕੈਮਿਓ ਕੀਤਾ ਹੈ। ਫਿਲਹਾਲ ਦਰਸ਼ਕ ਅਮਿਤਾਭ ਦੀਆਂ ਹੋਰ ਨਵੀਆਂ ਫਿਲਮਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।