ਪੜਚੋਲ ਕਰੋ
ਹਰਭਜਨ ਦਾ ਨਵਾਂ ਗੀਤ 'ਸ਼ੇਰ' ਰਿਲੀਜ਼

ਚੰਡੀਗੜ੍ਹ: ਪੰਜਾਬੀ ਗਾਇਕ ਹਰਭਜਨ ਮਾਨ ਦਾ ਨਵਾਂ ਗੀਤ 'ਸ਼ੇਰ' ਰਿਲੀਜ਼ ਹੋ ਗਿਆ ਹੈ। ਗੀਤ ਦੇ ਬੋਲ ਬਾਬੂ ਸਿੰਘ ਮਾਨ ਨੇ ਲਿਖੇ ਹਨ ਤੇ ਸੰਗੀਤ ਟਾਈਗਰਸਟਾਈਲ ਨੇ ਕੀਤਾ ਹੈ।ਵੀਡੀਓ ਸਟੈਲਿਨਵੀਰ ਨੇ ਸ਼ੂਟ ਕੀਤਾ ਹੈ। ਦਰਸ਼ਕਾਂ ਨੂੰ ਗਾਣੇ ਦੇ ਬੋਲ ਬੇਹੱਦ ਪਸੰਦ ਆ ਰਹੇ ਹਨ। ਨਾਲ ਹੀ ਹਰਭਜਨ ਦੀ ਫਿੱਟਨੈੱਸ ਦੀ ਵੀ ਚਰਚਾ ਹੋ ਰਹੀ ਹੈ। ਇਸ ਦੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਇਸ ਗੀਤ ਰਾਹੀਂ ਹਰਭਜਨ ਨੇ ਕੌਰ ਬੀ, ਅਮਰਿਤ ਮਾਨ ਤੇ ਜੈਜ਼ੀ ਬੀ ਦੇ ਗਾਣੇ 'ਸ਼ਿਕਾਰ' ਨੂੰ ਜਵਾਬ ਦਿੱਤਾ ਹੈ। ਰਿਲੀਜ਼ ਤੋਂ ਪਹਿਲਾਂ ਵੀ ਇਸ 'ਤੇ ਕਾਫੀ ਕੰਟਰੋਵਰਸੀ ਹੋਈ ਸੀ।
Before You Go
CM Mann's order? No NOC! — Majithia's big claim
ਟ੍ਰੈਂਡਿੰਗ ਟੌਪਿਕ






















