ਇਲਜ਼ਾਮ ਮੁਤਾਬਕ 'ਸਵੈਗ ਸੇ ਸਵਾਗਤ' ਗਾਣਾ ਡੀਜੇ ਕੈਚ ਦੇ ਗਾਣੇ 'ਦੀ ਹਾਰਨਸ' ਤੋਂ ਇੰਸਪਾਇਰਡ ਹੈ। ਦੋਵੇਂ ਗਾਣਿਆਂ ਨੂੰ ਸੁਣਨ ਤੋਂ ਬਾਅਦ ਇਸ ਗੱਲ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਦੋਵੇਂ ਗਾਣਿਆਂ ਦੇ ਮਿਊਜ਼ਿਕ 'ਚ ਕਾਫੀ ਕੁਝ ਰਲਦਾ-ਮਿਲਦਾ ਹੈ।
ਜ਼ਿਕਰਯੋਗ ਹੈ ਕਿ ਇਸ ਫਿਲਮ ਦਾ ਸੰਗੀਤ ਵਿਸ਼ਾਲ-ਸ਼ੇਖਰ ਨੇ ਦਿੱਤਾ ਹੈ। ਅਜਿਹਾ ਪਹਿਲੀ ਵਾਰ ਨਹੀਂ ਜਦ ਬਾਲੀਵੁੱਡ ਦੀਆਂ ਫਿਲਮਾਂ ਦੇ ਮਿਊਜ਼ਿਕ ਨੂੰ ਕਾਪੀ ਕਰਨ ਦਾ ਇਲਜ਼ਾਮ ਲੱਗਿਆ ਹੋਵੇ। ਸਲਮਾਨ ਦੀ ਫਿਲਮ 'ਟਾਇਗਰ ਜ਼ਿੰਦਾ ਹੈ' ਇਸੇ ਸਾਲ 22 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ 'ਚ ਇਕ ਵਾਰ ਫਿਰ ਕੈਟਰੀਨਾ ਤੇ ਸਲਮਾਨ ਦੀ ਜੋੜੀ ਨਜ਼ਰ ਆਵੇਗੀ।