Google Doodle Celebrates Sridevi's Birthday: ਅਦਾਕਾਰਾ ਸ਼੍ਰੀਦੇਵੀ ਭਾਰਤੀ ਸਿਨੇਮਾ ਦੀ ਪਹਿਲੀ ਮਹਿਲਾ ਸੁਪਰਸਟਾਰ ਸੀ। ਉਸਨੇ ਸਿਰਫ 4 ਸਾਲ ਦੀ ਉਮਰ ਵਿੱਚ ਮਿਥਿਹਾਸਕ ਫਿਲਮ ਥੁਨੈਵਨ ਨਾਲ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਕੀਤੀ। ਦੱਸ ਦੇਈਏ ਕਿ ਅੱਜ ਅਦਾਕਾਰਾ ਦਾ 60ਵਾਂ ਜਨਮਦਿਨ ਮਨਾਇਆ ਜਾ ਰਿਹਾ ਹੈ। ਇਸ ਮੌਕੇ ਗੂਗਲ ਡੂਡਲ ਨੇ ਖਾਸ ਤਰੀਕੇ ਨਾਲ ਸ਼੍ਰੀ ਦੇਵੀ ਨੂੰ ਜਨਮਦਿਨ ਮੌਕੇ ਸ਼ਰਧਾਂਜਲੀ ਦਿੱਤੀ ਹੈ।
ਇਸ ਗੱਲ ਤੋਂ ਤੁਸੀ ਬਖੂਬੀ ਜਾਣੂ ਹੋ ਕਿ ਦੇਸ਼ ਦੀ ਪਹਿਲੀ ਮਹਿਲਾ ਸੁਪਰਸਟਾਰ ਸ਼੍ਰੀਦੇਵੀ ਆਪਣੀ ਮੌਤ ਤੋਂ ਬਾਅਦ ਵੀ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਰਾਜ ਕਰਦੀ ਹੈ। ਸ਼੍ਰੀਦੇਵੀ ਦੀ ਆਖਰੀ ਫਿਲਮ ਮੌਮ 6 ਸਾਲ ਪਹਿਲਾਂ ਰਿਲੀਜ਼ ਹੋਈ ਸੀ। ਜਾਹਨਵੀ ਕਪੂਰ ਅਜੇ ਵੀ ਉਸ ਭਿਆਨਕ ਦਿਨ ਨੂੰ ਨਹੀਂ ਭੁੱਲੀ ਹੈ ਜਦੋਂ ਉਸ ਨੂੰ ਪਤਾ ਲੱਗਾ ਕਿ ਉਸ ਦੀ ਮਾਂ ਇਸ ਦੁਨੀਆ 'ਚ ਨਹੀਂ ਰਹੀ। ਇਸ ਤੋਂ ਬਾਅਦ ਸਾਊਥ ਤੋਂ ਲੈ ਕੇ ਬਾਲੀਵੁੱਡ ਤੱਕ ਉਨ੍ਹਾਂ ਨੇ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ। ਉਹ 300 ਤੋਂ ਵੱਧ ਬਲਾਕਬਸਟਰ ਫਿਲਮਾਂ ਦੇ ਨਾਲ ਆਪਣੇ ਦੌਰ ਦੀ ਸਭ ਤੋਂ ਸਫਲ ਅਭਿਨੇਤਰੀ ਸੀ। ਇਸ ਵਿਚਾਲੇ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ ਸ਼੍ਰੀ ਦੇਵੀ ਦੇ ਮੌਤ ਤੋਂ ਪਹਿਲਾਂ ਆਪਣੀ ਧੀ ਨੂੰ ਕੀ ਕਿਹਾ ਸੀ।
ਫਿਲਮ 'ਧੜਕ' ਦੀ ਸ਼ੂਟਿੰਗ 'ਚ ਰੁੱਝੀ ਸੀ ਜਾਨਹਵੀ
ਜਾਹਨਵੀ ਕਪੂਰ ਨੇ ਦੱਸਿਆ ਸੀ ਕਿ ਜਦੋਂ ਉਨ੍ਹਾਂ ਦੀ ਮਾਂ ਦੁਬਈ ਜਾ ਰਹੀ ਸੀ ਤਾਂ ਉਸ ਸਮੇਂ ਉਨ੍ਹਾਂ ਨੇ ਆਪਣੀ ਮਾਂ ਨਾਲ ਗੱਲ ਕੀਤੀ ਸੀ। ਜਾਹਨਵੀ ਕਪੂਰ ਨੇ ਦੱਸਿਆ ਸੀ ਕਿ ਉਸ ਸਮੇਂ ਉਹ ਆਪਣੀ ਫਿਲਮ 'ਧੜਕ' ਦੀ ਸ਼ੂਟਿੰਗ 'ਚ ਕਾਫੀ ਰੁੱਝੀ ਹੋਈ ਸੀ, ਅਜਿਹੇ 'ਚ ਕੰਮ ਕਾਰਨ ਉਸ ਨੂੰ ਆਪਣੀ ਮਾਂ ਨਾਲ ਸਮਾਂ ਬਿਤਾਉਣ ਦਾ ਮੌਕਾ ਘੱਟ ਮਿਲ ਰਿਹਾ ਸੀ।
ਸ਼੍ਰੀਦੇਵੀ ਦੀ ਬੇਟੀ ਨੇ ਦੱਸਿਆ ਸੀ ਕਿ ਜਾਹਨਵੀ ਰਾਤ ਨੂੰ ਆਪਣੀ ਮਾਂ ਦੇ ਕਮਰੇ 'ਚ ਗਈ ਸੀ। ਉਸ ਸਮੇਂ ਸ਼੍ਰੀਦੇਵੀ ਕਾਫੀ ਰੁੱਝੀ ਹੋਈ ਸੀ ਕਿਉਂਕਿ ਉਹ ਮੋਹਿਤ ਮਾਰਵਾਹ ਦੇ ਵਿਆਹ 'ਤੇ ਜਾਣ ਲਈ ਪੈਕਿੰਗ ਕਰ ਰਹੀ ਸੀ। ਅਜਿਹੇ 'ਚ ਜਦੋਂ ਜਾਹਨਵੀ ਕਪੂਰ ਨੇ ਦੇਖਿਆ ਕਿ ਉਸ ਦੀ ਮਾਂ ਬਿਜ਼ੀ ਹੈ ਤਾਂ ਉਹ ਆਪਣੇ ਕਮਰੇ 'ਚ ਚਲੀ ਗਈ।
ਜਾਹਨਵੀ ਕਪੂਰ ਲਈ ਸ਼੍ਰੀ ਦੇਵੀ ਦੀ ਆਖਰੀ ਯਾਦ
ਇਕ ਇੰਟਰਵਿਊ ਦੌਰਾਨ ਅਦਾਕਾਰਾ ਨੇ ਕਿਹਾ ਸੀ- 'ਮਾਂ ਦੇ ਦੁਬਈ ਜਾਣ ਤੋਂ ਇਕ ਰਾਤ ਪਹਿਲਾਂ ਮੈਂ ਆਪਣੇ ਕਮਰੇ 'ਚ ਸੀ। ਫਿਰ ਮੈਂ ਆਪਣੀ ਮੰਮੀ ਕੋਲ ਗਈ, ਕਿਉਂਕਿ ਮੈਨੂੰ ਨੀਂਦ ਨਹੀਂ ਆ ਰਹੀ ਸੀ, ਇਸ ਲਈ ਮੈਂ ਸੋਚਿਆ ਕਿ ਮੈਨੂੰ ਕੁਝ ਦੇਰ ਉਨ੍ਹਾਂ ਨਾਲ ਗੱਲ ਕਰਨੀ ਚਾਹੀਦੀ ਹੈ। ਜਦੋਂ ਮੈਂ ਕਮਰੇ ਵਿੱਚ ਗਈ ਤਾਂ ਮੰਮੀ ਰੁੱਝੀ ਹੋਈ ਸੀ। ਉਹ ਵਿਆਹ 'ਤੇ ਜਾਣ ਲਈ ਪੈਕਿੰਗ ਕਰ ਰਹੀ ਸੀ। ਮੈਂ ਸ਼ੂਟਿੰਗ 'ਤੇ ਵੀ ਜਾਣਾ ਸੀ। ਮੈਂ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਆ ਕੇ ਮੈਨੂੰ ਸੂਲਾ ਦਿਓ, ਪਰ ਉਹ ਪੈਕਿੰਗ ਕਰ ਰਹੇ ਸੀ। ਫਿਰ ਜਦੋਂ ਉਹ ਆਈ, ਮੈਂ ਅੱਧੀ ਸੌਂ ਚੁੱਕੀ ਸੀ। ਪਰ ਮੈਂ ਮਹਿਸੂਸ ਕਰ ਸਕਦੀ ਸੀ ਕਿ ਉਹ ਮੇਰੇ ਸਿਰ ਨੂੰ ਥਪਥਪਾਉਂਦੀ ਹਨ।
ਵੋਗ ਮੁਤਾਬਕ ਜਾਹਨਵੀ ਕਪੂਰ ਨੇ ਦੱਸਿਆ ਸੀ ਕਿ 'ਉਸ ਰਾਤ ਜਦੋਂ ਮਾਂ ਦਾ ਸਾਰਾ ਕੰਮ ਖਤਮ ਹੋ ਗਿਆ ਤਾਂ ਉਹ ਮੇਰੇ ਕਮਰੇ 'ਚ ਆਈ। ਇਸ ਤੋਂ ਬਾਅਦ ਮੰਮੀ ਨੇ ਪਿਆਰ ਨਾਲ ਮੇਰੇ ਮੱਥੇ ਨੂੰ ਚੁੰਮਿਆ ਅਤੇ ਮੇਰੇ ਸਿਰ ਨੂੰ ਥਪਥਪਾਇਆ। ਇਹ ਜਾਹਨਵੀ ਕਪੂਰ ਲਈ ਸ਼੍ਰੀਦੇਵੀ ਦੀ ਆਖਰੀ ਯਾਦ ਰਹੀ। ਸ਼੍ਰੀਦੇਵੀ ਦੀ ਮੌਤ ਤੋਂ ਬਾਅਦ ਜਾਹਨਵੀ ਕਪੂਰ ਇਕੱਲਾਪਣ ਮਹਿਸੂਸ ਕਰਨ ਲੱਗੀ।