ਪੜਚੋਲ ਕਰੋ
Advertisement
ਸ਼ਹੀਦ ਭਗਤ ਸਿੰਘ ਕਰਕੇ ਇੱਕ ਦੂਜੇ ਨਾਲ ਭਿੜੇ ਕੰਗਨਾ ਤੇ ਜਾਵੇਦ ਅਖ਼ਤਰ, ਜਾਣੋ ਪੂਰਾ ਮਾਮਲਾ
ਇੱਕ ਦਿਨ ਪਹਿਲਾਂ ਦੇਸ਼ ਵਿਚ ਸ਼ਹੀਦ ਭਗਤ ਸਿੰਘ ਦੀ 113ਵੀਂ ਜਯੰਤੀ ਮਨਾਈ ਜਾ ਰਹੀ ਸੀ। ਪਰ ਟਵਿਟਰ ‘ਤੇ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਲੈ ਕੇ ਕੰਗਨਾ ਰਣੌਤ ਅਤੇ ਜਾਵੇਦ ਅਖ਼ਤਰ ‘ਚ ਬਹਿਸ ਹੋ ਗਈ।
ਮੁੰਬਈ: ਮਹਾਨ ਇਨਕਲਾਬੀ ਸ਼ਹੀਦ ਭਗਤ ਸਿੰਘ ਦੀ 113ਵੀਂ ਜਯੰਤੀ ਮੌਕੇ ਦੇਸ਼ ਵਾਸੀਆਂ ਨੇ ਉਨ੍ਹਾਂ ਨੂੰ ਯਾਦ ਕੀਤਾ। ਉਨ੍ਹਾਂ ਵਿੱਚ ਗੀਤਕਾਰ ਜਾਵੇਦ ਅਖ਼ਤਰ ਤੇ ਕੰਗਣਾ ਰਣੌਤ ਵੀ ਸ਼ਾਮਲ ਸੀ ਪਰ ਇਨ੍ਹਾਂ ਦੋਵਾਂ ‘ਚ ਸ਼ਹੀਦ ਭਗਤ ਸਿੰਘ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਬਹਿਸ ਛਿੜ ਗਈ। ਬਹਿਸ ਦੀ ਸ਼ੁਰੂਆਤ ਜਾਵੇਦ ਅਖ਼ਤਰ ਨੇ ਭਗਤ ਸਿੰਘ ਨੂੰ ਮਾਰਕਸਵਾਦੀ ਕਹਿਣ ਨਾਲ ਹੋਈ। ਉਨ੍ਹਾਂ ਨੇ ਟਵੀਟ ਵਿੱਚ ਲਿਖਿਆ ਕਿ ਭਗਤ ਸਿੰਘ ਮਾਰਕਸਵਾਦੀ ਸੀ ਤੇ ‘ਮੈਂ ਕਿਉਂ ਨਾਸਤਿਕ ਹੂੰ’ ਸਿਰਲੇਖ ਵਾਲਾ ਇੱਕ ਲੇਖ ਵੀ ਲਿਖਿਆ ਸੀ। ਇਸ ‘ਤੇ ਕੰਗਣਾ ਰਨੌਤ ਨੇ ਪ੍ਰਤੀਕਿਰਿਆ ਦਿੱਤੀ ਹੈ।
ਜਾਵੇਦ ਅਖ਼ਤਰ ਨੇ ਟਵਿੱਟਰ ‘ਚ ਲਿਖਿਆ, “ਕੁਝ ਲੋਕ ਨਾ ਸਿਰਫ ਇਸ ਤੱਥ ਦਾ ਸਾਹਮਣਾ ਕਰਨ ਤੋਂ ਇਨਕਾਰ ਕਰਦੇ ਹਨ, ਪਰ ਇਹ ਦੂਜਿਆਂ ਤੋਂ ਵੀ ਲੁਕਾਉਣਾ ਚਾਹੁੰਦੇ ਹਨ ਕਿ ਸ਼ਹੀਦ ਭਗਤ ਸਿੰਘ ਮਾਰਕਸਵਾਦੀ ਸੀ ਤੇ ਇਸ ਬਾਰੇ ਲੇਖ ਉਨ੍ਹਾਂ ਨੇ ਲਿਖਿਆ ਸੀ ਕਿ ਮੈਂ ਕਿਉਂ ਨਾਸਤਿਕ ਹੂੰ। ਕੋਈ ਵੀ ਅੰਦਾਜ਼ਾ ਲਾ ਸਕਦਾ ਹੈ ਕਿ ਅਜਿਹੇ ਲੋਕ ਕੌਣ ਹਨ। ਮੈਂ ਹੈਰਾਨ ਹਾਂ ਕਿ ਜੇ ਉਹ ਅੱਜ ਹੁੰਦੇ ਤਾਂ ਉਨ੍ਹਾਂ ਨੂੰ ਕੀ ਕਿਹਾ ਹੁੰਦਾ।“
ਇੱਥੇ ਵੇਖੋ ਕੰਗਨਾ ਰਨੌਤ ਦਾ ਜਵਾਬ-
ਪ੍ਰੀਤੀਸ਼ ਨੰਦੀ ਤੇ ਸਵਰਾ ਨੇ ਕੀਤਾ ਜਾਵੇਦ ਅਖ਼ਤਰ ਦਾ ਸਮਰਥਨ: ਹਾਲਾਂਕਿ, ਬਹੁਤ ਸਾਰੇ ਲੋਕਾਂ ਵੱਲੋਂ ਜਾਵੇਦ ਅਖ਼ਤਰ ਦਾ ਸਮਰਥਨ ਕੀਤਾ ਗਿਆ ਹੈ। ਉਨ੍ਹਾਂ ਦੇ ਸਮਰਥਨ ਵਿੱਚ ਅਦਾਕਾਰਾ ਸਵਰਾ ਭਾਸਕਰ ਨੇ ਲਿਖਿਆ, "ਇਹ ਦੁਖਦਾਈ ਸੱਚ ਹੈ।" ਫਿਲਮ ਨਿਰਮਾਤਾ ਪ੍ਰੀਤੀਸ਼ ਨੰਦੀ ਨੇ ਵੀ ਜਾਵੇਦ ਅਖ਼ਤਰ ਦਾ ਸਮਰਥਨ ਕੀਤਾ। ਇਨ੍ਹਾਂ ਤੋਂ ਇਲਾਵਾ ਬਹੁਤ ਸਾਰੇ ਲੋਕਾਂ ਨੇ ਕੰਗਨਾ ਰਨੌਤ ਦਾ ਸਮਰਥਨ ਵੀ ਕੀਤਾ ਹੈ। ਖੇਤੀਬਾੜੀ ਕਾਨੂੰਨਾਂ ਵਿਰੁੱਧ ਅੰਦੋਲਨ ਦਰਮਿਆਨ ਸਰਕਾਰ ਨੇ ਜਾਰੀ ਕੀਤੇ ਝੋਨੇ ਦੀ ਖਰੀਦ ਦੇ ਅੰਕੜੇ, ਜਾਣੋ ਕਿੰਨੀ ਰਕਮ ਦੀ ਖਰੀਦ ਹੋਈ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904I also wonder if #BhagatSing was alive would he rebel against the government chosen by his own people by a democratic process or will he support them?Had he seen Bharat Mata cut in pieces based on religions would he still choose to be an atheist or will he wear his Basanti Chola? https://t.co/1ZkMlAbn1J
— Kangana Ranaut (@KanganaTeam) September 28, 2020
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਕਾਰੋਬਾਰ
Advertisement