ਨਵੀਂ ਦਿੱਲੀ: ਹਾਲ ਹੀ ਵਿੱਚ ਬਿਪਾਸ਼ਾ ਬਸੂ ਨੂੰ ਸ਼ਾਪਿੰਗ ਸਟੋਰ ਦੇ ਬਾਹਰ ਵੇਖਿਆ ਗਿਆ। ਉਸ ਨੂੰ ਵੇਖ ਕੇ ਕਾਫੀ ਲੋਕ ਇਕੱਠੇ ਹੋ ਗਏ। ਇਸ ਦੌਰਾਨ ਉਸ ਦੇ ਬਹੁਤ ਸਾਰੇ ਪ੍ਰਸ਼ੰਸਕਾਂ ਨੇ ਉਸ ਨਾਲ ਸੈਲਫੀ ਲਈ। ਇਸ ਬਾਅਦ ਜਦੋਂ ਬਾਪਾਸ਼ਾ ਥੋੜ੍ਹਾ ਅੱਗੇ ਵਧੀ ਤਾਂ ਕੁਝ ਮਰਦਾਂ ਨੇ ਉਸ ਨੂੰ ਚਾਰੇ ਪਾਸਿਆਂ ਤੋਂ ਘੇਰਾ ਪਾ ਲਿਆ, ਜਿਸ ਕਰਕੇ ਬਿਪਾਸ਼ਾ ਨੂੰ ਕਾਫੀ ਗੁੱਸਾ ਆ ਗਿਆ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ।

ਪਹਿਲਾਂ ਤਾਂ ਬਿਪਾਸ਼ਾ ਨੇ ਮਰਦਾਂ ਨੂੰ ਪਿੱਛੇ ਹਟਣ ਲਈ ਕਿਹਾ ਪਰ ਜਦੋਂ ਕਿਸੇ ਨੇ ਉਸ ਦੀ ਗੱਲ ਨਹੀਂ ਸੁਣੀ ਤਾਂ ਉਸ ਨੂੰ ਗੁੱਸਾ ਆ ਜਾਂਦਾ ਹੈ। ਇਸ ਦੇ ਬਾਅਦ ਉਹ ਗੁੱਸੇ ਵਿੱਚ ਸਾਰਿਆਂ ਨੂੰ ਪਿੱਛੇ ਹਟਣ ਲਈ ਕਹਿੰਦੀ ਹੈ। ਵੀਡੀਓ ਵਿੱਚ ਉਸ ਦਾ ਗੁੱਸਾ ਸਾਫ ਨਜ਼ਰ ਆ ਰਿਹਾ ਹੈ। ਉਸ ਨੇ ਗੁੱਸੇ ਵਿੱਚ ਕਿਹਾ ਕਿ ਦੂਰ ਹੋ ਜਾਓ ਨਹੀਂ ਤਾਂ ਮੈਂ ਰੌਲਾ ਪਾਵਾਂਗੀ। ਇਸ ਦੇ ਬਾਅਦ ਲੋਕ ਪਰ੍ਹੇ ਹੋ ਜਾਂਦੇ ਹਨ ਤੇ ਬਿਪਾਸ਼ਾ ਆਪਣੀ ਗੱਡੀ ਵਿੱਚ ਚਲੀ ਜਾਂਦੀ ਹੈ।
 


ਅਜਿਹਾ ਪਹਿਲੀ ਵਾਰ ਨਹੀਂ ਹੋਇਆ। ਬਿਪਾਸ਼ਾ ਤੋਂ ਪਹਿਲਾਂ ਐਸ਼ਵਰਿਆ ਰਾਏ ਤੇ ਅਮੀਸ਼ਾ ਪਟੇਲ ਸਣੇ ਕਈ ਅਦਾਕਾਰਾਵਾਂ ਦੀਆਂ ਅਜਿਹੀਆਂ ਵੀਡੀਓਜ਼ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਚੁੱਕੀਆਂ ਹਨ।