ਪੜਚੋਲ ਕਰੋ
Advertisement
'RRR' ਤੋਂ ਸਾਹਮਣੇ ਆਈ ਜੂਨੀਅਰ ਐਨਟੀਆਰ ਦੀ ਫਸਟ ਲੁੱਕ, ਵੀਡੀਓ ਵੇਖ ਫੈਨਸ ਹੋ ਜਾਣਗੇ ਐਕਸਾਇਟੀਡ
ਐਸਐਸ ਰਾਜਮੌਲੀ ਵਲੋਂ ਨਿਰਦੇਸ਼ਤ ਫਿਲਮ 'RRR' ਵਿੱਚ ਐਨਟੀਆਰ, ਰਾਮ ਚਰਨ, ਅਜੈ ਦੇਵਗਨ, ਆਲੀਆ ਭੱਟ, ਓਲੀਵੀਆ ਮੌਰਿਸ ਅਤੇ ਕਈ ਹੋਰ ਅਦਾਕਾਰ ਹਨ। ਇਹ ਫਿਲਮ ਇੱਕ ਪੀਰੀਅਡ ਡਰਾਮਾ ਹੈ। ਜਿਸ ਦਾ ਇ4ਕ ਵੀਡੀਓ ਸਾਹਮਣੇ ਆਇਆ ਹੈ।
ਮੁੰਬਈ: ਇਸ ਹਫਤੇ ਦੀ ਸ਼ੁਰੂਆਤ ਵਿੱਚ ਐਸਐਸ ਰਾਜਮੌਲੀ ਵਲੋਂ ਡਾਈਰੈਕਟਿਡ 'ਆਰਆਰਆਰ' ਦੇ ਨਿਰਮਾਤਾਵਾਂ ਨੇ ਐਲਾਨ ਕੀਤਾ ਸੀ ਕਿ ਉਹ ਜਲਦੀ ਹੀ ਫਿਲਮ ਤੋਂ ਜੂਨੀਅਰ ਐਨਟੀਆਰ ਦਾ ਪਹਿਲਾ ਲੁੱਕ ਜਾਰੀ ਕਰਨਗੇ। ਦੱਸ ਦਈਏ ਕਿ ਐਕਟਰ ਜੂਨੀਅਰ ਐਨਟੀਆਰ ਇਸ ਫਿਲਮ ਵਿਚ 'ਭੀਮ' ਦੀ ਭੂਮਿਕਾ ਅਦਾ ਕਰ ਰਿਹਾ ਹੈ।
ਹੁਣ 'ਆਰਆਰਆਰ' ਦੇ ਅਧਿਕਾਰਤ ਹੈਂਡਲ ਨੇ ਜੂਨੀਅਰ ਐਨਟੀਆਰ ਦੀ ਫਸਟ ਲੁੱਕ ਰਿਲੀਜ਼ ਕਰ ਦਿੱਤੀ ਹੈ, ਜੋ ਕਿ ਬਹੁਤ ਇੰਟੈਂਸ ਅਤੇ ਦਮਦਾਰ ਨਜ਼ਰ ਆ ਰਿਹਾ ਹੈ। ਇਸ ਤੋਂ ਪਹਿਲਾਂ, ਨਿਰਮਾਤਾਵਾਂ ਨੇ ਫਿਲਮ ਤੋਂ ਰਾਮ ਚਰਨ ਦਾ ਪਹਿਲਾ ਲੁੱਕ ਜਾਰੀ ਕੀਤਾ ਸੀ, ਜਿਸ ਨੇ ਇੰਟਰਨੈਟ 'ਤੇ ਤਹਿਲਕਾ ਮੱਚਾ ਦਿੱਤਾ ਸੀ।
ਹੁਣ ਲੋਕਾਂ ਨੂੰ ਫ਼ਿਲਮ ਦੇ ਰਿਲੀਜ਼ ਦਾ ਬੇਸਬਰੀ ਨਾਲ ਇੰਤਜ਼ਾਰ:
ਇਸ ਵੀਡੀਓ ਨੂੰ ਵੇਖ ਕੇ ਹਰ ਕੋਈ ਬੇਸਬਰੀ ਨਾਲ ਫਿਲਮ ਦੀ ਰਿਲੀਜ਼ ਦਾ ਇੰਤਜ਼ਾਰ ਕਰ ਰਿਹਾ ਹੈ। ਫਿਲਮ ਵਿੱਚ ਐਨਟੀਆਰ, ਰਾਮ ਚਰਨ, ਅਜੇ ਦੇਵਗਨ, ਆਲੀਆ ਭੱਟ, ਓਲੀਵੀਆ ਮੌਰਿਸ ਅਤੇ ਹੋਰ ਕਈ ਅਦਾਕਾਰ ਹਨ। ਐਸਐਸ ਰਾਜਮੌਲੀ ਦੀ ਨਿਰਦੇਸ਼ਤ, ਇਹ ਫਿਲਮ ਇੱਕ ਪੀਰੀਅਡ ਡਰਾਮਾ ਹੈ, ਜਿਸ ਵਿੱਚ ਪ੍ਰਸਿੱਧ ਆਜ਼ਾਦੀ ਘੁਲਾਟੀਆਂ ਕੋਮਰਾਮ ਭੀਮ ਅਤੇ ਅੱਲੂਰੀ ਸੀਤਾਰਾਮਾਰਾਜੁ ਦੇ ਜਵਾਨ ਦਿਨਾਂ ਦੇ ਇੱਕ ਕਾਲਪਨਿਕ ਕਹਾਣੀ ਨੂੰ ਦਰਸਾਇਆ ਗਿਆ ਹੈ।
ਇਸ ਤੋਂ ਇਲਾਵਾ ਇਹ ਫਿਲਮ ਤੇਲਗੂ, ਹਿੰਦੀ, ਤਾਮਿਲ, ਮਲਿਆਲਮ ਅਤੇ ਕੰਨੜ ਦੇ ਨਾਲ-ਨਾਲ ਕਈ ਹੋਰ ਭਾਰਤੀ ਭਾਸ਼ਾਵਾਂ ਵਿਚ ਰਿਲੀਜ਼ ਹੋਣ ਲਈ ਤਿਆਰ ਹੈ। ਡੀਵੀਵੀ ਐਂਟਰਟੇਨਮੈਂਟ ਬੈਨਰ ਹੇਠ ਡੀਵੀਵੀ ਦਾਨਈਆ ਵਲੋਂ 'ਆਰਆਰਆਰ' ਨੂੰ ਬਣਾਇਆ ਗਿਆ ਹੈ।
ਕੰਗਨਾ ਰਣੌਤ ਦਾ ਫਿਰ ਪਿਆ ਮੁੰਬਈ ਪੁਲਿਸ ਤੇ ਮਹਾਰਾਸ਼ਟਰ ਸਰਕਾਰ ਨਾਲ ਪੰਗਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਦੇਸ਼
ਪਟਿਆਲਾ
Advertisement