ਮਸ਼ਹੂਰ ਰਿਐਲਿਟੀ ਸ਼ੋਅ ਇੰਡੀਆ ਨੈਕਸਟ ਟਾਪ ਮਾਡਲ ਦੇ ਸੀਜ਼ਨ-3 ਨੂੰ ਰਿਆ ਸੁਬੋਧ ਜਿੱਤਣ ਵਿੱਚ ਕਾਮਯਾਬ ਰਹੀ ਸੀ। ਇਸ ਜਿੱਤ ਤੋਂ ਬਾਅਦ, ਰਿਆ ਦੀਆਂ ਫੋਟੋਆਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਰਿਆ ਦੀ ਸੁੰਦਰਤਾ ਨੂੰ ਮਾਨਤਾ ਉਸ ਦੇ ਸੁਭਾਅ ਅਤੇ ਸ਼ਾਨਦਾਰ ਦਿੱਸਣ ਕਰ ਕੇ ਮਿਲੀ। ਅੱਜ ਅਸੀਂ ਤੁਹਾਨੂੰ ਉਹ ਤਸਵੀਰਾਂ ਦਿਖਾਉਣ ਜਾ ਰਹੇ ਜਿਸ ਕਰ ਕੇ ਰਿਆ ਇਹ ਖਿਤਾਬ ਮਿਲਿਆ-

ਰਿਆ ਗੁਜਰਾਤ ਦੇ ਅਹਿਮਦਾਬਾਦ ਦੀ ਵਸਨੀਕ ਹੈ ਅਤੇ ਉਹ ਆਪਣੀ ਇਮਾਨਦਾਰੀ ਲਈ ਜਾਣੀ ਜਾਂਦੀ ਹੈ, ਜੋ ਸ਼ੋਅ ਵਿੱਚ ਦਿਖਾਈ ਦਿੱਤੀ। ਇੰਡੀਆ ਨੈਸਕਸਟ ਟਾਪ ਮਾਡਲ ਸੀਜ਼ਨ-3 ਵਿੱਚ ਰਿਆ ਨੂੰ ਉਸ ਦੀ ਸਹਿ ਪ੍ਰਤੀਯੋਗੀ ਉਸ ਨੂੰ 'ਗਰਬਾ ਗਰਲ' ਅਤੇ 'ਡਰਾਮਾ ਕੁਈਨ' ਦੇ ਨਾਂਅ ਨਾਲ ਬੁਲਾਉਂਦੀ ਸੀ। ਇਨ੍ਹਾਂ ਸ਼ਬਦਾਂ ਨੇ ਰਿਆ ਸੁਬੋਧ ਨੂੰ ਮਾਡਲ ਬਣਾਉਣ ਵਿੱਚ ਮਦਦ ਕੀਤੀ।

ਰਿਆ ਨੇ ਬਿਕਨੀ ਸ਼ੋਅ ਦੇ ਦੌਰਾਨ ਮਲਾਇਕਾ ਅਰੋੜਾ ਖ਼ਾਨ ਨਾਲ ਫ਼ੋਟੋਸ਼ੂਟ ਕਰਾਇਆ। ਰਿਆ ਨੇ ਸੋਸ਼ਲ ਮੀਡੀਆ 'ਤੇ ਕਿਹਾ, "ਮੈਨੂੰ ਪਤਾ ਸੀ ਕਿ ਇਹ ਮੇਰੀ ਜ਼ਿੰਦਗੀ ਦਾ ਟਰਨਿੰਗ ਪੁਆਇੰਟ ਸਾਬਤ ਹੋਵੇਗਾ।" ਇਸ ਦੇ ਨਾਲ ਹੀ ਉਹ ਕਹਿੰਦੀ ਹੈ ਕਿ ਮੇਰੀ ਸਭ ਤੋਂ ਜ਼ਿਆਦਾ ਚਰਚਾ ਵਿੱਚ ਇਸ ਕਰ ਕੇ ਰਹੀ ਕਿਉਂਕਿ ਮੈਨੂੰ ਮਲਾਇਕਾ ਮੈਡਮ ਅਤੇ ਮਿਲਿੰਦ ਸੋਨਮ ਸਰ ਨਾਲ ਫੋਟੋਸ਼ੂਟ ਕਰਾਉਣ ਦਾ ਮੌਕਾ ਮਿਲਿਆ। ਤਸਵੀਰ ਦੇ ਇਸ ਪੋਜ਼ ਵਿੱਚ ਤਿੰਨੇ ਫਾਈਨਲਿਸਟਾਂ ਨੇ ਓਪੋ ਮੋਬਾਈਲ ਕੰਪਨੀ ਦੇ 2018 ਦੇ ਕੈਲੰਡਰ ਲਈ ਫ਼ੋਟੋਸ਼ੂਟ ਕਰਵਾਇਆ ਹੈ।