ਪੜਚੋਲ ਕਰੋ
ਜਦ ਟਕਰਾਏ ਰਿਤਿਕ ਅਤੇ ਕੰਗਨਾ !

ਰਿਤਿਕ ਰੋਸ਼ਨ ਅਤੇ ਕੰਗਨਾ ਰਣੌਤ ਦੇ ਰਿਸ਼ਤੇ ਦਾ ਸੱਚ ਕਿਸੇ ਤੋਂ ਵੀ ਛੁਪਿਆ ਨਹੀਂ ਹੈ। ਦੋਵੇਂ ਮੀਡੀਆ ਵਿੱਚ ਇੱਕ ਦੂਜੇ ਬਾਰੇ ਬਹੁਤ ਕੁਝ ਬੋਲਦੇ ਆਏ ਹਨ, ਪਰ ਹਾਲ ਹੀ ਵਿੱਚ ਦੋਵੇਂ ਆਹਮੋ-ਸਾਹਮਣੇ ਹੋ ਗਏ। ਖਬਰ ਹੈ ਕਿ ਮਹਿਬੂਬ ਸਟੂਡੀਓਜ਼ ਵਿੱਚ ਦੋਹਾਂ ਦੀ ਅਚਾਨਕ ਮੁਲਾਕਾਤ ਹੋ ਗਈ। ਸਪੌਟਬੁਆਏ ਮੁਤਾਬਕ ਕੰਗਨਾ ਉਥੇ ਵਿਸ਼ਾਲ ਭਾਰਦਵਾਜ ਨੂੰ ਮਿਲਣ ਪਹੁੰਚੀ ਸੀ ਆਪਣੀ ਫਿਲਮ 'ਰੰਗੂਨ' ਲਈ। ਪਰ ਜਿਵੇਂ ਹੀ ਕੰਗਨਾ ਉਥੋਂ ਨਿਕਲ ਰਹੀ ਸੀ, ਰਿਤਿਕ ਉਥੇ ਆ ਗਏ। ਦੋਹਾਂ ਨੇ ਇੱਕ ਦੂਜੇ ਨੂੰ ਦਰਕਿਨਾਰ ਕਰ ਦਿੱਤਾ। ਕੰਗਨਾ ਅੱਖਾਂ ਥੱਲੇ ਕਰਕੇ ਲੰਘ ਗਈ ਅਤੇ ਰਿਤਿਕ ਫਿਰ ਤੋਂ ਆਪਣੀ ਗੱਡੀ ਵਿੱਚ ਬਹਿ ਗਏ। ਫਿਰ ਰਿਤਿਕ ਉਦੋਂ ਹੀ ਨਿਕਲੇ, ਜਦ ਉਹਨਾਂ ਨੂੰ ਯਕੀਨ ਹੋ ਗਿਆ ਕਿ ਕੰਗਨਾ ਜਾ ਚੁੱਕੀ ਹੈ। ਰਿਤਿਕ ਦੇ ਪਿਤਾ ਰਾਕੇਸ਼ ਰੋਸ਼ਨ ਕਹਿ ਚੁੱਕੇ ਹਨ ਕਿ ਜਲਦ ਰਿਤਿਕ ਸਾਰੇ ਮਾਮਲੇ 'ਤੇ ਮੀਡੀਆ ਵਿੱਚ ਖੁੱਲ੍ਹ ਕੇ ਗੱਲ ਕਰਨਗੇ।
Before You Go
CM Mann's order? No NOC! — Majithia's big claim
ਟ੍ਰੈਂਡਿੰਗ ਟੌਪਿਕ





















