Hema Malini-Vinesh Phogat: ਪਹਿਲਵਾਨ ਵਿਨੇਸ਼ ਫੋਗਾਟ ਦੇ ਓਲੰਪਿਕ ਤੋਂ ਅਯੋਗ ਹੋਣ ਤੋਂ ਬਾਅਦ ਸਿਆਸੀ ਹਸਤੀਆਂ ਦੇ ਨਾਲ-ਨਾਲ ਫਿਲਮੀ ਸਿਤਾਰਿਆਂ ਵੱਲੋਂ ਵੀ ਨਿਰਾਸ਼ਾ ਜ਼ਾਹਿਰ ਕੀਤੀ ਜਾ ਰਹੀ ਹੈ। ਇਸ ਵਿਚਾਲੇ ਸੋਸ਼ਲ ਮੀਡੀਆ ਉੱਪਰ ਅਦਾਕਾਰਾ ਹੇਮਾ ਮਾਲਿਨੀ ਦੀ ਪੋਸਟ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਮੀਡੀਆ ਦੇ ਸਵਾਲ 'ਤੇ ਭਾਰਤੀ ਜਨਤਾ ਪਾਰਟੀ ਦੀ ਸੰਸਦ ਹੇਮਾ ਨੇ ਕੁਝ ਅਜਿਹਾ ਕਹਿ ਦਿੱਤਾ, ਜਿਸ ਕਾਰਨ ਉਹ ਟ੍ਰੋਲਿੰਗ ਦਾ ਸਾਹਮਣਾ ਕਰ ਰਹੀ ਹੈ।
ਦਰਅਸਲ, ਹੁਣ ਨਵੀਂ ਪੋਸਟ 'ਚ ਉਨ੍ਹਾਂ ਨੇ ਵਿਨੇਸ਼ ਨੂੰ ਹੀਰੋਇਨ ਕਿਹਾ ਹੈ। ਨਾਲ ਹੀ ਕਿਹਾ ਕਿ ਪੂਰਾ ਦੇਸ਼ ਉਸ ਦੇ ਨਾਲ ਹੈ। ਇਸ ਪੋਸਟ 'ਤੇ ਹੇਮਾ ਲਈ ਨਕਾਰਾਤਮਕ ਟਿੱਪਣੀਆਂ ਵੀ ਲਿਖੀਆਂ ਜਾ ਰਹੀਆਂ ਹਨ।
ਵਿਨੇਸ਼ ਨੂੰ ਦਿੱਤਾ ਦਿਲਾਸਾ
ਬੁੱਧਵਾਰ ਨੂੰ ਵਿਨੇਸ਼ ਫੋਗਾਟ ਦੇ ਓਲੰਪਿਕ ਤੋਂ ਅਯੋਗ ਹੋਣ ਦੀ ਖਬਰ ਆਈ ਸੀ। ਹੇਮਾ ਮਾਲਿਨੀ ਨੇ ਇਸ 'ਤੇ ਇਕ ਪੋਸਟ ਲਿਖਿਆ, 'ਵਿਨੇਸ਼ ਫੋਗਟ, ਪੂਰਾ ਦੇਸ਼ ਇਕਜੁੱਟ ਹੋ ਕੇ ਤੁਹਾਡੇ ਪਿੱਛੇ ਹੈ। ਤੁਸੀਂ ਓਲੰਪਿਕ ਦੀ ਹੀਰੋਇਨ ਹੋ। ਦਿਲ ਛੋਟਾ ਨਾ ਕਰੋ, ਤੁਸੀਂ ਮਹਾਨ ਪ੍ਰਾਪਤੀਆਂ ਲਈ ਬਣੇ ਹੋ ਅਤੇ ਤੁਹਾਡਾ ਭਵਿੱਖ ਉਜਵਲ ਹੈ। ਹਿੰਮਤ ਨਾਲ ਅੱਗੇ ਵਧਦੇ ਰਹੋ।
ਲੋਕਾਂ ਨੇ ਇਸ ਪੋਸਟ 'ਤੇ ਗੁੱਸਾ ਦਿਖਾਇਆ
ਇਸ ਪੋਸਟ 'ਤੇ ਕਈ ਟਿੱਪਣੀਆਂ ਦੇਖਣ ਨੂੰ ਮਿਲ ਰਹੀਆਂ ਹਨ। ਇੱਕ ਨੇ ਲਿਖਿਆ ਹੈ, ਮੈਂ ਤੁਹਾਡਾ ਪੁਰਾਣੀ ਕਮੈਂਟ ਸੁਣ ਕੇ ਹੈਰਾਨ ਹਾਂ। ਤੁਹਾਡੇ ਲਈ ਸਾਰਾ ਸਤਿਕਾਰ ਖਤਮ ਹੋ ਗਿਆ। ਇੱਕ ਕਮੈਂਟ ਹੈ, ਹੁਣ ਨਫ਼ਰਤ ਮਿਲਣ ਲੱਗੀ ਤਾਂ ਪੋਸਟ ਕਰ ਦਿੱਤੀ। ਦੂਜੇ ਨੇ ਲਿਖਿਆ, ਅਸੀਂ ਸਾਰਿਆਂ ਨੇ ਤੁਹਾਡੀ ਟਿੱਪਣੀ ਦੇਖੀ ਹੈ, ਆਲੋਚਨਾ ਤੋਂ ਬਾਅਦ ਚੰਗੇ ਬਣਨ ਦੀ ਕੋਸ਼ਿਸ਼ ਨਾ ਕਰੋ। ਇੱਕ ਵਿਅਕਤੀ ਨੇ ਲਿਖਿਆ ਹੈ, ਖ਼ਬਰਾਂ ਵਿੱਚ ਤਾਂ ਜ਼ਲੀਲ ਕਰਦੇ ਹੋ ਹੁਣ ਉਸ ਗੱਲ ਨੂੰ ਦਬਾਉਣ ਲਈ ਇਹ ਪੋਸਟ ਕੀਤੀ ਜਾ ਰਹੀ ਹੈ।
ਹੇਮਾ ਮਾਲਿਨੀ ਨੇ ਪਹਿਲਾਂ ਕੀ ਕਿਹਾ?
ਵਿਨੇਸ਼ ਦੇ 100 ਗ੍ਰਾਮ ਜ਼ਿਆਦਾ ਵਜ਼ਨ ਕਾਰਨ ਓਲੰਪਿਕ ਤੋਂ ਬਾਹਰ ਹੋਣ ਦੀ ਖਬਰ ਤੋਂ ਬਾਅਦ ਮੀਡੀਆ ਨੇ ਹੇਮਾ ਮਾਲਿਨੀ ਦੀ ਪ੍ਰਤੀਕਿਰਿਆ ਮੰਗੀ ਸੀ। ਇਸ 'ਤੇ ਉਨ੍ਹਾਂ ਨੇ ਜਵਾਬ ਦਿੱਤਾ ਸੀ, 'ਇਹ ਬਹੁਤ ਹੈਰਾਨੀਜਨਕ ਗੱਲ ਹੈ।' ਇਹ ਬਹੁਤ ਅਜੀਬ ਲੱਗਦਾ ਹੈ ਕਿ ਉਹ 100 ਗ੍ਰਾਮ ਦੇ ਕਾਰਨ ਅਯੋਗ ਹੋ ਗਈ। ਕਿੰਨਾ ਭਾਰ ਹੈ ਆਪਣੇ ਭਾਰ ਨੂੰ ਠੀਕ ਰੱਖਣਾ। ਸਾਨੂੰ ਸਾਰੇ ਕਲਾਕਾਰਾਂ ਅਤੇ ਔਰਤਾਂ ਨੂੰ ਇਸ ਤੋਂ ਚੰਗਾ ਸਬਕ ਸਿੱਖਣਾ ਚਾਹੀਦਾ ਹੈ ਕਿ 100 ਗ੍ਰਾਮ ਬਹੁਤ ਮਾਇਨੇ ਰੱਖਦਾ ਹੈ। ਉਸ ਲਈ ਬਹੁਤ ਦੁੱਖ ਹੈ, ਉਮੀਦ ਕਰਦੀ ਹਾਂ ਕਿ ਜਲਦ ਹੀ ਉਹ 100 ਗ੍ਰਾਮ ਭਾਰ ਘਟਾ ਲਏਗੀ, ਪਰ ਮਿਲੇਗਾ ਨਹੀਂ ਹੁਣ। ਹੇਮਾ ਮਾਲਿਨੀ ਨੂੰ ਇਸ ਟਿੱਪਣੀ 'ਤੇ ਕਾਫੀ ਟ੍ਰੋਲ ਕੀਤਾ ਗਿਆ ਸੀ।