Kangana Ranaut Support Sunny Deol: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਹਰ ਮੁੱਦੇ 'ਤੇ ਆਪਣੀ ਰਾਏ ਸਭ ਦਾ ਸਾਹਮਣੇ ਰੱਖਦੀ ਹੈ। ਹੁਣ ਹਾਲ ਹੀ ਵਿੱਚ, ਅਭਿਨੇਤਰੀ ਨੇ ਇੱਕ ਵੀਡੀਓ 'ਤੇ ਟਿੱਪਣੀ ਕੀਤੀ ਹੈ ਜਿਸ ਵਿੱਚ ਸੰਨੀ ਦਿਓਲ ਆਪਣੇ ਪ੍ਰਸ਼ੰਸਕ 'ਤੇ ਚੀਕਦੇ ਹੋਏ ਦਿਖਾਈ ਦੇ ਰਹੇ ਹਨ ਜੋ ਉਸ ਨਾਲ ਸੈਲਫੀ ਲੈਣ ਲਈ ਆਇਆ ਸੀ। ਹਾਲਾਂਕਿ ਇਸ ਦੌਰਾਨ ਕੰਗਨਾ ਤਾਰਾ ਸਿੰਘ ਯਾਨਿ ਸੰਨੀ ਦਿਓਲ ਨੂੰ ਸਪੋਰਟ ਕਰਦੀ ਨਜ਼ਰ ਆਈ।
ਸੰਨੀ ਦਿਓਲ ਨੂੰ ਫੈਨ 'ਤੇ ਆਇਆ ਗੁੱਸਾ
ਪੈਰੋਡੀ ਅਕਾਊਂਟ ਗੱਬਰ ਨੇ ਟਵਿੱਟਰ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਜਿਸ 'ਚ ਏਅਰਪੋਰਟ 'ਤੇ ਇੱਕ ਫੈਨ ਸੰਨੀ ਦਿਓਲ ਨਾਲ ਸੈਲਫੀ ਖਿੱਚਣ ਲਈ ਜਾਂਦਾ ਹੈ। ਜਿਸ ਤੋਂ ਬਾਅਦ ਪ੍ਰਸ਼ੰਸਕ ਸੈਲਫੀ ਲੈਣ 'ਚ ਦੇਰੀ ਕਰਦੇ ਨਜ਼ਰ ਆ ਰਿਹਾ ਹੈ। ਇਹ ਦੇਖ ਕੇ ਸੰਨੀ ਗੁੱਸੇ 'ਚ ਆ ਜਾਂਦੇ ਹਨ ਅਤੇ ਫੈਨਜ਼ ਉੱਪਰ ਚੀਕਦੇ ਹਨ, 'ਲੈ ਨਾ ਫੋਟੋ'। ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਕੈਪਸ਼ਨ ਦਿੱਤਾ ਗਿਆ, 'ਪਹਿਲੀ ਪੀੜ੍ਹੀ ਦੇ ਸਿਤਾਰਿਆਂ ਨੂੰ ਇਸ ਤਰ੍ਹਾਂ ਦਾ ਵਿਵਹਾਰ ਕਰਦੇ ਹੋਏ ਕਦੇ ਨਹੀਂ ਦੇਖਿਆ। ਇਹ ਹਮੇਸ਼ਾ ਸਟਾਰ ਕਿਡ਼ਸ ਹੁੰਦੇ ਹਨ ਜੋ ਪ੍ਰਸਿੱਧੀ ਦੇ ਨਾਲ ਵੱਡੇ ਹੁੰਦੇ ਹਨ। ਇਸ ਲਈ ਇਸ ਪਿਆਰ ਨੂੰ ਹਲਕੇ ਤੌਰ 'ਤੇ ਲੈਂਦੇ ਹਨ। ਚਾਹੇ ਸ਼ਾਹਰੁਖ ਹੋਵੇ ਜਾਂ ਅਮਿਤਾਭ ਬੱਚਨ। ਹਮੇਸ਼ਾ ਧੰਨਵਾਦੀ ਰਹਾਂਗੇ'।
ਕੰਗਨਾ ਰਣੌਤ ਸੰਨੀ ਦਿਓਲ ਦੇ ਸਮਰਥਨ 'ਚ ਆਈ
ਇਸ ਪੋਸਟ ਦੇ ਕਮੈਂਟ ਬਾਕਸ 'ਚ ਕੰਗਨਾ ਨੇ ਲਿਖਿਆ, 'ਇਸ ਤਰ੍ਹਾਂ ਦੀ ਕੋਈ ਵੀ ਘਟਨਾ ਕਦੇ ਵੀ ਕਿਸੇ ਦੇ ਇਰਾਦੇ ਜਾਂ ਵਿਵਹਾਰ ਦਾ ਸੰਕੇਤ ਨਹੀਂ ਹੋ ਸਕਦੀ ਅਤੇ ਸੈਲਫੀ ਕਲਚਰ ਭਿਆਨਕ ਹੈ। ਲੋਕ ਸਾਡੇ ਬਹੁਤ ਨੇੜੇ ਆਉਂਦੇ ਹਨ। ਅਸੀਂ ਹਰ ਤਰ੍ਹਾਂ ਦੇ ਵਾਇਰਲ ਅਤੇ ਵਾਇਰਸਾਂ ਦੇ ਅਧੀਨ ਹੋ ਜਾਂਦੇ ਹਾਂ। ਪਿਆਰ ਦੀਆਂ ਬਹੁਤ ਸਾਰੀਆਂ ਭਾਸ਼ਾਵਾਂ ਹਨ। ਸਿਰਫ ਸੈਲਫੀ ਜਾਂ ਗਲੇ ਲੱਗਣਾ ਨਹੀਂ।