ਪੜਚੋਲ ਕਰੋ
ਵਾਅਦਾ ਨਿਭਾਉਣ ਲਈ ਪਾਕਿਸਤਾਨ ਜਾਣਗੇ ਆਮਿਰ ਖਾਨ !

ਮੁੰਬਈ: ਇਨ੍ਹੀਂ ਦਿਨੀਂ ਆਮਿਰ ਖਾਨ ਆਪਣੀ ਆਉਣ ਵਾਲੀ ਫ਼ਿਲਮ ‘ਠੱਗਸ ਆਫ ਹਿੰਦੁਸਤਾਨ’ ਦੀ ਸ਼ੂਟਿੰਗ ‘ਚ ਕਾਫੀ ਬਿਜ਼ੀ ਹਨ। ਫੈਨਸ ਫ਼ਿਲਮ ਦਾ ਕਾਫੀ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਹਨ। ਇਸ ਦੇ ਨਾਲ ਹੀ ਆਮਿਰ ਦੇ ਪਾਕਿਸਤਾਨ ਪਹੁੰਚਣ ਦਾ ਇੰਤਜ਼ਾਰ ਹੋ ਰਿਹਾ ਹੈ। ਜੀ ਹਾਂ, ਹਾਲ ਹੀ ‘ਚ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਈਰਲ ਹੋ ਰਿਹਾ ਹੈ। ਇਸ ‘ਚ ਆਮਿਰ ਖਾਨ ਨੇ ਪਾਕਿਸਤਾਨ ਦੇ ਸਾਬਕਾ ਕ੍ਰਿਕੇਟਰ ਤੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਇਮਰਾਨ ਖਾਨ ਨਾਲ ਵਾਅਦਾ ਕੀਤਾ ਸੀ ਕਿ ਜਦੋਂ ਉਹ ਪਾਕਿ ਦੇ ਪੀਐਮ ਬਣਨਗੇ ਤਾਂ ਆਮਿਰ ਪਾਕਿਸਤਾਨ ਜ਼ਰੂਰ ਆਉਣਗੇ। ਇਹ ਗੱਲ 2012 ਦੀ ਹੈ। ਇਸ ਤੋਂ ਅਗਲੇ ਹੀ ਸਾਲ 2013 ‘ਚ ਇਮਰਾਨ ਦੀ ਪਾਰਟੀ ਅਸੈਂਬਲੀ ਇਲੈਕਸ਼ਨ ਬੁਰੀ ਤਰ੍ਹਾਂ ਹਾਰੀ ਸੀ ਪਰ ਹੁਣ ਹੋਈਆਂ ਚੋਣਾਂ ‘ਚ ਇਮਰਾਨ ਦੀ ਪਾਰਟੀ ਤਹਰੀਕ-ਏ-ਇਨਸਾਫ ਨੂੰ ਵੱਡੀ ਜਿੱਤ ਹਾਸਲ ਹੋਈ ਹੈ।
ਹੁਣ ਸਿੰਗਰ ਐਕਟਰ ਅਲੀ ਜ਼ਫਰ ਨੇ ਆਮਿਰ ਨੂੰ ਉਨ੍ਹਾਂ ਦਾ ਵਾਅਦ ਯਾਦ ਕਰਵਾਇਆ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਟਵਿਟਰ ‘ਤੇ ਪੋਸਟ ਸ਼ੇਅਰ ਕੀਤਾ ਹੈ ਤੇ ਆਮਿਰ ਨੂੰ ਪਾਕਿਸਤਾਨ ਆਉਣ ਦਾ ਸੱਦਾ ਵੀ ਦਿੱਤਾ ਹੈ।
ਹੁਣ ਦੇਖਣਾ ਦਿਲਚਸਪ ਹੈ ਕਿ ਬਾਲੀਵੁੱਡ ਦੇ ਮਿਸਟਰ ਪ੍ਰਫੈਕਸ਼ਨਿਸਟ ਆਪਣੇ ਕੀਤੇ ਵਾਅਦੇ ਨੂੰ ਕਦੋਂ ਤੇ ਕਿਵੇਂ ਪੂਰਾ ਕਰਦੇ ਹਨ। ਇਸ ਦੇ ਨਾਲ ਹੀ ਆਮਿਰ ਕਿਸ ਤਰ੍ਹਾਂ ਇਮਰਾਨ ਨੂੰ ਉਨ੍ਹਾਂ ਦੀ ਜਿੱਤ ‘ਤੇ ਵਧਾਈ ਦਿੰਦੇ ਹਨ।
ਹੁਣ ਸਿੰਗਰ ਐਕਟਰ ਅਲੀ ਜ਼ਫਰ ਨੇ ਆਮਿਰ ਨੂੰ ਉਨ੍ਹਾਂ ਦਾ ਵਾਅਦ ਯਾਦ ਕਰਵਾਇਆ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਟਵਿਟਰ ‘ਤੇ ਪੋਸਟ ਸ਼ੇਅਰ ਕੀਤਾ ਹੈ ਤੇ ਆਮਿਰ ਨੂੰ ਪਾਕਿਸਤਾਨ ਆਉਣ ਦਾ ਸੱਦਾ ਵੀ ਦਿੱਤਾ ਹੈ।
ਹੁਣ ਦੇਖਣਾ ਦਿਲਚਸਪ ਹੈ ਕਿ ਬਾਲੀਵੁੱਡ ਦੇ ਮਿਸਟਰ ਪ੍ਰਫੈਕਸ਼ਨਿਸਟ ਆਪਣੇ ਕੀਤੇ ਵਾਅਦੇ ਨੂੰ ਕਦੋਂ ਤੇ ਕਿਵੇਂ ਪੂਰਾ ਕਰਦੇ ਹਨ। ਇਸ ਦੇ ਨਾਲ ਹੀ ਆਮਿਰ ਕਿਸ ਤਰ੍ਹਾਂ ਇਮਰਾਨ ਨੂੰ ਉਨ੍ਹਾਂ ਦੀ ਜਿੱਤ ‘ਤੇ ਵਧਾਈ ਦਿੰਦੇ ਹਨ। Before You Go
CM Mann's order? No NOC! — Majithia's big claim
ਟ੍ਰੈਂਡਿੰਗ ਟੌਪਿਕ





















