ਪੜਚੋਲ ਕਰੋ
(Source: ECI/ABP News)
Tandav Controversy: ਰਿਲੀਜ਼ ਦੇ ਨਾਲ ਸੋਸ਼ਲ ਮੀਡੀਆ 'ਤੇ ਸੁਰੂ ਹੋਇਆ #Tandav! ਜਾਣੋ ਕਿਸ ਸੀਨ ਕਰਕੇ ਭੜਕੇ ਲੋਕ
ਭਾਰਤ ਵਿੱਚ ਅਕਸਰ ਬਾਲੀਵੁੱਡ ਫਿਲਮਾਂ ਅਕਸਰ ਆਪਣੇ ਕੰਟੇਂਟ ਜਾਂ ਕਹਾਣੀ ਕਰਕੇ ਵਿਵਾਦਾਂ ਵਿੱਚ ਫਸ ਜਾਂਦੀਆਂ ਹਨ। ਕੋਰੋਨਾ ਪੀਰੀਅਡ ਵਿਚ ਵੈੱਬ ਸੀਰੀਜ਼ ਦਾ ਕ੍ਰੇਜ ਹਰ ਕਿਸੇ 'ਤੇ ਫ਼ਿਲਮਾਂ ਤੋਂ ਜ਼ਿਆਦਾ ਰਿਹਾ। ਅੱਜ ਵੀ ਅਸੀਂ ਤੁਹਾਨੂੰ ਇੱਕ ਨਵੀਂ ਵੈਬ ਸੀਰੀਜ਼ ਦੇ ਬਾਰੇ ਦੱਸ ਰਹੇ ਹਾਂ, ਜਿਸ ਨੇ ਰਿਲੀਜ਼ ਹੁੰਦੇ ਹੀ ਸੁਰਖੀਆਂ 'ਚ ਆਉਣਾ ਸ਼ੁਰੂ ਕਰ ਦਿੱਤਾ ਹੈ।
![Tandav Controversy: ਰਿਲੀਜ਼ ਦੇ ਨਾਲ ਸੋਸ਼ਲ ਮੀਡੀਆ 'ਤੇ ਸੁਰੂ ਹੋਇਆ #Tandav! ਜਾਣੋ ਕਿਸ ਸੀਨ ਕਰਕੇ ਭੜਕੇ ਲੋਕ Hashtag 'Boycott Tandav' Trends on Twitter for Allegedly 'Mocking' Hindu Gods Tandav Controversy: ਰਿਲੀਜ਼ ਦੇ ਨਾਲ ਸੋਸ਼ਲ ਮੀਡੀਆ 'ਤੇ ਸੁਰੂ ਹੋਇਆ #Tandav! ਜਾਣੋ ਕਿਸ ਸੀਨ ਕਰਕੇ ਭੜਕੇ ਲੋਕ](https://static.abplive.com/wp-content/uploads/sites/5/2021/01/16185321/Tandav.jpg?impolicy=abp_cdn&imwidth=1200&height=675)
ਮੁੰਬਈ: ਭਾਰਤ ਵਿੱਚ ਅਕਸਰ ਬਾਲੀਵੁੱਡ ਫਿਲਮਾਂ ਅਕਸਰ ਆਪਣੇ ਕੰਟੇਂਟ ਜਾਂ ਕਹਾਣੀ ਕਰਕੇ ਵਿਵਾਦਾਂ ਵਿੱਚ ਫਸ ਜਾਂਦੀਆਂ ਹਨ। ਕੋਰੋਨਾ ਪੀਰੀਅਡ ਵਿਚ ਵੈੱਬ ਸੀਰੀਜ਼ ਦਾ ਕ੍ਰੇਜ ਹਰ ਕਿਸੇ 'ਤੇ ਫ਼ਿਲਮਾਂ ਤੋਂ ਜ਼ਿਆਦਾ ਰਿਹਾ। ਅੱਜ ਵੀ ਅਸੀਂ ਤੁਹਾਨੂੰ ਇੱਕ ਨਵੀਂ ਵੈਬ ਸੀਰੀਜ਼ ਦੇ ਬਾਰੇ ਦੱਸ ਰਹੇ ਹਾਂ, ਜਿਸ ਨੇ ਰਿਲੀਜ਼ ਹੁੰਦੇ ਹੀ ਸੁਰਖੀਆਂ 'ਚ ਆਉਣਾ ਸ਼ੁਰੂ ਕਰ ਦਿੱਤਾ ਹੈ।
ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਸੈਫ ਅਲੀ ਖ਼ਾਨ (Saif Ali Khan) ਸਟਾਰਰ ਅਤੇ ਜ਼ਫਰ ਅਲੀ ਅੱਬਾਸ ਦੀ ਫਿਲਮ 'ਤਾਂਡਵ' (Tandav) ਦੀ। ਦਰਅਸਲ, ਇਹ ਇੱਕ ਰਾਜਨੀਤਿਕ ਵੈੱਬ ਸਰੀਜ਼ ਹੈ ਜੋ ਕਿ ਐਮਜ਼ੋਨ ਪ੍ਰਾਈਮ ਵੀਡੀਓ 'ਤੇ ਕੱਲ੍ਹ ਰਾਤ ਰਿਲੀਜ਼ ਕੀਤੀ ਗਈ। ਇਸ ਦੇ ਰਿਲੀਜ਼ ਹੋਣ ਤੋਂ ਬਾਅਦ ਸੋਸ਼ਲ ਮੀਡੀਆ ਇਸ ਸੀਰੀਜ਼ ਨੂੰ ਲੈ ਕੇ ਕਾਫ਼ੀ ਵਿਵਾਦ ਸ਼ੁਰੂ ਹੋ ਗਿਆ। ਟਵਿੱਟਰ 'ਤੇ #BoycottTandav ਤੇਜ਼ੀ ਨਾਲ ਟ੍ਰੈਂਡ ਹੋ ਰਿਹਾ ਹੈ।
ਇਹ ਵੀ ਪੜ੍ਹੋ: Blackbuck Case: ਸਲਮਾਨ ਖ਼ਾਨ ਲਈ ਅਹਿਮ ਦਿਨ, ਜੋਧਪੁਰ ਦੀ ਅਦਾਲਤ ਅੱਜ ਕਰੇਗੀ ਫੈਸਲਾ
ਆਓ ਜਾਣਦੇ ਹਾਂ ਕਿ 'ਤਾਂਡਵ' ਕਸਿ ਮੁੱਦੇ ਨੂੰ ਲੈ ਕੇ ਵਿਵਾਦਾਂ 'ਚ ਆਈ
ਵੈੱਬ ਸੀਰੀਜ਼ ਦੇ ਪਹਿਲੇ ਐਪੀਸੋਡ ਵਿਚ ਮੁਹੰਮਦ ਜ਼ੀਸ਼ਨ ਅਯੂਬ (Mohammed Zeeshan Ayyub) ਭਗਵਾਨ ਸ਼ਿਵ ਦਾ ਭੇਸ 'ਚ ਨਜ਼ਰ ਆ ਰਿਹਾ ਹੈ ਅਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਹ ਕਹਿੰਦਾ ਹੈ ਕਿ ਤੁਸੀਂ ਕਿਸ ਤੋਂ ਆਜ਼ਾਦੀ ਚਾਹੁੰਦੇ ਹਾਂ। ਜਿਵੇਂ ਹੀ ਉਹ ਸਟੇਜ 'ਤੇ ਆਉਂਦਾ ਹੈ ਇੱਕ ਸਟੇਜ ਸੰਚਾਲਕ ਕਹਿੰਦਾ ਹੈ,' ਨਾਰਾਇਣ-ਨਾਰਾਇਣ। ਰੱਬ ਕੁਝ ਕਰੋ। ਰਾਮਜੀ ਦੇ ਫੋਲੋਅਰਸ ਲਗਾਤਾਰ ਸੋਸ਼ਲ ਮੀਡੀਆ 'ਤੇ ਵੱਧ ਰਹੇ ਹਨ। ਮੈਨੂੰ ਲਗਦਾ ਹੈ ਕਿ ਸਾਨੂੰ ਕੁਝ ਨਵੀਆਂ ਰਣਨੀਤੀਆਂ ਵੀ ਬਣਾਉਣੀਆਂ ਚਾਹੀਦੀਆਂ ਹਨ।" ਸ਼ਿਵ ਦੇ ਰੂਪ ਵਿਚ ਦਿਖਾਈ ਦੇਣ ਵਾਲੀ ਜ਼ੀਸ਼ਨ ਅਯੂਬ ਕਹਿੰਦੇ ਹਨ, "ਕੀ ਕਰਾਂ ਮੈਂ ਤਸਵੀਰ ਬਦਲ ਦੇਵਾਂ ਕੀ?" ਇਸ 'ਤੇ ਮੰਚ ਸੰਚਾਲਕ ਕਹਿੰਦਾ ਹੈ।
ਮੇਕਰਸ ਨੂੰ ਮਿਲਿਆ ਨੋਟਿਸ
ਰਿਪੋਰਟਾਂ ਮੁਤਾਬਕ ਹਾਈ ਕੋਰਟ ਦੇ ਐਡਵੋਕੇਟ ਆਸ਼ੂਤੋਸ਼ ਦੂਬੇ ਨੇ ਐਮਜ਼ੋਨ ਪ੍ਰਾਈਮ ਵੀਡੀਓ ਅਤੇ ਅਲੀ ਅੱਬਾਸ ਜ਼ਫਰ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਵੈੱਬ ਸੀਰੀਜ਼ ‘ਤਾਂਡਵ’ ਨੇ ਹਿੰਦੂ ਦੇਵਤਿਆਂ ਦੀ ਆਪਮਾਨ ਕੀਤਾ ਹੈ ਅਤੇ ਉਨ੍ਹਾਂ ਦਾ ਮਜ਼ਾਕ ਬਣਾਇਆ ਹੈ। ਐਡਵੋਕੇਟ ਆਸ਼ੂਤੋਸ਼ ਦੂਬੇ ਨੇ ਆਪਣੇ ਟਵਿੱਟਰ ਅਕਾਉਂਟ ਤੋਂ ਟਵੀਟ ਕਰਕੇ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਤਕਨਾਲੌਜੀ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)