Ira Khan Engagement : ਆਮਿਰ ਖਾਨ ਦੀ ਪਿਆਰੀ ਬੇਟੀ ਆਇਰਾ ਖਾਨ ਨੇ ਆਪਣੇ ਲੰਬੇ ਸਮੇਂ ਦੀ ਬੁਆਏਫ੍ਰੈਂਡ ਨੂਪੁਰ ਸ਼ਿਖਰੇ ਨਾਲ ਮੰਗਣੀ ਕਰ ਲਈ ਹੈ। ਆਮਿਰ ਨੇ ਬੇਟੀ ਦੀ ਮੰਗਣੀ ਦੇ ਫੰਕਸ਼ਨ ਨੂੰ ਗੁਪਤ ਰੱਖਿਆ ਸੀ, ਜਿਸ 'ਚ ਸਿਰਫ ਉਨ੍ਹਾਂ ਦੇ ਕਰੀਬੀ ਦੋਸਤ ਅਤੇ ਪਰਿਵਾਰਕ ਮੈਂਬਰ ਹੀ ਸ਼ਾਮਲ ਹੋਏ। 18 ਨਵੰਬਰ ਨੂੰ ਦੋਹਾਂ ਨੇ ਇਕ-ਦੂਜੇ ਦਾ ਸਾਥ ਦੇਣ ਦਾ ਫੈਸਲਾ ਕੀਤਾ ਹੈ।
ਆਮਿਰ ਖਾਨ ਦੀ ਪਿਆਰੀ ਬੇਟੀ ਜਦੋਂ ਵੀ ਲਾਈਮਲਾਈਟ 'ਚ ਹੁੰਦੀ ਹੈ ਤਾਂ ਉਸ ਦਾ ਇਕ ਕਾਰਨ ਉਸ ਦਾ ਫੈਸ਼ਨ ਸੈਂਸ ਹੁੰਦਾ ਹੈ। ਇਸ ਵਾਰ ਵੀ ਕੁਝ ਅਜਿਹਾ ਹੀ ਦੇਖਣ ਨੂੰ ਮਿਲਿਆ ਜਦੋਂ ਆਇਰਾ ਖਾਨ ਨੇ ਆਪਣੇ ਸਗਾਈ ਗਾਊਨ 'ਤੇ ਹਾਈ ਹੀਲ ਦੀ ਬਜਾਏ ਸਫੇਦ ਸਨੀਕਰ ਪਹਿਨੇ ਸਨ। ਜੀ ਹਾਂ, ਆਇਰਾ ਖਾਨ ਆਪਣੀ ਮੰਗਣੀ 'ਚ ਬਿਲਕੁਲ ਵੀ ਦਿਖਾਵਾ ਨਹੀਂ ਕਰਨਾ ਚਾਹੁੰਦੀ ਸੀ, ਇਸੇ ਲਈ ਆਇਰਾ ਖਾਨ ਨੇ ਕਰੀਬੀ ਪਰਿਵਾਰਕ ਮੈਂਬਰਾਂ 'ਚ ਨੁਪੁਰ ਸ਼ਿਖਾਰੇ ਨਾਲ ਮੰਗਣੀ ਕਰਵਾ ਲਈ ਹੈ।
ਇਹ ਵੀ ਪੜ੍ਹੋ : Ludhiana News : ਪੈਟਰੋਲ ਪੰਪ 'ਤੇ ਲੁੱਟ ਦਾ ਮਾਮਲਾ , ਪੁਲਿਸ ਨੇ ਮੁਕਾਬਲੇ ਦੌਰਾਨ ਗੈਂਗਸਟਰ ਅਤੇ ਲੁਟੇਰੇ ਅਮ੍ਰਿਤ ਰਾਜ ਨੂੰ ਕੀਤਾ ਕਾਬੂ
ਆਇਰਾ ਖਾਨ ਦੀ ਮੰਗਣੀ ਲੁੱਕ ਕਾਫੀ ਸ਼ਾਨਦਾਰ ਲੱਗ ਰਹੀ ਸੀ। ਆਫ-ਸ਼ੋਲਡਰ ਰੈਡ ਗਾਊਨ ਦੇ ਨਾਲ ਆਇਰਾ ਖਾਨ ਨੇ ਡਾਇਮੰਡ ਕੈਰੀ ਕੀਤਾ ਹੈ। ਆਮਿਰ ਖਾਨ ਦੀ ਬੇਟੀ ਦੀ ਜ਼ਿੰਦਗੀ ਹਮੇਸ਼ਾ ਹੀ ਮੀਡੀਆ ਦੀਆਂ ਸੁਰਖੀਆਂ ਦਾ ਹਿੱਸਾ ਰਹੀ ਹੈ। ਆਇਰਾ ਖਾਨ ਦੀ ਲਵ ਲਾਈਫ ਹੋਵੇ ਜਾਂ ਫਿਰ ਡਿਪਰੈਸ਼ਨ ਦਾ ਸਫਰ, ਉਸ ਨੇ ਕਦੇ ਵੀ ਆਪਣੀ ਜ਼ਿੰਦਗੀ 'ਤੇ ਪਰਦਾ ਨਹੀਂ ਪਾਇਆ।
ਅਜਿਹੇ 'ਚ ਜਦੋਂ ਆਇਰਾ ਖਾਨ ਦੀ ਅਚਾਨਕ ਮੰਗਣੀ ਦੀ ਖਬਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਤਾਂ ਪ੍ਰਸ਼ੰਸਕ ਵੀ ਹੈਰਾਨ ਰਹਿ ਗਏ। ਆਇਰਾ ਖਾਨ ਨੇ ਹਮੇਸ਼ਾ ਸੋਸ਼ਲ ਮੀਡੀਆ 'ਤੇ ਨੂਪੁਰ ਨਾਲ ਆਪਣੀ ਲਵ ਲਾਈਫ ਨੂੰ ਫਲਾਂਟ ਕੀਤਾ ਹੈ। ਆਇਰਾ ਅਕਸਰ ਇੰਸਟਾਗ੍ਰਾਮ 'ਤੇ ਨੂਪੁਰ ਨਾਲ ਆਪਣੀਆਂ ਰੋਮਾਂਟਿਕ ਤਸਵੀਰਾਂ ਸ਼ੇਅਰ ਕਰਦੀ ਨਜ਼ਰ ਆਉਂਦੀ ਹੈ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।