Helena Luke Passed Away: ਬਾਲੀਵੁੱਡ ਅਦਾਕਾਰ ਮਿਥੁਨ ਚੱਕਰਵਰਤੀ ਦੇ ਘਰੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨਾਲ ਸਿਨੇਮਾ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ। ਦੱਸ ਦੇਈਏ ਕਿ ਮਿਥੁਨ ਦੀ ਪਹਿਲੀ ਪਤਨੀ ਹੇਲੇਨਾ ਲਿਊਕ ਦਾ ਦੇਹਾਂਤ ਹੋ ਗਿਆ ਹੈ। ਖਬਰਾਂ ਦੀ ਮੰਨੀਏ ਤਾਂ ਉਹ 3 ਨਵੰਬਰ 2024 ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਦੱਸਿਆ ਜਾ ਰਿਹਾ ਹੈ ਕਿ ਹੇਲੇਨਾ ਦੀ ਮੌਤ ਅਮਰੀਕਾ ਵਿੱਚ ਹੋਈ ਹੈ। ਮਸ਼ਹੂਰ ਡਾਂਸਰ ਅਤੇ ਅਦਾਕਾਰਾ ਕਲਪਨਾ ਅਈਅਰ ਨੇ ਹੇਲੇਨਾ ਦੀ ਮੌਤ ਦੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ।
ਰਿਪੋਰਟਾਂ ਦੀ ਮੰਨੀਏ ਤਾਂ ਹੇਲੇਨਾ ਦੀ ਸਿਹਤ ਕਾਫੀ ਸਮੇਂ ਤੋਂ ਠੀਕ ਨਹੀਂ ਸੀ। ਪਰ ਉਸ ਨੇ ਡਾਕਟਰ ਦੀ ਸਲਾਹ ਨਹੀਂ ਲਈ। ਹੇਲੇਨਾ ਦੀ ਮੌਤ ਦਾ ਅਸਲ ਕਾਰਨ ਅਜੇ ਸਾਹਮਣੇ ਨਹੀਂ ਆਇਆ ਹੈ।
Read MOre: Salman Khan: ਸਲਮਾਨ ਖਾਨ 58 ਸਾਲ ਦੀ ਉਮਰ 'ਚ ਬਣਨਗੇ ਪਿਤਾ, ਪਾਟਨਰ ਦੇ ਨਾਂਅ 'ਤੇ ਕਹੀ ਅਜਿਹੀ ਗੱਲ
ਪਹਿਲੀ ਨਜ਼ਰ ਵਿੱਚ ਪਿਆਰ
ਮਿਥੁਨ ਚੱਕਰਵਰਤੀ ਅਤੇ ਹੇਲੇਨਾ ਨੇ ਇਕੱਠੇ ਕਈ ਫਿਲਮਾਂ ਵਿੱਚ ਇਕੱਠੇ ਕੰਮ ਕੀਤਾ ਸੀ। ਇਸ ਵਿੱਚ ਆਓ ਪਿਆਰ ਕਰੇ, ਦੋ ਗੁਲਾਬ ਅਤੇ ਸਾਥ-ਸਾਥ ਵਰਗੀਆਂ ਕਈ ਫਿਲਮਾਂ ਸ਼ਾਮਲ ਹਨ। ਦੋਹਾਂ ਨੂੰ ਪਹਿਲੀ ਨਜ਼ਰ 'ਚ ਹੀ ਇਕ-ਦੂਜੇ ਨਾਲ ਪਿਆਰ ਹੋ ਗਿਆ। ਸਾਰਿਕਾ ਨਾਲ ਬ੍ਰੇਕਅੱਪ ਤੋਂ ਬਾਅਦ ਮਿਥੁਨ ਚੱਕਰਵਰਤੀ ਦੀ ਮੁਲਾਕਾਤ ਹੇਲੇਨਾ ਨਾਲ ਹੋਈ। ਪਹਿਲੀ ਮੁਲਾਕਾਤ ਵਿੱਚ ਹੀ ਉਹ ਹੇਲੇਨਾ ਨੂੰ ਆਪਣਾ ਦਿਲ ਦੇ ਬੈਠੇ। ਜਿਸ ਤੋਂ ਬਾਅਦ ਦੋਹਾਂ ਨੇ ਵਿਆਹ ਕਰਵਾ ਲਿਆ ਸੀ।
4 ਮਹੀਨਿਆਂ ਦੇ ਅੰਦਰ ਤਲਾਕ ਹੋਇਆ
ਦੱਸ ਦੇਈਏ ਕਿ ਮਿਥੁਨ ਅਤੇ ਹੇਲੇਨਾ ਦਾ ਵਿਆਹ ਲੰਬੇ ਸਮੇਂ ਤੱਕ ਨਹੀਂ ਚੱਲ ਸਕਿਆ ਸੀ। ਵਿਆਹ ਦੇ 4 ਮਹੀਨੇ ਬਾਅਦ ਹੀ ਇਹ ਜੋੜਾ ਵੱਖ ਹੋ ਗਿਆ। ਜਦੋਂ ਮਿਥੁਨ ਨੇ ਹੇਲੇਨਾ ਨਾਲ ਵਿਆਹ ਕੀਤਾ, ਉਹ ਆਪਣੇ ਕਰੀਅਰ ਦੇ ਸਿਖਰ 'ਤੇ ਸੀ। ਵਿਆਹ ਦੇ 4 ਮਹੀਨੇ ਬਾਅਦ ਹੀ ਦੋਵੇਂ ਵੱਖ ਹੋ ਗਏ ਸਨ। ਇਸ ਤੋਂ ਬਾਅਦ ਮਿਥੁਨ ਚੱਕਰਵਰਤੀ ਦੀ ਜ਼ਿੰਦਗੀ 'ਚ ਯੋਗਿਤਾ ਬਾਲੀ ਆਈ ਅਤੇ ਉਨ੍ਹਾਂ ਨੇ ਡੇਟਿੰਗ ਤੋਂ ਬਾਅਦ ਵਿਆਹ ਕਰ ਲਿਆ।
ਇਸ ਫਿਲਮ ਤੋਂ ਪ੍ਰਸਿੱਧੀ ਮਿਲੀ
ਹੇਲੇਨਾ ਨੂੰ ਪ੍ਰਸਿੱਧੀ ਫਿਲਮ 'ਮਰਦ' ਤੋਂ ਮਿਲੀ ਸੀ। ਇਸ ਫਿਲਮ 'ਚ ਅਮਿਤਾਭ ਬੱਚਨ ਮੁੱਖ ਭੂਮਿਕਾ 'ਚ ਨਜ਼ਰ ਆਏ ਸਨ। ਫਿਲਮ ਵਿੱਚ ਹੇਲੇਨਾ ਨੇ ਬ੍ਰਿਟਿਸ਼ ਮਹਾਰਾਣੀ ਦੀ ਭੂਮਿਕਾ ਨਿਭਾਈ ਹੈ। ਇਸ ਰੋਲ ਨਾਲ ਉਹ ਮਸ਼ਹੂਰ ਹੋ ਗਈ। ਇਸ ਤੋਂ ਬਾਅਦ ਉਨ੍ਹਾਂ ਨੂੰ ਕਈ ਫਿਲਮਾਂ ਦੇ ਆਫਰ ਆਉਣ ਲੱਗੇ ਸੀ।