Kangana Ranaut Film Emergency: ਬਾਲੀਵੁੱਡ ਦੀ ਬੇਬਾਕ ਅਦਾਕਾਰਾ ਕੰਗਨਾ ਰਣੌਤ ਇਨ੍ਹੀਂ ਦਿਨੀਂ ਆਪਣੀ ਫਿਲਮ 'ਐਮਰਜੈਂਸੀ' ਨੂੰ ਲੈ ਕੇ ਸੁਰਖੀਆਂ 'ਚ ਹੈ। ਜਿਸ ਵਿੱਚ ਉਹ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਭੂਮਿਕਾ ਵਿੱਚ ਨਜ਼ਰ ਆਵੇਗੀ। ਪਰ ਅਦਾਕਾਰਾ ਦੀ ਇਹ ਫਿਲਮ ਰਿਲੀਜ਼ ਤੋਂ ਪਹਿਲਾਂ ਹੀ ਵਿਵਾਦਾਂ ਵਿੱਚ ਘਿਰਦੀ ਨਜ਼ਰ ਆਈ। ਜਿਸ ਨੂੰ ਲੈ ਕੇ ਕੰਗਨਾ ਨੇ ਹੁਣ ਵੱਡਾ ਬਿਆਨ ਦਿੰਦੇ ਹੋਏ ਕਿਹਾ ਹੈ ਕਿ ਉਹ ਹੁਣ ਇਸ ਦੇ ਲਈ ਕੋਰਟ ਜਾਣ ਲਈ ਤਿਆਰ ਹੈ।



'ਐਮਰਜੈਂਸੀ' ਨੂੰ ਸੈਂਸਰ ਤੋਂ ਨਹੀਂ ਮਿਲਿਆ ਸਰਟੀਫਿਕੇਟ - ਕੰਗਨਾ


ਦਰਅਸਲ ਕੰਗਨਾ ਰਣੌਤ ਨੇ ਹਾਲ ਹੀ 'ਚ ਆਪਣੇ ਐਕਸ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਅਭਿਨੇਤਰੀ ਆਪਣੀ ਫਿਲਮ 'ਐਮਰਜੈਂਸੀ' ਦੇ ਬਾਰੇ 'ਚ ਖੁੱਲ੍ਹ ਕੇ ਗੱਲ ਕਰਦੀ ਨਜ਼ਰ ਆ ਰਹੀ ਹੈ। ਕੰਗਨਾ ਕਹਿੰਦੀ ਹੋਈ ਨਜ਼ਰ ਆ ਰਹੀ ਹੈ ਕਿ ''ਅਫਵਾਹਾਂ ਉੱਡਾਈਆਂ ਜਾ ਰਹੀਆਂ ਹਨ ਕਿ ਫਿਲਮ ਐਮਰਜੈਂਸੀ ਨੂੰ ਸਰਟੀਫਿਕੇਟ ਮਿਲ ਗਿਆ ਹੈ। ਪਰ ਇਹ ਇਸ ਤਰ੍ਹਾਂ ਨਹੀਂ ਹੈ। ਸਾਡੀ ਫਿਲਮ ਕਲੀਅਰ ਹੋ ਗਈ ਸੀ। ਪਰ ਇਸ ਦਾ ਪ੍ਰਮਾਣੀਕਰਨ ਰੋਕ ਦਿੱਤਾ ਗਿਆ ਹੈ।''


 






 


ਮੇਰੀ ਟੀਮ ਅਤੇ ਸੈਂਸਰ ਨੂੰ ਮਿਲ ਰਹੀਆਂ ਹਨ ਧਮਕੀਆਂ - ਕੰਗਨਾ


ਕੰਗਨਾ ਨੇ ਅੱਗੇ ਕਿਹਾ ਕਿ ''ਇਸ ਸਮੇਂ ਸਾਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਇਸ ਤੋਂ ਇਲਾਵਾ ਸੈਂਸਰਾਂ ਨੂੰ ਵੀ ਕਈ ਧਮਕੀਆਂ ਮਿਲ ਰਹੀਆਂ ਹਨ। ਜਿਸ ਤੋਂ ਬਾਅਦ ਸਾਡੇ 'ਤੇ ਸ੍ਰੀਮਤੀ ਗਾਂਧੀ ਦੇ ਕਤਲ ਨੂੰ ਨਾ ਦਿਖਾਉਣ ਦਾ ਦਬਾਅ ਹੈ। ਪੰਜਾਬ ਦੇ ਦੰਗੇ ਨਾ ਦਿਖਾਏ ਜਾਣ। ਇਸ ਲਈ ਹੁਣ ਮੈਨੂੰ ਸਮਝ ਨਹੀਂ ਆ ਰਹੀ ਕਿ ਹੁਣ ਕੀ ਦਿਖਾਵਾਂ। ਇਹ ਮੇਰੇ ਲਈ ਬਹੁਤ ਹੈਰਾਨੀਜਨਕ ਸਮਾਂ ਹੈ।''


 



 


ਕੰਗਨਾ ਰਣੌਤ ਨੇ ਅੱਗੇ ਕਿਹਾ, ''ਜੇਕਰ ਅਜਿਹਾ ਨਹੀਂ ਹੁੰਦਾ ਤਾਂ ਮੈਂ ਇਸ ਲਈ ਲੜਨ ਲਈ ਤਿਆਰ ਹਾਂ। ਮੈਂ ਫਿਲਮ ਦੀ ਸੁਰੱਖਿਆ ਲਈ ਅਦਾਲਤ ਜਾਵਾਂਗੀ। ਕਿਉਂਕਿ ਤੁਸੀਂ ਅਜਿਹਾ ਨਹੀਂ ਕਰ ਸਕਦੇ। ਸਾਨੂੰ ਇਤਿਹਾਸ ਦਿਖਾਉਣਾ ਪਵੇਗਾ''।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।