Video: ਪਰਿਣੀਤੀ ਨਾਲ ਵਿਆਹ ਦੀਆਂ ਖਬਰਾਂ ਵਿਚਾਲੇ ਰਾਘਵ ਚੱਡਾ ਦਾ ਵੀਡੀਓ ਵਾਇਰਲ, ਜਾਣੋ ਤੋੜ ਚੁੱਕੇ ਕਿੰਨੇ ਦਿਲ
Raghav Chadha Latest Video : ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਲੰਬੇ ਸਮੇਂ ਤੋਂ ਸੁਰਖੀਆਂ ਵਿੱਚ ਹਨ। ਦੋਵਾਂ ਦੇ ਜਲਦ ਹੀ ਵਿਆਹ ਕਰਨ ਦੀਆਂ ਅਫਵਾਹਾਂ ਹਨ। ਹਾਲਾਂਕਿ ਉਨ੍ਹਾਂ ਵੱਲੋਂ ਵਿਆਹ ਦੀ...
Raghav Chadha Latest Video : ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਲੰਬੇ ਸਮੇਂ ਤੋਂ ਸੁਰਖੀਆਂ ਵਿੱਚ ਹਨ। ਦੋਵਾਂ ਦੇ ਜਲਦ ਹੀ ਵਿਆਹ ਕਰਨ ਦੀਆਂ ਅਫਵਾਹਾਂ ਹਨ। ਹਾਲਾਂਕਿ ਉਨ੍ਹਾਂ ਵੱਲੋਂ ਵਿਆਹ ਦੀ ਪੁਸ਼ਟੀ ਨਹੀਂ ਕੀਤੀ ਗਈ ਸੀ। ਹਾਲਾਂਕਿ ਇੱਕ ਤਾਜ਼ਾ ਇੰਟਰਵਿਊ ਦੌਰਾਨ 'ਆਪ' ਨੇਤਾ ਰਾਘਵ ਨੇ ਪਰਿਣੀਤੀ ਨਾਲ ਵਿਆਹ ਦੀਆਂ ਖਬਰਾਂ ਨੂੰ ਸਪਸ਼ਟ ਤੌਰ ਤੇ ਨਾ ਦੱਸਦੇ ਹੋਏ ਘੁੰਮਾ ਫਿਰਾ ਕੇ ਗੱਲ ਕੀਤੀ ਸੀ। ਇਸ ਵਿਚਕਾਰ ਰਾਘਵ ਚੱਡਾ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਵੀਡੀਓ ਸਾਂਝਾ ਕੀਤਾ ਗਿਆ ਹੈ, ਜੋ ਖੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਰਾਘਵ ਇੱਕ ਇੰਟਰਵਿਊ ਦਿੰਦੇ ਹੋਏ ਹੀ ਨਜ਼ਰ ਆ ਰਹੇ ਹਨ। ਤੁਸੀ ਵੀ ਵੇਖੋ ਇਹ ਮਜ਼ੇਦਾਰ ਵੀਡੀਓ...
View this post on Instagram
ਦਰਅਸਲ, ਇਸ ਵੀਡੀਓ ਵਿੱਚ ਰਾਘਵ ਚੱਡਾ ਸਵਾਲਾਂ ਦੇ ਜਵਾਬ ਦਿੰਦੇ ਹੋਏ ਨਜ਼ਰ ਆ ਰਹੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਗੀਤ ਦੀਆਂ ਲਾਈਨਾਂ ਪੂਰਾ ਕਰਦੇ ਹੋਏ ਦੇਖਿਆ ਗਿਆ। ਇਸਦੇ ਆਖਿਰੀ ਵਿੱਚ ਐਂਕਰ ਉਨ੍ਹਾਂ ਕੋਲੋਂ ਪੁੱਛਦੀ ਹੈ ਕਿ ਤੁਹਾਡਾ ਕਦੇ ਦਿਲ ਟੁੱਟਿਆ ਏ...ਇਸ ਸਵਾਲ ਦਾ ਜਵਾਬ ਦਿੰਦੇ ਹੋਏ ਰਾਘਵ ਚੱਡਾ ਕਹਿੰਦਾ ਹੈ ਕਿ ਮੈ ਤੋੜੇ ਨੇ ਦਿਲ... ਫਿਰ ਹੱਸਦੇ ਹੋਏ ਕਹਿੰਦੇ ਹਨ ਕਿ ਨਈ...ਨਈ...ਨਈ...ਨਈ ਤੋੜੇ...
ਕਾਬਿਲੇਗੌਰ ਹੈ ਕਿ ਹਾਲ ਹੀ ਵਿੱਚ ਇੱਕ ਨਿਊਜ਼ ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਰਾਘਵ ਚੱਢਾ ਤੋਂ ਪੁੱਛਿਆ ਗਿਆ ਸੀ, "ਪਰਿਣੀਤੀ ਨੂੰ ਲੈ ਕੇ ਕਾਫੀ ਚਰਚਾ ਹੈ।" ਪਹਿਲਾਂ ਤਾਂ ਰਾਘਵ ਇਹ ਸੁਣ ਕੇ ਸ਼ਰਮਾਏ ਅਤੇ ਫਿਰ ਹੱਸ ਕੇ ਕਿਹਾ, ''ਅੱਜ ਜਸ਼ਨ ਮਨਾਓ ਕਿ ਆਮ ਆਦਮੀ ਪਾਰਟੀ ਰਾਸ਼ਟਰੀ ਪਾਰਟੀ ਬਣ ਗਈ ਹੈ ਅਤੇ ਕਈ ਸਾਰੇ ਹੋਰ ਜਸ਼ਨ ਮਨਾਉਣ ਦਾ ਮੌਕਾ ਵੀ ਆਵੇਗਾ।ਇਸ ਦੇ ਨਾਲ ਹੀ ਜਦੋਂ ਇਕ ਹੋਰ ਨਿਊਜ਼ ਚੈਨਲ ਨੇ ਵੀ ਰਾਘਵ ਨੂੰ ਪਰਿਣੀਤੀ ਬਾਰੇ ਇਹੀ ਸਵਾਲ ਪੁੱਛਿਆ ਤਾਂ ਰਾਘਵ ਨੇ ਕਿਹਾ, ''ਮੈਂ ਤੁਹਾਨੂੰ ਦੱਸਾਂਗਾ। ਅਸੀਂ ਇਸ 'ਤੇ ਇਕ ਵੱਖਰਾ ਇੰਟਰਵਿਊ ਕਰਾਂਗੇ।" ਇਸ ਦੌਰਾਨ, ਪਰਿਣੀਤੀ ਲੰਡਨ ਦੀ ਯਾਤਰਾ ਤੋਂ ਬਾਅਦ ਮੁੰਬਈ ਵਾਪਸ ਆ ਗਈ ਹੈ। ਅਦਾਕਾਰਾ ਨੂੰ ਮੰਗਲਵਾਰ ਦੁਪਹਿਰ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ।