ਪੜਚੋਲ ਕਰੋ
ਗੁਰਦਾਸ ਮਾਨ ਦੀ ਮਾਤਾ ਦਾ ਗਿੱਦੜਵਾਹਾ ਵਿਖੇ ਅੰਤਿਮ ਸਸਕਾਰ

ਮੁਕਤਸਰ: ਪੰਜਾਬੀ ਗਾਇਕ ਗੁਰਦਾਸ ਮਾਨ ਦੀ ਮਾਤਾ ਤੇਜ ਕੌਰ ਦਾ ਅੱਜ ਗਿੱਦੜਵਾਹਾ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਗਿਆ। ਮਾਤਾ ਤੇਜ ਕੌਰ ਕੱਲ੍ਹ ਅਕਾਲ ਚਲਾਣਾ ਕਰ ਗਏ ਹਨ। ਉਹ 86 ਸਾਲਾਂ ਦੇ ਸਨ। ਮਾਤਾ ਜੀ ਆਪਣੇ ਦੂਸਰੇ ਬੇਟੇ ਗੁਰਪੰਥ ਸਿੰਘ ਮਾਨ ਕੋਲ ਗਿੱਦੜਬਾਹ ਵਾਲੇ ਘਰ 'ਚ ਹੀ ਰਹਿ ਰਹੇ ਸਨ। ਇਸ ਮੌਕੇ ਉਤੇ ਗੁਰਦਾਸ ਮਾਨ , ਉਹਨਾਂ ਦੀ ਪਤਨੀ ਮਨਜੀਤ ਮਾਨ ਅਤੇ ਉਹਨਾਂ ਦਾ ਬੇਟਾ ਗੁਰਇੱਕ ਮਾਨ ਅਤੇ ਹੋਰ ਲੋਕਾਂ ਨੇ ਪਹੁੰਚ ਕੇ ਮਾਤਾ ਤੇਜ ਕੌਰ ਨੂੰ ਸ਼ਰਧਾਂਜਲੀ ਭੇਟ ਕੀਤੀ।
ਮਾਤਾ ਤੇਜ ਕੌਰ ਆਪਣੇ ਪਿੱਛੇ 2 ਬੇਟੇ ਤੇ 1 ਬੇਟੀ ਛੱਡ ਗਏ ਹਨ। ਮਾਤਾ ਤੇਜ ਕੌਰ ਦੇ ਦਿਹਾਂਤ 'ਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਮੇਤ ਹੋਰ ਸ਼ਖਸੀਅਤਾਂ ਨੇ ਦੁੱਖ ਜਤਾਇਆ ਹੈ।
Before You Go
CM Mann's order? No NOC! — Majithia's big claim
ਟ੍ਰੈਂਡਿੰਗ ਟੌਪਿਕ






















