Suchitra Krishnamoorthi News: ਅਦਾਕਾਰਾ ਸੁਚਿਤਰਾ ਕ੍ਰਿਸ਼ਨਾਮੂਰਤੀ ਯੂਰਪ ਵਿੱਚ ਛੁੱਟੀਆਂ ਮਨਾ ਰਹੀ ਹੈ। ਹਾਲ ਹੀ 'ਚ ਉਨ੍ਹਾਂ ਨੇ ਜਰਮਨੀ ਦੇ ਬਰਲਿਨ 'ਚ 'ਨੇਕਡ ਪਾਰਟੀ' 'ਚ ਸ਼ਿਰਕਤ ਕੀਤੀ। ਅਦਾਕਾਰਾ ਨੇ ਇਸ ਪਾਰਟੀ ਬਾਰੇ ਗੱਲ ਕਰਦਿਆਂ ਹੋਇਆਂ ਆਪਣਾ ਖਰਾਬ ਐਕਸਪੀਰੀਅੰਸ ਸ਼ੇਅਰ ਕੀਤਾ ਹੈ।
ਨੇਕਡ ਪਾਰਟੀ ਵਿੱਚ ਇਦਾਂ ਦਾ ਸੀ ਅਦਾਕਾਰਾ ਦਾ ਹਾਲ
ਬਾਲੀਵੁੱਡ ਹੰਗਾਮਾ ਨਾਲ ਗੱਲ ਕਰਦਿਆਂ ਹੋਇਆਂ ਉਨ੍ਹਾਂ ਨੇ ਕਿਹਾ ਕਿ ਇਹ ਬਹੁਤ ਖਰਾਬ ਐਕਸਪੀਰੀਅੰਸ ਸੀ। ਉਨ੍ਹਾਂ ਨੇ enjoy ਨਹੀਂ ਕੀਤਾ। ਉਨ੍ਹਾਂ ਨੇ ਕਿਹਾ, 'ਇਹ ਸਾਰੀਆਂ ਚੀਜ਼ਾਂ ਉੱਥੇ ਬਹੁਤ ਆਮ ਹਨ। ਇਸ ਦਾ ਉਦੇਸ਼ ਬਾਡੀ ਪੌਜ਼ੀਟੀਵਿਟੀ ਨੂੰ ਪ੍ਰਮੋਟ ਕਰਨਾ ਹੈ। ਮੈਂ ਸੋਚਿਆ ਚਲੋ ਇੱਕ ਵਾਰ ਐਕਸਪੀਰੀਅੰਸ ਕਰ ਲੈਂਦੇ ਹਾਂ। ਇਹ ਪਾਰਟੀ ਇੱਕ ਬਾਰ ਵਿੱਚ ਹੋ ਰਹੀ ਸੀ, ਜੋ ਇੱਕ ਦੋਸਤ ਦੇ ਦੋਸਤ ਦਾ ਸੀ। ਮੈਂ ਮਹਿਮਾਨਾਂ ਦੀ ਸੂਚੀ ਵਿੱਚ ਸੀ। ਮੈਂ ਉੱਥੇ ਗਈ ਅਤੇ ਤੁਰੰਤ ਉੱਥੋਂ ਭੱਜ ਗਈ ਕਿਉਂਕਿ ਮੈਂ ਬਹੁਤ ਦੇਸੀ ਹਾਂ। ਮੈਨੂੰ ਕਿਸੇ ਦੇ ਪ੍ਰਾਈਵੇਟ ਪਾਰਟਸ ਦੇਖਣ ਦਾ ਕੋਈ ਸ਼ੌਂਕ ਨਹੀਂ ਹੈ।
ਉਨ੍ਹਾਂ ਨੇ ਅੱਗੇ ਕਿਹਾ, 'ਪਰ ਇਹ ਪਾਰਟੀ ਉੱਥੇ ਚੰਗੀ ਸੋਚ ਦੇ ਲਈ ਹੁੰਦੀ ਹੈ। ਇਹ ਫਨ ਅਤੇ ਪੌਜ਼ੀਟੀਵਿਟੀ ਦੇ ਲਈ ਹੁੰਦੀ ਹੈ। ਇਹ ਪਾਰਟੀ ਬਿਲਕੁਲ ਵੀ ਵਲਗਰ ਨਹੀਂ ਸੀ। ਪਰ ਭਾਰਤੀ ਹੋਣ ਦੇ ਨਾਤੇ ਸਾਨੂੰ ਆਪਣੇ ਸਰੀਰ ਨੂੰ ਲੈ ਕੇ ਬਾਡੀ ਕਾਨਸ਼ੀਅਸ ਤਰੀਕੇ ਨਾਲ ਵੱਡਾ ਕੀਤਾ ਗਿਆ ਹੈ।' ਦੱਸ ਦਈਏ ਕਿ ਅਦਾਕਾਰਾ ਨੇ ਉਸ ਪਾਰਟੀ 'ਚ ਸਿਰਫ 20 ਮਿੰਟ ਹੀ ਬਿਤਾਏ, ਜਦਕਿ ਇਹ ਪਾਰਟੀ ਪੂਰੀ ਰਾਤ ਚੱਲੀ।
ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਬਾਰੇ ਐਕਸ 'ਤੇ ਵੀ ਦੱਸਿਆ। ਉਨ੍ਹਾਂ ਨੇ ਲਿਖਿਆ- 'ਹਾਲ ਹੀ ਵਿੱਚ ਬਰਲਿਨ ਵਿੱਚ ਇੱਕ ਬਾਡੀ ਪੌਜ਼ੀਟੀਵਿਟੀ/ਨੇਕਡ ਪਾਰਟੀ ਅਟੈਂਡ ਕੀਤੀ। ਮੈਨੂੰ ਇੱਕ ਕਹਾਵਤ ਯਾਦ ਆ ਗਈ ਕਿ ਐਨੇ ਖੁੱਲ੍ਹੇ ਦਿਮਾਗ ਵਾਲੇ ਨਾ ਬਣੋ ਕਿ ਤੁਹਾਡਾ ਦਿਮਾਗ ਹੀ ਬਾਹਰ ਡਿੱਗ ਜਾਵੇ। ਮੈਂ ਹਮੇਸ਼ਾ ਤੋਂ ਦੇਸੀ ਕੁੜੀ ਰਹੀ ਹਾਂ। ਇਸ਼ਨਾਨ ਕਰਨ ਅਤੇ ਗਾਇਤਰੀ ਮੰਤਰ ਦਾ ਜਾਪ ਕਰਨ ਦੀ ਲੋੜ ਹੈ। ਬਾਪ ਰੇ'
ਇਸ ਬਾਰੇ ਅਦਾਕਾਰਾ ਨੇ ਆਪਣੀ ਬੇਟੀ ਨੂੰ ਵੀ ਨਹੀਂ ਦੱਸਿਆ। ਅਦਾਕਾਰਾ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਕਾਵੇਰੀ ਨੂੰ ਇਹ ਨਹੀਂ ਪਤਾ ਕਿ ਉਹ ਅਜਿਹੀ ਪਾਰਟੀ 'ਚ ਗਈ ਹੈ, ਪਰ ਉਨ੍ਹਾਂ ਨੂੰ ਯਕੀਨ ਹੈ ਕਿ ਉਨ੍ਹਾਂ ਦੀ ਬੇਟੀ ਇਸ ਨੂੰ ਲੈ ਕੇ ਚਿਲਾਆਊਟ ਹੋਵੇਗੀ। ਸੁਚਿਤਰਾ ਕ੍ਰਿਸ਼ਨਾਮੂਰਤੀ ਨੇ ਕਿਹਾ, 'ਉਸ ਨੂੰ ਖੁਸ਼ੀ ਹੋਵੇਗੀ ਕਿ ਮੈਂ ਅਜਿਹਾ ਕੁਝ ਕੀਤਾ। ਭਾਵੇਂ ਮੈਂ 20 ਮਿੰਟਾਂ ਵਿੱਚ ਭੱਜ ਗਈ, ਘੱਟੋ ਘੱਟ ਮੈਂ ਜਾਣ ਦੀ ਕੋਸ਼ਿਸ਼ ਕੀਤੀ।