The Birthday Of Simi Garewal : 'ਮੇਰਾ ਨਾਮ ਜੋਕਰ' (Mera Naam Joker) ਤੋਂ ਮੈਰੀ ਦੇ ਕਿਰਦਾਰ ਨਾਲ ਮਸ਼ਹੂਰ ਹੋਈ ਸਿਮੀ ਗਰੇਵਾਲ ਦਾ ਨਾਂ ਆਪਣੇ ਸਮੇਂ ਦੀਆਂ ਬਿਹਤਰੀਨ ਅਭਿਨੇਤਰੀਆਂ 'ਚ ਗਿਣਿਆ ਜਾਂਦਾ ਹੈ। ਸਿਮੀ ਗਰੇਵਾਲ ਅੱਜ ਆਪਣਾ 75ਵਾਂ ਜਨਮ ਦਿਨ ਮਨਾ ਰਹੀ ਹੈ। ਸਿਮੀ ਗਰੇਵਾਲ ਆਪਣੀ ਫਿਲਮੀ ਜ਼ਿੰਦਗੀ ਦੇ ਨਾਲ-ਨਾਲ ਆਪਣੀ ਲਵ ਲਾਈਫ ਨੂੰ ਲੈ ਕੇ ਕਾਫੀ ਚਰਚਾ 'ਚ ਰਹੀ ਹੈ। ਅੱਜ ਉਨ੍ਹਾਂ ਦੇ ਜਨਮ ਦਿਨ ਦੇ ਮੌਕੇ 'ਤੇ ਆਓ ਜਾਣਦੇ ਹਾਂ ਸਿਮੀ ਗਰੇਵਾਲ ਅਤੇ ਨਵਾਬ ਪਟੌਦੀ ਦੀ ਅਧੂਰੀ ਪ੍ਰੇਮ ਕਹਾਣੀ ਬਾਰੇ।


 ਇਹ ਵੀ ਪੜ੍ਹੋ : Gangster In Punjab: ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਰਿਮਾਂਡ ਹੋਇਆ ਖ਼ਤਮ, ਲੁਧਿਆਣਾ ਅਦਾਲਤ ਵਿੱਚ ਅੱਜ ਮੁੜ ਹੋਵੇਗੀ ਪੇਸ਼ੀ

ਨਵਾਬ ਪਟੌਦੀ ਦੇ ਪਿਆਰ 'ਚ ਸੀ ਦੀਵਾਨੀ 

ਸਿਮੀ ਗਰੇਵਾਲ ਨੂੰ ਮਨਸੂਰ ਅਲੀ ਖਾਨ ਪਟੌਦੀ ਉਰਫ ਨਵਾਬ ਪਟੌਦੀ ਨਾਲ ਪਿਆਰ ਹੋ ਗਿਆ ਸੀ, ਜੋ ਆਪਣੇ ਸਮੇਂ ਦਾ ਇੱਕ ਸ਼ਾਨਦਾਰ ਕ੍ਰਿਕਟਰ ਸੀ। ਦੋਵੇਂ ਇੱਕ ਦੂਜੇ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਪਿਆਰ ਕਰਦੇ ਸਨ। ਸਿਮੀ ਗਰੇਵਾਲ ਅਤੇ ਨਵਾਬ ਪਟੌਦੀ ਦੇ ਰਿਸ਼ਤਿਆਂ ਦੀਆਂ ਖ਼ਬਰਾਂ ਬਾਲੀਵੁੱਡ ਦੇ ਗਲਿਆਰਿਆਂ ਵਿੱਚ ਵੀ ਆਮ ਹੋ ਗਈਆਂ ਸਨ। ਮੀਡੀਆ ਰਿਪੋਰਟਾਂ ਮੁਤਾਬਕ ਦੋਵਾਂ ਨੂੰ ਹਰ ਪਬਲਿਕ ਈਵੈਂਟ 'ਚ ਇਕੱਠੇ ਦੇਖਿਆ ਜਾਂਦਾ ਸੀ। ਇਸ ਦੇ ਨਾਲ ਹੀ ਮਨਸੂਰ ਅਲੀ ਖਾਨ ਨੇ ਸਿਮੀ ਗਰੇਵਾਲ ਨਾਲ ਵਿਆਹ ਕਰਨ ਦਾ ਮਨ ਬਣਾ ਲਿਆ ਸੀ। ਇਸ ਕਾਰਨ ਉਹ ਸਿਮੀ ਨੂੰ ਆਪਣੇ ਪਰਿਵਾਰਕ ਮੈਂਬਰਾਂ ਨਾਲ ਵੀ ਮਿਲਾਉਣਾ ਚਾਹੁੰਦੇ  ਸੀ।

ਇਸ ਅਦਾਕਾਰਾ ਕਾਰਨ ਟੁੱਟਿਆ ਰਿਸ਼ਤਾ

ਜਦੋਂ ਨਵਾਬ ਪਟੌਦੀ ਸਿਮੀ ਗਰੇਵਾਲ ਦੇ ਪਿਆਰ ਵਿੱਚ ਖੋਏ ਹੋਏ ਸੀ, ਉਸੇ ਸਮੇਂ ਉਸ ਦੀ ਮੁਲਾਕਾਤ ਆਪਣੇ ਸਮੇਂ ਦੀ ਸ਼ਾਨਦਾਰ ਅਦਾਕਾਰਾ ਸ਼ਰਮੀਲਾ ਟੈਗੋਰ ਨਾਲ ਹੋਈ ਸੀ। ਉਦੋਂ ਤੋਂ ਉਸ ਨੇ ਸਿਮੀ ਗਰੇਵਾਲ ਨਾਲ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ ਸੀ। ਲਗਭਗ ਦੋ ਸਾਲ ਤੱਕ ਇੱਕ ਦੂਜੇ ਨਾਲ ਰਿਲੇਸ਼ਨਸ਼ਿਪ ਵਿੱਚ ਰਹਿਣ ਤੋਂ ਬਾਅਦ ਇੱਕ ਦਿਨ ਅਚਾਨਕ ਮਨਸੂਰ ਅਲੀ ਖਾਨ ਸਿਮੀ ਦੇ ਘਰ ਗਏ ਅਤੇ ਇੱਕ ਪਲ ਵਿੱਚ ਸਿਮੀ ਗਰੇਵਾਲ ਤੋਂ ਮੁਆਫੀ ਮੰਗਦੇ ਹੋਏ ਕਿਹਾ ਕਿ 'ਹੁਣ ਉਨ੍ਹਾਂ ਵਿਚਕਾਰ ਸਭ ਕੁਝ ਖਤਮ ਹੋ ਗਿਆ ਹੈ ਅਤੇ ਉਨ੍ਹਾਂ ਨੂੰ ਕੋਈ ਹੋਰ ਮਿਲ ਗਿਆ ਹੈ'। ਜਿਵੇਂ ਹੀ ਮਨਸੂਰ ਨੇ ਇਹ ਕਿਹਾ, ਉਨ੍ਹਾਂ ਦਾ ਰਿਸ਼ਤਾ ਹਮੇਸ਼ਾ ਲਈ ਖਤਮ ਹੋ ਗਿਆ।