ਇੰਸਟਾਗ੍ਰਾਮ ਬਦਲੇ ਛੱਡੀ ਪੁਲਿਸ ਦੀ ਨੌਕਰੀ, ਕਾਂਸਟੇਬਲ ਪ੍ਰਿਅੰਕਾ ਨੇ ਪੰਜਾਬ-ਹਰਿਆਣਾ ਬਾਰੇ ਵੀਡੀਓ ‘ਚ ਆਖੀ ਸੀ ਇਹ ਗੱਲ
ਪ੍ਰਿਅੰਕਾ ਮਿਸ਼ਰਾ ਨੇ ਇੱਕ ਵੀਡੀਓ ਬਣਾਇਆ ਸੀ, ਜਿਸ ਵਿੱਚ ਉਹ ਲਿਪਸਿੰਗ ਕਰਦੀ ਦਿਖਾਈ ਦਿੱਤੀ ਸੀ। ਵੀਡੀਓ ਵਿੱਚ ਉਸ ਨੂੰ, “ ਹਰਿਆਣਾ-ਪੰਜਾਬ ਤੋ ਬੇਕਾਰ ਹੀ ਬਦਨਾਮ ਹੈ।
ਇੰਸਟਾਗ੍ਰਾਮ ‘ਤੇ ਵੀਡੀਓ ਅਪਲੋਡ ਕਰਕੇ ਸੁਰਖੀਆਂ ਵਿੱਚ ਆਈ ਆਗਰਾ ਦੇ ਐਮਐਮ ਗੇਟ ਥਾਣੇ ‘ਚ ਤਾਇਨਾਤ ਮਹਿਲਾ ਕਾਂਸਟੇਬਲ ਪ੍ਰਿਅੰਕਾ ਮਿਸ਼ਰਾ ਮਾਨਸਿਕ ਤਣਾਅ ਵਿੱਚੋਂ ਲੰਘ ਰਹੀ ਹੈ। ਸੋਸ਼ਲ ਮੀਡੀਆ ‘ਤੇ ਲੋਕਾਂ ਦੀਆਂ ਟਿੱਪਣੀਆਂ ਤੋਂ ਉਹ ਕਾਫੀ ਪ੍ਰੇਸ਼ਾਨ ਹੈ, ਜਿਸ ਕਰਕੇ ਉਸ ਨੇ ਆਪਣਾ ਅਸਤੀਫ਼ਾ ਐਸਐਸਪੀ ਮੁਨੀਰਾਜ ਨੂੰ ਸੌਂਪ ਦਿੱਤਾ ਹੈ।
ਪ੍ਰਿਅੰਕਾ ਮਿਸ਼ਰਾ ਨੇ ਇੱਕ ਵੀਡੀਓ ਬਣਾਇਆ ਸੀ, ਜਿਸ ਵਿੱਚ ਉਹ ਲਿਪਸਿੰਗ (ਕਿਸੇ ਦੇ ਬੋਲਾਂ ‘ਤੇ ਸਿਰਫ ਬੁੱਲ੍ਹ ਹਿਲਾਉਣੇ) ਕਰਦੀ ਦਿਖਾਈ ਦਿੱਤੀ ਸੀ। ਵੀਡੀਓ ਵਿੱਚ ਉਸ ਨੂੰ, “ ਹਰਿਆਣਾ-ਪੰਜਾਬ ਤੋ ਬੇਕਾਰ ਹੀ ਬਦਨਾਮ ਹੈ। ਆਓ ਕਭੀ ਉੱਤਰ ਪ੍ਰਦੇਸ਼ ਮੇਂ ਰੰਗਬਾਜੀ ਕਿਆ ਹੋਤੀ ਹੈ। ਹਮ ਤੁਮਹੇ ਬਤਾਤੇ ਹੈਂ, ਨਾ ਗੁੰਡਈ ਪੇ ਗਾਨਾ ਬਨਾਤੇ ਹੈ ਔਰ ਨਾ ਗਾੜੀ ਪਰ ਜਾਟ ਗੁੱਜਰ ਲਿਖਾਤੇ ਹੈ। ਹਮਾਰੇ ਯਹਾਂ ਤੋ ਪਾਂਚ ਸਾਲ ਕੇ ਲੌਂਡੇ ਕੱਟਾ ਚਲਾਤੇ ਹੈ” ਦੀ ਲਿਪਸਿੰਗ ਕਰਦੀ ਨੂੰ ਦੇਖਿਆ ਜਾ ਸਕਦਾ ਹੈ। ਇਸੇ ਮਿਊਜ਼ਿਕ ਨਾਲ-ਨਾਲ ਹੱਥ ਨਾਲ ਗੋਲ਼ੀ ਚਲਾਉਣ ਦਾ ਇਸ਼ਾਰਾ ਕਰਦੀ ਪ੍ਰਿਅੰਕਾ ਮਿਸ਼ਰਾ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਛਾ ਗਿਆ।
ਵਾਇਰਲ ਵੀਡੀਓ
View this post on Instagram
ਵੀਡੀਓ ਕਰਕੇ ਸੋਸ਼ਲ ਮੀਡੀਆ ‘ਤੇ ਪ੍ਰਿਅੰਕਾ ਦੇ ਫਾਲੋਅਰਜ਼ ਤਾਂ ਕਾਫੀ ਵੱਧ ਗਏ ਪਰ ਉਸ ਦੀ ਨਿੱਜੀ ਤੇ ਪੇਸ਼ਵਰਾਨਾ ਜ਼ਿੰਦਗੀ ਵਿੱਚ ਤਣਾਅ ਕਾਫੀ ਵੱਧ ਗਿਆ। ਮਾਮਲੇ ਦੀ ਜਾਣਕਾਰੀ ਮਿਲਦਿਆਂ ਹੀ ਆਗਰਾ ਐਸਐਸਪੀ ਨੇ ਪ੍ਰਿਅੰਕਾ ਨੂੰ ਲਾਈਨ ਹਾਜ਼ਰ ਕਰ ਦਿੱਤਾ। ਦੂਜੇ ਪਾਸੇ ਲੋਕਾਂ ਦੇ ਲਗਾਤਾਰ ਕੁਮੈਂਟ ਵੀ ਆ ਰਹੇ ਸੀ ਤੇ ਪ੍ਰੇਸ਼ਾਨ ਹੋਈ ਪ੍ਰਿਅੰਕਾ ਨੇ ਪੁਲਿਸ ਦੀ ਨੌਕਰੀ ਛੱਡਣ ਦਾ ਫੈਸਲਾ ਕਰ ਲਿਆ। ਪਰ ਐਸਐਸਪੀ ਮੁਨੀਰਾਜ ਨੇ ਕਿਹਾ ਹੈ ਕਿ ਉਹ ਪ੍ਰਿਅੰਕਾ ਦੇ ਪਰਿਵਾਰ ਵਾਲਿਆਂ ਨਾਲ ਇਸ ਸਬੰਧੀ ਗੱਲਬਾਤ ਕਰਨ ਮਗਰੋਂ ਹੀ ਫੈਸਲਾ ਕਰਨਗੇ। ਆਪਣੇ ਵੀਡੀਓ ਤੇ ਮਾਨਸਿਕ ਤਣਾਅ ਬਾਰੇ ਵੀ ਪ੍ਰਿਅੰਕਾ ਨੇ ਵੀਡੀਓ ਬਣਾਈ ਹੈ, ਜੋ ਤੁਸੀਂ ਹੇਠਾਂ ਦੇਖ ਸਕਦੇ ਹੋ।
View this post on Instagram