ਮੁੰਬਈ: ਬਾਲੀਵੁੱਡ ਕੁਈਨ ਕੰਗਨਾ ਰਨੌਤ ਰੇਪ ਨਾਲ ਸਬੰਧਤ ਚੁਟਕਲੇ 'ਤੇ ਹੱਸਣ ਦੀ ਵਜ੍ਹਾ ਨਾਲ ਵਿਵਾਦਾਂ 'ਚ ਘਿਰ ਗਈ ਹੈ। ਦਰਅਸਲ ਹਾਲ ਹੀ 'ਚ ਕਾਨਸ ਫਿਲਮ ਫੈਸਟੀਵਲ 'ਚ ਸ਼ਿਰਕਤ ਕਰਨ ਗਏ 'ਪਦਮਾਵਤ' ਫੇਮ ਅਭਿਨੇਤਾ ਜਿਮ ਸਾਰਭ ਨੇ ਉੱਥੇ ਰੇਪ ਨਾਲ ਸਬੰਧਤ ਚੁਟਕਲਾ ਸੁਣਾਇਆ ਜਿਸ 'ਤੇ ਉਥੇ ਮੌਜੂਦ ਲੋਕ ਠਹਾਕੇ ਮਾਰ ਹੱਸਣ ਲੱਗੇ।


https://twitter.com/karishmau/status/996423910831702017
ਇਸ ਦੌਰਾਨ ਜਿਮ ਨਾਲ ਖੜ੍ਹੀ ਕੰਗਨਾ ਵੀ ਜ਼ੋਰਦਾਰ ਹੱਸਦੀ ਨਜ਼ਰ ਆਈ। ਇਸ ਸਬੰਧੀ ਕੰਗਨਾ ਦਾ ਸੋਸ਼ਲ ਮੀਡੀਆ 'ਤੇ ਵੀਡੀਓ ਵੀ ਵਾਇਰਲ ਹੋਇਆ ਹੈ।

https://twitter.com/AnotherRajeev/status/996270093712556032
ਜਿਮ ਸਾਰਭ ਦੇ ਇਸ ਚੁਟਕਲੇ ਨੂੰ ਲੈ ਕੇ ਟਵਿਟਰ ਤੇ ਵੀ ਜਿਮ ਤੇ ਕੰਗਨਾ ਨੂੰ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ।

https://twitter.com/pujee1987/status/997123037689335808