Actress Brother Arrested: ਮਨੋਰੰਜਨ ਜਗਤ ਤੋਂ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਮਸ਼ਹੂਰ ਅਦਾਕਾਰਾ ਰਕੁਲ ਪ੍ਰੀਤ ਸਿੰਘ ਦਾ ਭਰਾ ਅਮਨ ਪ੍ਰੀਤ ਸਿੰਘ ਵੱਡੀ ਮੁਸੀਬਤ ਵਿੱਚ ਫਸ ਚੁੱਕਿਆ ਹੈ। ਦਰਅਸਲ, ਉਸ ਦਾ ਨਾਂ ਹੈਦਰਾਬਾਦ ਦੇ ਕੋਕੀਨ ਰੈਕੇਟ ਨਾਲ ਜੁੜਿਆ ਹੋਇਆ ਹੈ, ਜਿਸ 'ਚ 30 ਲੋਕਾਂ ਦੇ ਨਾਂ ਸ਼ਾਮਲ ਹਨ। ਇਸ ਖਬਰ ਨੇ ਸਾਹਮਣੇ ਆਉਂਦੇ ਹੀ ਫਿਲਮ ਜਗਤ ਵਿੱਚ ਹਲਚਲ ਮਚਾ ਦਿੱਤੀ ਹੈ।
ਦੱਸ ਦੇਈਏ ਕਿ ਪੁਲਿਸ ਨੇ ਅਮਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਤੇਲੰਗਾਨਾ ਐਂਟੀ ਨਾਰਕੋਟਿਕਸ ਵਿਭਾਗ ਨੇ 2.6 ਕਿਲੋਗ੍ਰਾਮ ਕੋਕੀਨ ਬਰਾਮਦ ਕੀਤੀ ਹੈ, ਜੋ ਕਿ ਵਿਕਰੀ ਲਈ ਹੈਦਰਾਬਾਦ ਲਿਆਂਦੀ ਗਈ ਸੀ। ਇਸ ਰੈਕੇਟ ਦਾ ਪਰਦਾਫਾਸ਼ ਕਰਦੇ ਹੋਏ, ਟੀਮ ਨੇ 30 ਸੰਭਾਵੀ ਗਾਹਕਾਂ ਦੀ ਪਛਾਣ ਕੀਤੀ, ਜਿਨ੍ਹਾਂ ਵਿੱਚੋਂ ਇੱਕ ਅਭਿਨੇਤਾ ਦਾ ਰਿਸ਼ਤੇਦਾਰ ਹੈ। ਇਨ੍ਹਾਂ ਸਾਰੇ ਨਾਵਾਂ ਨੂੰ ਅਗਲੇਰੀ ਜਾਂਚ ਲਈ ਹੈਦਰਾਬਾਦ ਦੇ ਕਮਿਸ਼ਨਰ ਨੂੰ ਸੌਂਪ ਦਿੱਤਾ ਗਿਆ ਹੈ। ਅਮਨ ਇੱਕ ਸੰਘਰਸ਼ਸ਼ੀਲ ਅਦਾਕਾਰ ਹੈ ਅਤੇ ਕਈ ਮਿਊਜ਼ਿਕ ਵੀਡੀਓਜ਼ ਵਿੱਚ ਕੰਮ ਕਰ ਚੁੱਕੇ ਹਨ। ਉਹ ਘੁੰਮਣ-ਫਿਰਨ ਦਾ ਸ਼ੌਕੀਨ ਹੈ। ਇਸ ਵਿਵਾਦ 'ਤੇ ਰਕੁਲ ਅਤੇ ਉਸ ਦੇ ਪਰਿਵਾਰ ਵੱਲੋਂ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।
ਡਰੱਗਜ਼ ਮਾਮਲੇ 'ਚ ਇਨ੍ਹਾਂ ਸਿਤਾਰਿਆ ਦੇ ਨਾਂਅ ਸਾਹਮਣੇ ਆਏ...
ਜ਼ਿਕਰਯੋਗ ਹੈ ਕਿ 2020 'ਚ ਸੁਸ਼ਾਂਤ ਸਿੰਘ ਰਾਜਪੂਤ ਡਰੱਗਜ਼ ਮਾਮਲੇ ਦੀ ਜਾਂਚ ਕਾਰਨ ਰਕੁਲ ਦਾ ਨਾਂ ਵੀ ਸਾਹਮਣੇ ਆਇਆ ਸੀ। ਇਸ ਮਾਮਲੇ 'ਚ ਕਈ ਅਭਿਨੇਤਰੀਆਂ ਦੇ ਨਾਂ ਜੁੜੇ ਸਨ, ਜਿਨ੍ਹਾਂ 'ਚ ਰਕੁਲ ਵੀ ਸ਼ਾਮਲ ਸੀ। ਰੀਆ ਚੱਕਰਵਰਤੀ ਨੇ ਪੁੱਛਗਿੱਛ ਦੌਰਾਨ ਸਾਰਾ ਅਲੀ ਖਾਨ ਅਤੇ ਰਕੁਲ ਪ੍ਰੀਤ ਦਾ ਨਾਂ ਲਿਆ ਸੀ। ਰਕੁਲ ਨੇ ਮੀਡੀਆ 'ਚ ਆਪਣਾ ਨਾਂ ਆਉਣ 'ਤੇ ਨਾਰਾਜ਼ਗੀ ਜ਼ਾਹਰ ਕੀਤੀ ਸੀ ਅਤੇ ਆਪਣੇ ਖਿਲਾਫ ਮੀਡੀਆ ਕਵਰੇਜ ਨੂੰ ਰੋਕਣ ਲਈ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਰਕੁਲ ਦੇ ਵਕੀਲ ਨੇ ਅਦਾਲਤ ਵਿੱਚ ਦਲੀਲ ਦਿੱਤੀ ਸੀ ਕਿ ਰਕੁਲ ਨਾ ਤਾਂ ਸ਼ਰਾਬ ਪੀਂਦੀ ਹੈ ਅਤੇ ਨਾ ਹੀ ਸਿਗਰਟ ਪੀਂਦੀ ਹੈ। ਇਸ ਤੋਂ ਇਲਾਵਾ, 2022 ਵਿੱਚ, ਈਡੀ ਨੇ ਟਾਲੀਵੁੱਡ ਡਰੱਗ ਕੇਸ ਨਾਲ ਸਬੰਧਤ ਇੱਕ ਮਨੀ ਲਾਂਡਰਿੰਗ ਮਾਮਲੇ ਵਿੱਚ ਰਾਕੁਲ ਤੋਂ ਪੁੱਛਗਿੱਛ ਕੀਤੀ ਸੀ।
ਵਰਕਫਰੰਟ ਦੀ ਗੱਲ ਕਰੀਏ ਤਾਂ ਰਕੁਲ ਸਾਊਥ ਅਤੇ ਬਾਲੀਵੁੱਡ ਫਿਲਮਾਂ 'ਚ ਕੰਮ ਕਰਦੀ ਹੈ। ਉਨ੍ਹਾਂ ਦੀ ਆਖਰੀ ਰਿਲੀਜ਼ ਫਿਲਮ 'ਇੰਡੀਅਨ 2' ਸੀ। ਉਸ ਦੇ ਆਉਣ ਵਾਲੇ ਪ੍ਰੋਜੈਕਟਾਂ ਵਿੱਚ 'ਮੇਰੀ ਪਤਨੀ ਕਾ ਰੀਮੇਕ', 'ਇੰਡੀਅਨ 3', ਅਤੇ 'ਦੇ ਦੇ ਪਿਆਰ ਦੇ 2' ਸ਼ਾਮਲ ਹਨ। 2024 ਵਿੱਚ, ਰਕੁਲ ਨੇ ਆਪਣੇ ਲੰਬੇ ਸਮੇਂ ਦੇ ਬੁਆਏਫ੍ਰੈਂਡ ਜੈਕੀ ਭਗਨਾਨੀ ਨਾਲ ਵਿਆਹ ਕਰਵਾਇਆ।