ਪੜਚੋਲ ਕਰੋ

Dharmendra: ਧਰਮਿੰਦਰ ਦਾ ਇਹ ਵੱਡਾ ਸੁਪਨਾ ਰਹਿ ਗਿਆ ਅਧੂਰਾ, ਹੇਮਾ ਮਾਲਿਨੀ ਨੇ ਨਮ ਅੱਖਾਂ ਨਾਲ ਕੀਤਾ ਖੁਲਾਸਾ; ਗਮਗੀਨ ਹੋ ਗਏ ਫੈਨਜ਼...

Hema Malini on Dharmendra: ਬਾਲੀਵੁੱਡ ਅਦਾਕਾਰਾ ਅਤੇ ਮੈਂਬਰ ਪਾਰਲੀਮੈਂਟ ਹੇਮਾ ਮਾਲਿਨੀ ਨੇ ਆਪਣੇ ਪਤੀ ਅਤੇ ਦਿੱਗਜ ਅਦਾਕਾਰ ਧਰਮਿੰਦਰ ਦੀ ਯਾਦ ਵਿੱਚ ਵੀਰਵਾਰ ਨੂੰ ਦਿੱਲੀ ਵਿੱਚ ਇੱਕ ਪ੍ਰੇਅਰ ਮੀਟ ਦਾ ਆਯੋਜਨ ਕੀਤਾ ਸੀ...

Hema Malini on Dharmendra: ਬਾਲੀਵੁੱਡ ਅਦਾਕਾਰਾ ਅਤੇ ਮੈਂਬਰ ਪਾਰਲੀਮੈਂਟ ਹੇਮਾ ਮਾਲਿਨੀ ਨੇ ਆਪਣੇ ਪਤੀ ਅਤੇ ਦਿੱਗਜ ਅਦਾਕਾਰ ਧਰਮਿੰਦਰ ਦੀ ਯਾਦ ਵਿੱਚ ਵੀਰਵਾਰ ਨੂੰ ਦਿੱਲੀ ਵਿੱਚ ਇੱਕ ਪ੍ਰੇਅਰ ਮੀਟ ਦਾ ਆਯੋਜਨ ਕੀਤਾ ਸੀ। ਇਸ ਸਮਾਰੋਹ ਵਿੱਚ ਰਾਜਨੀਤੀ ਅਤੇ ਫਿਲਮ ਜਗਤ ਦੀਆਂ ਕਈ ਵੱਡੀਆਂ ਹਸਤੀਆਂ ਸ਼ਾਮਲ ਹੋਈਆਂ। ਪੂਰੇ ਪ੍ਰੋਗਰਾਮ ਦੌਰਾਨ ਹੇਮਾ ਬਹੁਤ ਭਾਵੁਕ ਨਜ਼ਰ ਆਈ ਅਤੇ ਉਨ੍ਹਾਂ ਨੇ ਧਰਮਿੰਦਰ ਦੇ ਅਧੂਰੇ ਰਹਿ ਗਏ ਇੱਕ ਖਾਸ ਸੁਪਨੇ ਦਾ ਜ਼ਿਕਰ ਕੀਤਾ, ਜਿਸ ਨੂੰ ਸੁਣ ਕੇ ਉੱਥੇ ਮੌਜੂਦ ਸਭ ਦੀਆਂ ਅੱਖਾਂ ਨਮ ਹੋ ਗਈਆਂ।

ਜਾਣੋ ਧਰਮਿੰਦਰ ਦਾ ਅਧੂਰਾ ਸੁਪਨਾ ਕੀ ਸੀ ?

ਦੱਸ ਦੇਈਏ ਕਿ ਹੇਮਾ ਮਾਲਿਨੀ ਨੇ ਇਸ ਪ੍ਰੇਅਰ ਮੀਟ ਦੌਰਾਨ ਦੱਸਿਆ ਕਿ ਧਰਮਿੰਦਰ ਦੇ ਸ਼ਖ਼ਸੀਅਤ ਦਾ ਇੱਕ ਖਾਸ ਪਹਿਲੂ ਸਮੇਂ ਦੇ ਨਾਲ ਸਾਹਮਣੇ ਆਇਆ ਸੀ, ਜੋ ਕਿ ਉਰਦੂ ਸ਼ਾਇਰੀ ਦਾ ਉਨ੍ਹਾਂ ਦਾ ਸ਼ੌਕ ਸੀ। ਉਨ੍ਹਾਂ ਦੱਸਿਆ ਕਿ ਧਰਮਿੰਦਰ ਦੀ ਇਹ ਖਾਸ ਪਛਾਣ ਸੀ ਕਿ ਉਹ ਹਰ ਸਥਿਤੀ ਵਿੱਚ ਇੱਕ 'ਸ਼ੇਰ' (ਸ਼ਾਇਰੀ) ਸੁਣਾ ਦਿੰਦੇ ਸਨ।

 
 
 
 
 
View this post on Instagram
 
 
 
 
 
 
 
 
 
 
 

A post shared by Rajesh Kumar (@marketing.by.raj)

 

ਹੇਮਾ ਨੇ ਦੱਸਿਆ, "ਮੈਂ ਉਨ੍ਹਾਂ ਨੂੰ ਕਿਹਾ ਸੀ ਕਿ ਤੁਸੀਂ ਇੰਨੀ ਖੂਬਸੂਰਤ ਸ਼ਾਇਰੀ ਲਿਖਦੇ ਹੋ, ਇਸ ਨੂੰ ਇੱਕ ਕਿਤਾਬ ਦੇ ਰੂਪ ਵਿੱਚ ਪ੍ਰਕਾਸ਼ਿਤ ਕਰਵਾਉਣਾ ਚਾਹੀਦਾ ਹੈ"। ਉਨ੍ਹਾਂ ਦੱਸਿਆ ਕਿ ਧਰਮਿੰਦਰ ਇਸ ਸੁਪਨੇ ਨੂੰ ਲੈ ਕੇ ਗੰਭੀਰ ਸਨ ਅਤੇ ਕਿਤਾਬ ਲਈ ਯੋਜਨਾਵਾਂ ਵੀ ਸ਼ੁਰੂ ਕਰ ਚੁੱਕੇ ਸਨ ਪਰ ਇਹ ਸੁਪਨਾ ਅਧੂਰਾ ਰਹਿ ਗਿਆ।

ਧਰਮਿੰਦਰ ਬਾਰੇ ਹੋਰ ਕੀ ਬੋਲੀ ਹੇਮਾ ਮਾਲਿਨੀ  

ਇਸ ਦੌਰਾਨ ਆਪਣੇ ਪਤੀ ਧਰਮਿੰਦਰ ਨੂੰ ਯਾਦ ਕਰਦੇ ਹੋਏ ਹੇਮਾ ਮਾਲਿਨੀ ਦੇ ਸ਼ਬਦਾਂ ਵਿੱਚ ਦਰਦ ਸਾਫ਼ ਝਲਕ ਰਿਹਾ ਸੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਦੇਹਾਂਤ ਨਾਲ ਦੁਨੀਆ ਦੁਖੀ ਹੈ ਪਰ ਉਨ੍ਹਾਂ ਲਈ ਇਹ ਕਦੇ ਨਾ ਮਿਟਣ ਵਾਲਾ ਦਰਦ ਹੈ। ਉਨ੍ਹਾਂ ਕਿਹਾ, "ਇੱਕ ਸਾਥੀ ਨੂੰ ਖੋਹਣ ਦਾ ਦਰਦ ਮੈਂ ਹਮੇਸ਼ਾ ਮਹਿਸੂਸ ਕਰਾਂਗੀ"। ਹੇਮਾ ਨੇ ਧਰਮਿੰਦਰ ਦੇ ਸ਼ਖ਼ਸੀਅਤ ਨੂੰ ਵਿਸ਼ਾਲ ਦੱਸਿਆ ਅਤੇ ਕਿਹਾ ਕਿ ਉਹ ਹਰ ਕਿਸੇ ਨਾਲ ਪਿਆਰ, ਸਨਮਾਨ ਅਤੇ ਆਪਣੇਪਣ ਨਾਲ ਗੱਲ ਕਰਦੇ ਸਨ।

ਆਪਣੇ ਅਤੇ ਧਰਮਿੰਦਰ ਦੇ ਰਿਸ਼ਤੇ ਦੀ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਪਿਆਰ ਸੱਚਾ ਸੀ। ਉਨ੍ਹਾਂ ਨੇ ਹਰ ਹਾਲਤ ਦਾ ਇਕੱਠੇ ਸਾਹਮਣਾ ਕੀਤਾ ਅਤੇ ਫਿਰ ਵਿਆਹ ਕੀਤਾ। ਜ਼ਿਕਰਯੋਗ ਹੈ ਕਿ ਬਾਲੀਵੁੱਡ ਦੇ 'ਹੀ-ਮੈਨ' ਧਰਮਿੰਦਰ ਨੇ 24 ਨਵੰਬਰ ਨੂੰ 89 ਸਾਲ ਦੀ ਉਮਰ ਵਿੱਚ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ।

 

ਟਾਪ ਹੈਡਲਾਈਨ

Artist Death: ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਕਲਾਕਾਰ ਦੀ ਭੇਤਭਰੇ ਹਾਲਾਤਾਂ 'ਚ ਮੌਤ! ਬਾਥਰੂਮ ''ਚੋਂ ਮਿਲੀ ਲਾਸ਼, ਮੱਚਿਆ ਹੜਕੰਪ...
ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਕਲਾਕਾਰ ਦੀ ਭੇਤਭਰੇ ਹਾਲਾਤਾਂ 'ਚ ਮੌਤ! ਬਾਥਰੂਮ ''ਚੋਂ ਮਿਲੀ ਲਾਸ਼, ਮੱਚਿਆ ਹੜਕੰਪ...
Govinda: ਗੋਵਿੰਦਾ ਨੇ ਆਤਮ ਹੱਤਿਆ ਦੀ ਕੀਤੀ ਕੋਸ਼ਿਸ਼? ਮਸ਼ਹੂਰ ਅਦਾਕਾਰ ਬੋਲਿਆ- ਨਰਮਦਾ ਨਦੀ ’ਚ...
Govinda: ਗੋਵਿੰਦਾ ਨੇ ਆਤਮ ਹੱਤਿਆ ਦੀ ਕੀਤੀ ਕੋਸ਼ਿਸ਼? ਮਸ਼ਹੂਰ ਅਦਾਕਾਰ ਬੋਲਿਆ- ਨਰਮਦਾ ਨਦੀ ’ਚ...
Accident: ਸੰਗੀਤ ਜਗਤ ਤੋਂ ਵੱਡੀ ਖਬਰ, ਮਸ਼ਹੂਰ ਗਾਇਕ ਦੇ ਪੁੱਤਰ ਦਾ ਭਿਆਨਕ ਐਕਸੀਡੈਂਟ...
Accident: ਸੰਗੀਤ ਜਗਤ ਤੋਂ ਵੱਡੀ ਖਬਰ, ਮਸ਼ਹੂਰ ਗਾਇਕ ਦੇ ਪੁੱਤਰ ਦਾ ਭਿਆਨਕ ਐਕਸੀਡੈਂਟ...
Singer Video: ਸੰਗੀਤ ਜਗਤ ਤੋਂ ਵੱਡੀ ਖਬਰ, ਹਸਪਤਾਲ 'ਚ ਭਰਤੀ ਹੋਇਆ ਮਸ਼ਹੂਰ ਗਾਇਕ, ਵੀਡੀਓ 'ਚ ਹਾਲਤ ਦੇਖ ਪ੍ਰਸ਼ੰਸਕਾਂ ਦੀ ਵਧੀ ਚਿੰਤਾ...
ਸੰਗੀਤ ਜਗਤ ਤੋਂ ਵੱਡੀ ਖਬਰ, ਹਸਪਤਾਲ 'ਚ ਭਰਤੀ ਹੋਇਆ ਮਸ਼ਹੂਰ ਗਾਇਕ, ਵੀਡੀਓ 'ਚ ਹਾਲਤ ਦੇਖ ਪ੍ਰਸ਼ੰਸਕਾਂ ਦੀ ਵਧੀ ਚਿੰਤਾ...

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Earthquake News: ਭੂਚਾਲ ਕਾਰਨ ਮੱਚੀ ਤਬਾਹੀ ਨੇ ਢਾਇਆ ਕਹਿਰ, ਹੁਣ ਤੱਕ 51 ਲੋਕਾਂ ਦੀ ਮੌਤ, 900 ਤੋਂ ਵੱਧ ਘਰ ਪੂਰੀ ਤਰ੍ਹਾਂ ਤਬਾਹ ਅਤੇ 450 ਹੋਰ ਨੁਕਸਾਨੇ ਗਏ...
ਭੂਚਾਲ ਕਾਰਨ ਮੱਚੀ ਤਬਾਹੀ ਨੇ ਢਾਇਆ ਕਹਿਰ, ਹੁਣ ਤੱਕ 51 ਲੋਕਾਂ ਦੀ ਮੌਤ, 900 ਤੋਂ ਵੱਧ ਘਰ ਪੂਰੀ ਤਰ੍ਹਾਂ ਤਬਾਹ ਅਤੇ 450 ਹੋਰ ਨੁਕਸਾਨੇ ਗਏ...
Twin Firing Incident: ਵੱਡੀ ਵਾਰਦਾਤ ਨਾਲ ਪ੍ਰਸ਼ਾਸਨ 'ਚ ਮੱਚਿਆ ਹੜਕੰਪ, 24 ਘੰਟਿਆਂ ਵਿੱਚ ਦੋ ਵਾਰ ਹੋਈ ਗੋਲੀਬਾਰੀ, 6 ਲੋਕਾਂ ਦੀ ਮੌਤ; ਫੈਲੀ ਦਹਿਸ਼ਤ...
ਵੱਡੀ ਵਾਰਦਾਤ ਨਾਲ ਪ੍ਰਸ਼ਾਸਨ 'ਚ ਮੱਚਿਆ ਹੜਕੰਪ, 24 ਘੰਟਿਆਂ ਵਿੱਚ ਦੋ ਵਾਰ ਹੋਈ ਗੋਲੀਬਾਰੀ, 6 ਲੋਕਾਂ ਦੀ ਮੌਤ; ਫੈਲੀ ਦਹਿਸ਼ਤ...
Punjab Congress Crisis: ਕਾਂਗਰਸ ਦੇ ਕਾਟੋਕਲੇਸ਼ ਵਿਚਾਲੇ ਛਿੜਿਆ ਨਵਾਂ ਵਿਵਾਦ, ਰਾਹੁਲ ਗਾਂਧੀ ਦੇ ਦੌਰੇ ਤੋਂ ਪਹਿਲਾਂ ਚੰਨੀ ਧੜੇ ਨੇ ਖੋਲ੍ਹਿਆ ਮੋਰਚਾ; ਜਾਣੋ ਪੂਰਾ ਮਾਮਲਾ...
ਕਾਂਗਰਸ ਦੇ ਕਾਟੋਕਲੇਸ਼ ਵਿਚਾਲੇ ਛਿੜਿਆ ਨਵਾਂ ਵਿਵਾਦ, ਰਾਹੁਲ ਗਾਂਧੀ ਦੇ ਦੌਰੇ ਤੋਂ ਪਹਿਲਾਂ ਚੰਨੀ ਧੜੇ ਨੇ ਖੋਲ੍ਹਿਆ ਮੋਰਚਾ; ਜਾਣੋ ਪੂਰਾ ਮਾਮਲਾ...
Ludhiana School Holiday: ਲੁਧਿਆਣਾ ਦੇ ਸਕੂਲਾਂ 'ਚ ਸੋਮਵਾਰ ਨੂੰ ਰਹੇਗੀ ਛੁੱਟੀ, ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੀਤਾ ਐਲਾਨ, ਨੋਟੀਫਿਕੇਸ਼ਨ ਜਾਰੀ...
ਲੁਧਿਆਣਾ ਦੇ ਸਕੂਲਾਂ 'ਚ ਸੋਮਵਾਰ ਨੂੰ ਰਹੇਗੀ ਛੁੱਟੀ, ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੀਤਾ ਐਲਾਨ, ਨੋਟੀਫਿਕੇਸ਼ਨ ਜਾਰੀ...
ਵੱਡੀ ਖ਼ਬਰ! ਵਾਰਾਣਸੀ ਹਵਾਈ ਅੱਡੇ 'ਤੇ ਚੈਕਿੰਗ ਦੌਰਾਨ ਚੱਲੀ ਗੋਲੀ, 2 ਜ਼ਖ਼ਮੀ; ਮੱਚਿਆ ਚੀਕ ਚੀਹਾੜਾ
ਵੱਡੀ ਖ਼ਬਰ! ਵਾਰਾਣਸੀ ਹਵਾਈ ਅੱਡੇ 'ਤੇ ਚੈਕਿੰਗ ਦੌਰਾਨ ਚੱਲੀ ਗੋਲੀ, 2 ਜ਼ਖ਼ਮੀ; ਮੱਚਿਆ ਚੀਕ ਚੀਹਾੜਾ
ਕਿਸਾਨਾਂ ਦਾ ਦਿੱਲੀ ਕੂਚ ਦਾ ਐਲਾਨ, ਦੇਰ ਰਾਤ ਹਰਿਆਣਾ-ਪੰਜਾਬ ਬਾਰਡਰ ਕੀਤਾ ਸੀਲ
ਕਿਸਾਨਾਂ ਦਾ ਦਿੱਲੀ ਕੂਚ ਦਾ ਐਲਾਨ, ਦੇਰ ਰਾਤ ਹਰਿਆਣਾ-ਪੰਜਾਬ ਬਾਰਡਰ ਕੀਤਾ ਸੀਲ
ਵੱਡੀ ਖ਼ਬਰ! 21 ਤਰੀਕ ਨੂੰ ਪੰਜਾਬ ਰਹੇਗਾ ਬੰਦ! ਜਾਣੋ ਵਜ੍ਹਾ
ਵੱਡੀ ਖ਼ਬਰ! 21 ਤਰੀਕ ਨੂੰ ਪੰਜਾਬ ਰਹੇਗਾ ਬੰਦ! ਜਾਣੋ ਵਜ੍ਹਾ
ਅੱਜ ਸਸਤਾ ਹੋਇਆ ਪੈਟਰੋਲ-ਡੀਜ਼ਲ? ਦੇਖ ਲਓ ਪੂਰੀ ਲਿਸਟ
ਅੱਜ ਸਸਤਾ ਹੋਇਆ ਪੈਟਰੋਲ-ਡੀਜ਼ਲ? ਦੇਖ ਲਓ ਪੂਰੀ ਲਿਸਟ
Embed widget