ਮੁੰਬਈ: ਸਾਲ 2017 ਦੀਆਂ ਬਿਹਤਰੀਨ ਫ਼ਿਲਮਾਂ ਤੇ ਕਲਾਕਾਰਾਂ ਨੂੰ 63ਵਾਂ ਫਿਲਮਫੇਅਰ ਐਵਾਰਡ ਦੇ ਦਿੱਤਾ ਗਿਆ ਹੈ। ਇਸ ਵਾਰ ਸਾਕੇਤ ਚੌਧਰੀ ਦੀ ਫ਼ਿਲਮ 'ਹਿੰਦੀ ਮੀਡੀਅਮ' ਦਾ ਜਲਵਾ ਰਿਹਾ। ਇਸ ਨੂੰ ਬੈਸਟ ਫ਼ਿਲਮ ਦਾ ਐਵਾਰਡ ਦਿੱਤਾ ਗਿਆ। ਫ਼ਿਲਮ ਵਿੱਚ ਵੱਡੇ ਸ਼ਹਿਰਾਂ ਦੇ ਅੰਗਰੇਜ਼ੀ ਮੀਡੀਅਮ ਸਕੂਲਾਂ ਵਿੱਚ ਹਿੰਦੀ ਭਾਸ਼ੀ ਲੋਕਾਂ ਨਾਲ ਹੋਣ ਵਾਲੇ ਵਿਤਕਰੇ ਨੂੰ ਵਿਖਾਇਆ ਗਿਆ ਹੈ।
ਇਸ ਦੇ ਅਦਾਕਾਰ ਇਰਫਾਨ ਖ਼ਾਨ ਨੂੰ ਬੈਸਟ ਐਕਟਰ ਦਾ ਐਵਾਰਡ ਦਿੱਤਾ ਗਿਆ। ਦੂਜੇ ਪਾਸੇ ਵਿਦਿਆ ਬਾਲ਼ਨ ਨੂੰ 'ਤੁਮਹਾਰੀ ਸੁਲੁ' ਲਈ ਬੈਸਟ ਐਕਟ੍ਰੈੱਸ ਐਵਾਰਡ ਮਿਲਿਆ। 'ਨਿਊਟਨ' ਨੂੰ ਕ੍ਰਿਟਿਕਸ ਐਵਾਰਡ ਫ਼ਾਰ ਬੈਸਟ ਫ਼ਿਲਮ ਦਿੱਤਾ ਗਿਆ।
ਅਸ਼ਵਨੀ ਅੱਯਰ ਤਿਵਾੜੀ ਨੂੰ ਬੈਸਟ ਡਾਇਰੈਕਟਰ ਚੁਣਿਆ ਗਿਆ। ਇਹ ਸਨਮਾਣ ਉਨ੍ਹਾਂ ਨੂੰ 'ਬਰੇਲੀ ਦੀ ਬਰਫ਼ੀ' ਦੇ ਡਾਇਰੈਕਸ਼ਨ ਲਈ ਦਿੱਤਾ ਗਿਆ। ਫ਼ਿਲਮ ਵਿੱਚ ਆਯੁਸ਼ਮਾਨ ਖੁਰਾਨਾ ਤੇ ਕ੍ਰਿਤੀ ਸੈਨਨ ਨੇ ਅਦਾਕਾਰੀ ਕੀਤੀ ਹੈ। ਇਸ ਤੋਂ ਇਲਾਵਾ ਮੇਘਨਾ ਮਿਸ਼ਰਾ ਤੇ ਅਰਿਜੀਤ ਸਿੰਘ ਨੂੰ ਬੈਸਟ ਸਿੰਗਰ ਚੁਣਿਆ ਗਿਆ। 'ਸੀਕ੍ਰੇਟ ਸੁਪਰਸਟਾਰ' ਦੀ ਅਦਾਕਾਰਾ ਜਾਯਰਾ ਵਸੀਮ ਨੂੰ ਬੈਸਟ ਐਕਟ੍ਰੈਸ ਐਵਾਰਡ ਨਾਲ ਸਨਮਾਨਿਆ ਗਿਆ।