ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ ਇਰਫਾਨ ਖਾਨ ਦੀ ਆਉਣ ਵਾਲੀ ਫਿਲਮ 'ਬਲੈਕਮੇਲ' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਆਪਣਾ ਗੰਭੀਰ ਅਕਸ ਤੋੜਦੇ ਹੋਏ ਇਰਫਾਨ ਹੁਣ ਕਮੇਡੀ ਤੇ ਰੋਮੈਂਟਿਕ ਕਿਰਦਾਰ ਨਿਭਾਉਂਦੇ ਨਜ਼ਰ ਆ ਰਹੇ ਹਨ। ਫਿਲਮ 'ਬਲੈਕਮੇਲ' ਇਰਫਾਨ ਦੀ ਇਮੇਜ਼ ਬਦਲੇਗੀ।

ਫਿਲਮ ਦੀ ਗੱਲ਼ ਕਰੀਏ ਤਾਂ ਇਸ ਵਿੱਚ ਇਰਫਾਨ ਖਾਨ ਦੇਵ ਨਾਂ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਦੇਵ ਪੇਸ਼ੇ ਤੋਂ ਬਲੈਕਮੇਲਰ ਹੈ। ਫਿਲਮ ਵਿੱਚ ਵਿਖਾਇਆ ਗਿਆ ਹੈ ਕਿ ਦੇਵ ਇੱਕ ਅਜਿਹੀ ਹਾਲਤ ਵਿੱਚ ਫਸ ਜਾਂਦਾ ਹੈ ਜਿੱਥੇ ਉਹ ਖੁਦ ਹੀ ਬਲੈਕਮੇਲ ਹੋ ਜਾਂਦਾ ਹੈ।



ਇਰਫਾਨ ਦੀ ਇਹ ਫਿਲਮ 6 ਅਪਰੈਲ ਨੂੰ ਰਿਲੀਜ਼ ਹੋਣ ਵਾਲੀ ਹੈ। ਇਸੇ ਦਿਨ 'ਯਮਲਾ ਪਗਲਾ ਦੀਵਾਨਾ 3' ਵੀ ਰਿਲੀਜ਼ ਹੋਏਗੀ।